
ਕਿਹਾ ਕਿ ਜੇਕਰ ਨੌਜਵਾਨ ਨਸ਼ੇੜੀ ਹੁੰਦੇ ਤਾਂ ਅੱਜ ਇਥੇ ਧਰਨੇ ‘ਚ ਨਾ ਹੁੰਦੇ , ਕਿਤੇ ਹੋਰ ਹੁੰਦੇ।
ਨਵੀਂ ਦਿੱਲੀ,ਚਰਨਜੀਤ ਸਿੰਘ ਸੁਰਖ਼ਾਬ : ਹਰਿਆਣੇ ਦੀ ਨੌਜਵਾਨਾਂ ਨੇ ਛੇੜੀ ਕਹਿਣ ਵਾਲਿਆਂ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਸਰਕਾਰਾਂ ਜਿਨ੍ਹਾਂ ਜ਼ੋਰ ਨੌਜੁਵਾਨਾਂ ਨੂੰ ਭੰਡਣ ‘ਤੇ ਲਾਉਂਦੀਆਂ ਹਨ ਜੇਕਰ ਉਨ੍ਹਾਂ ਹੀ ਜ਼ੋਰ ਨੌਜਵਾਨਾਂ ਦੀ ਸਿਹਤ ਤੇ ਲਾਉਣ ਤਾਂ ਦੇਸ਼ ਦੇ ਹਾਲਾਤ ਹੀ ਕੁਝ ਹੋਰ ਹੋਣਗੇ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨ ਨਸ਼ੇੜੀ ਹੁੰਦੇ ਤਾਂ ਅੱਜ ਇਥੇ ਧਰਨੇ ‘ਚ ਨਾ ਹੁੰਦੇ , ਕਿਤੇ ਹੋਰ ਹੁੰਦੇ।
photoਜਿੰਮ ਦੇ ਪ੍ਰਬੰਧ ਕਰਨ ਵਾਲੇ ਹਰਿਆਣੇ ਦੇ ਨੌਜਵਾਨਾਂ ਪਰਦੀਪ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਖਿਲਾਫ ਚੱਲ ਰਹੇ ਸੰਘਰਸ਼ ਵਿਚ ਪਹੁੰਚੇ ਨੌਜਵਾਨਾਂ ਨੂੰ ਜਿੰਮ ਦੀ ਬਹੁਤ ਲੋੜ ਮਹਿਸੂਸ ਹੋ ਰਹੀ ਸੀ ਇਸੇ ਕਰਕੇ ਅਸੀਂ ਇਸ ਜਿੰਮ ਦਾ ਪ੍ਰਬੰਧ ਕੀਤਾ। ਉਨ੍ਹਾਂ ਕਿਹਾ ਪੰਜਾਬ ਅਤੇ ਹਰਿਆਣਾ ਦੇ ਨੌਜਵਾਨਾਂ ਨੂੰ ਜਿੰਮ ਦਾ ਨਸ਼ਾ ਹੈ , ਜਿਸ ਦੀ ਜ਼ਰੂਰਤ ਨੂੰ ਅਸੀਂ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਹੈ।
photoਉਨ੍ਹਾਂ ਕਿਹਾ ਕਿ ਜੇਕਰ ਸੰਘਰਸ਼ ਲੰਬਾ ਚੱਲਿਆ ਤਾਂ ਅਸੀਂ ਇਥੇ ਹੀ ਜਿੰਮ ਦੇ ਕੰਪੀਟੀਸ਼ਨ ਕਰਵਾਵਾਂਗੇ , ਹੋਰ ਜਿੰਮ ਖੋਲ੍ਹ ਕੇ ਨੌਜਵਾਨਾਂ ਨੂੰ ਇਸ ਵੱਲ ਪ੍ਰੇਰਿਤ ਵੀ ਕਰਾਂਗੇ। ਨੌਜਵਾਨਾਂ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਨੌਜਵਾਨ ਆਪਣੇ ਬਜ਼ੁਰਗਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਸੰਘਰਸ਼ ਵਿਚ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਵਿੱਚ ਜੋਸ਼ ਅਤੇ ਹੋਸ਼ ਦੋਨਾਂ ਦੀ ਲੋੜ ਹੈ। ਨੌਜਵਾਨਾਂ ਕੋਲ ਜੋਸ਼ ਹੈ ਅਤੇ ਸਾਡੀ ਬਜ਼ੁਰਗਾਂ ਕੋਲ ਹੋਸ਼ ਹੈ ਜਿਸ ਦੇ ਨਾਲ ਹੀ ਅਸੀਂ ਇਸ ਸੰਘਰਸ਼ ਨੂੰ ਜਿੱਤਣਾ ਹੈ।
photoਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਹਰਿਆਣਾ ਪੰਜਾਬ ਅਤੇ ਹੋਰ ਰਾਜਾਂ ਦੇ ਕਿਸਾਨ ਕੜਕਦੀ ਠੰਢ ਵਿੱਚ ਸੰਘਰਸ਼ ਕਰ ਰਹੇ ਹਨ ਪਰ ਮੋਦੀ ਸਰਕਾਰ ਕੋਲ ਕਿਸਾਨਾਂ ਨੂੰ ਮਿਲਣ ਦਾ ਵਕਤ ਤੱਕਦੀ ਹੈ ਦੂਸਰੇ ਪਾਸੇ ਕਾਰਪੋਰੇਟ ਘਰਾਣਿਆਂ ਲਈ ਮੋਦੀ ਸਰਕਾਰ ਕੋਲ ਖੁੱਲ੍ਹਾ ਵਕਤ ਹੈ ।