
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ 40 ਸਾਲਾ ਰਵਕੀਰਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਫੇਜ਼-2 ਵਿਚ ਰਹਿੰਦਾ ਹੈ
ਚੰਡੀਗੜ੍ਹ: ਮਨੋਹਰ ਇਨਫਰਾਸਟਰੱਕਚਰ ਐਂਡ ਕੰਸਟ੍ਰਕਸ਼ਨ ਪ੍ਰਾਈਵੇਟ ਲਿਮਟਡ ਕੰਪਨੀ ਦੇ ਡਾਇਰੈਕਟਰ ਖ਼ਿਲਾਫ਼ ਪੁਲਿਸ ਨੇ 80 ਲੱਖ ਦੀ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ 40 ਸਾਲਾ ਰਵਕੀਰਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਫੇਜ਼-2 ਵਿਚ ਰਹਿੰਦਾ ਹੈ। ਕੁਝ ਸਮਾਂ ਪਹਿਲਾਂ ਉਹਨਾਂ ਨੇ ਉਕਤ ਕੰਪਨੀ ਵਿਚ ਨਿਊ ਚੰਡੀਗੜ੍ਹ ਮੁੱਲਾਂਪੁਰ ਵਿਚ ਇਕ ਪਲਾਟ ਬੁੱਕ ਕਰਵਾਇਆ ਸੀ।
ਇੰਨਾ ਹੀ ਨਹੀਂ ਉਸ ਨੇ ਇਸ ਪਲਾਟ ਲਈ ਕੰਪਨੀ ਨੂੰ 80 ਲੱਖ ਰੁਪਏ ਵੀ ਟਰਾਂਸਫਰ ਕੀਤੇ ਸਨ। ਉਸ ਕੋਲ ਇਸ ਦਾ ਰਿਕਾਰਡ ਹੈ। ਬੁਕਿੰਗ ਸਮੇਂ ਕੰਪਨੀ ਨੇ ਦੱਸਿਆ ਕਿ ਉਹ ਕੁਝ ਦਿਨਾਂ ਵਿਚ ਪਲਾਟ ਦਾ ਕਬਜ਼ਾ ਦੇ ਦੇਵੇਗੀ ਪਰ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਨਾ ਤਾਂ ਕੰਪਨੀ ਨੇ ਉਹਨਾਂ ਨੂੰ ਕਬਜ਼ਾ ਦਿੱਤਾ ਅਤੇ ਨਾ ਹੀ ਦਸਤਾਵੇਜ਼ ਦਿੱਤੇ।
ਉਹ ਕਈ ਵਾਰ ਕੰਪਨੀ ਦੇ ਸੈਕਟਰ-17 ਸਥਿਤ ਦਫ਼ਤਰ ਵੀ ਗਏ ਪਰ ਹਰ ਵਾਰ ਭਰੋਸੇ ਤੋਂ ਇਲਾਵਾ ਕੁਝ ਨਹੀਂ ਮਿਲਿਆ। ਹੁਣ ਪਰੇਸ਼ਾਨ ਹੋ ਕੇ ਉਹਨਾਂ ਨੇ ਪਲਾਟ ਕੈਂਸਲ ਕਰਵਾ ਕੇ ਆਪਣੇ ਪੈਸੇ ਵਾਪਸ ਮੰਗਣੇ ਸ਼ੁਰੂ ਕਰ ਦਿੱਤੇ ਤਾਂ ਫਿਰ ਕੰਪਨੀ ਨੇ ਟਾਲ-ਮਟੋਲ ਸ਼ੁਰੂ ਕਰ ਦਿੱਤੀ। ਅਖੀਰ ਵਿਚ ਉਹ ਸੈਕਟਰ-9 ਚੰਡੀਗੜ੍ਹ ਪੁਲਿਸ ਹੈੱਡਕੁਆਰਟਰ ਵਿਖੇ ਐਸਐਸਪੀ ਵਿੰਡੋ ਗਏ ਅਤੇ ਸ਼ਿਕਾਇਤ ਦਰਜ ਕਰਵਾਈ। ਇਸ 'ਤੇ ਸੁਣਵਾਈ ਹੋਈ ਅਤੇ ਜਾਂਚ ਤੋਂ ਬਾਅਦ ਹੁਣ ਸੈਕਟਰ-17 ਥਾਣੇ ਵਿਚ ਉਕਤ ਕੰਪਨੀ ਦੇ ਡਾਇਰੈਕਟਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।