
ਲੋਕਾਂ ਨੂੰ ਲੱਗਣਗੀਆਂ ਮੌਜਾਂ
ਨਵੀਂ ਦਿੱਲੀ: ਤੁਹਾਡਾ ਬਿਜਲੀ ਬਿੱਲ ਜਲਦ ਘਟ ਹੋ ਸਕਦਾ ਹੈ। ਦਰਅਸਲ ਇਕ ਅਗਸਤ ਤੋਂ ਬਿਜਲੀ ਖਰੀਦ ਦੇ ਜੋ ਨਵੇਂ ਨਿਯਮ ਲਾਗੂ ਹੋਏ ਹਨ ਉਸ ਨਾਲ ਬਿਜਲੀ ਪੈਦਾ ਕਰਨ ਵਾਲੀਆਂ ਕੰਪਨੀਆਂ ਦੀ ਲਾਗਤ ਘਟ ਗਈ ਹੈ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਬਿਜਲੀ ਦੀਆਂ ਕੀਮਤਾਂ ਵਿਚ ਕਮੀ ਆ ਸਕਦੀ ਹੈ। ਅਜਿਹੇ ਵਿਚ ਹਰ ਮਹੀਨੇ ਬਿਜਲੀ ਬਿੱਲ ਤੇ ਖਰਚ ਘਟ ਹੋਵੇਗਾ।
Photoਸੂਤਰਾਂ ਮੁਤਾਬਕ ਇਸ ਪੂਰੇ ਮਾਮਲੇ ਨੂੰ ਲੈ ਕੇ ਊਰਜਾ ਵਿਭਾਗ ਨੇ ਸਾਰੇ ਰੈਗੁਲੈਟਰਸ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਬਿਜਲੀ ਦੀਆਂ ਦਰਾਂ ਵਿਚ ਕਮੀ ਕੀਤੀ ਜਾਵੇ ਅਤੇ ਇਸ ਦਾ ਫਾਇਦਾ ਕੰਜ਼ਿਊਮਰ ਨੂੰ ਦਿੱਤਾ ਜਾਵੇ। ਅਨੁਮਾਨਿਤ ਰੂਪ ਤੋਂ ਗਾਹਕਾਂ ਨੂੰ ਹਰ 100 ਯੁਨਿਟ ਤੇ 10 ਰੁਪਏ ਦੀ ਬਜਟ ਹੋ ਸਕਦੀ ਹੈ। ਨਵੇਂ ਨਿਯਮਾਂ ਮੁਤਾਬਕ ਹੁਣ ਡਿਸਕਾਮ ਨੂੰ ਬਿਜਲੀ ਖਰੀਦਣ ਲਈ ਐਡਵਾਂਸ ਪੇਮੈਂਟ ਕਰਨਾ ਹੁੰਦਾ ਹੈ।
Photoਐਡਵਾਂਸ ਕਰਨ ਜਾਂ ਲੇਟਰ ਆਫ ਕ੍ਰੇਡਿਟ ਦੇਣ ਤੋਂ ਬਾਅਦ ਹੀ ਜੇਨਰੇਸ਼ਨ ਕੰਪਨੀਆਂ ਹੁਣ ਬਿਜਲੀ ਦਿੰਦੀਆਂ ਹਨ। ਐਡਵਾਂਸ ਪੇਮੈਂਟ ਕਰਨ ਨਾਲ ਜੇਨਰੇਸ਼ਨ ਕੰਪਨੀਆਂ ਦੀ ਵਰਕਿੰਗ ਕੈਪੀਟਲ ਦੀ ਜ਼ਰੂਰਤ ਘਟ ਹੋਵੇਗੀ। ਜੇਨਰੇਸ਼ਨ ਨੂੰ ਵਰਕਿੰਗ ਕੈਪੀਟਲ ਵਿਚ 4000-4500 ਕਰੋੜ ਰੁਪਏ ਦੀ ਬਚਤ ਹੋਣ ਦੀ ਉਮੀਦ ਲਗਾਈ ਜਾ ਰਹੀ ਹੈ। ਪੀਪੀਏ ਨਿਯਮਾਂ ਦੇ ਹਿਸਾਬ ਨਾਲ ਡਿਸਕਾਮ ਨੂੰ ਪੇਮੈਂਟ ਲਈ 45 ਦਿਨ ਦਾ ਸਮਾਂ ਮਿਲਦਾ ਹੈ।
Photo ਸਮੇਂ ਤੇ ਪੇਮੈਂਟ ਕਰਨ ਤੇ ਰਿਬੇਟ ਦੇਣ ਦਾ ਵੀ ਪ੍ਰਬੰਧ ਹੈ। ਇਕ ਅਗਸਤ ਤੋਂ ਡਿਸਕਾਮ ਐਡਵਾਂਸ ਪੇਮੈਂਟ ਕਰ ਰਹੇ ਹਨ। ਲਿਹਾਜਾ ਪਾਵਰ ਟੈਰਿਕ ਵਿਚ ਰਿਬੇਟ ਦੇਣ ਦਾ ਨਿਰਦੇਸ਼ ਵੀ ਹੈ। ਨਵੇਂ ਨਿਯਮਾਂ ਤੋਂ ਬਾਅਦ ਘਟ ਹੋਈ ਬਿਜਲੀ ਪੈਦਾ ਕਰਨ ਦੀ ਲਾਗਤ ਘਟ ਹੋ ਗਈ ਹੈ। ਇਸ ਲਈ ਊਰਜਾ ਵਿਭਾਗ ਨੇ ਵੀ ਰੇਗੁਲੇਟਰਸ ਨੂੰ ਚਿੱਠੀ ਲਿਖੀ ਹੈ। ਰੇਗੁਲੇਟਰਸ ਤੋਂ ਡਿਸਕਾਮ ਨੂੰ ਮਿਲਣ ਵਾਲੀਆਂ ਬਿਜਲੀ ਦਰਾਂ ਵਿਚ ਕਮੀ ਕਰਨ ਨੂੰ ਕਿਹਾ ਗਿਆ ਹੈ। ਬਿਜਲੀ ਦੀਆਂ ਦਰਾਂ ਵਿਚ ਕਮੀ ਦਾ ਫਾਇਦਾ ਕੰਜ਼ਿਊਮਰ ਨੂੰ ਵੀ ਦੇਣ ਦਾ ਨਿਰਦੇਸ਼ ਦਿੱਤਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।