Delhi Pollution: ਦਿੱਲੀ ਵਾਸੀਆਂ ਤੋਂ ਪ੍ਰਦੂਸ਼ਣ ਤੋਂ ਰਾਹਤ ਨਹੀਂ, ਹਵਾ ‘ਗੰਭੀਰ’ ਸ਼੍ਰੇਣੀ ’ਚ
Published : Dec 23, 2023, 7:00 pm IST
Updated : Dec 23, 2023, 7:00 pm IST
SHARE ARTICLE
Delhi pollution: No relief for Delhi people as air quality continues to be in ‘severe’ category
Delhi pollution: No relief for Delhi people as air quality continues to be in ‘severe’ category

ਬੀ.ਐਸ.-3 ਪਟਰੌਲ ਅਤੇ ਬੀ.ਐਸ.-4 ਡੀਜ਼ਲ ਵਾਲੀਆਂ ਚਾਰ ਪਹੀਆ ਗੱਡੀਆਂ ’ਤੇ ਪਾਬੰਦੀ ਦੇ ਹੁਕਮ

Delhi pollution: ਰਾਸ਼ਟਰੀ ਰਾਜਧਾਨੀ ’ਚ ਸ਼ਨਿਚਰਵਾਰ ਸਵੇਰੇ ਹਵਾ ਕੁਆਲਿਟੀ ਸੂਚਕ ਅੰਕ (ਏ.ਕਿਊ.ਆਈ.) ਗੰਭੀਰ ਸ਼੍ਰੇਣੀ ’ਚ ਦਰਜ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਨੇ ਇਹ ਜਾਣਕਾਰੀ ਦਿਤੀ। ਦਿੱਲੀ ’ਚ ਏ.ਕਿਊ.ਆਈ. 447 ਦਰਜ ਕੀਤਾ ਗਿਆ, ਜੋ ਗੰਭੀਰ ਸ਼੍ਰੇਣੀ ’ਚ ਆਉਂਦਾ ਹੈ। 0 ਤੋਂ 50 ਦੇ ਵਿਚਕਾਰ ਏ.ਕਿਊ.ਆਈ. ਨੂੰ ‘ਚੰਗਾ’, 51 ਤੋਂ 100 ਦੇ ਵਿਚਕਾਰ ‘ਸੰਤੋਸ਼ਜਨਕ’, 101 ਤੋਂ 200 ਦੇ ਵਿਚਕਾਰ ‘ਦਰਮਿਆਨਾ’, 201 ਤੋਂ 300 ਦੇ ਵਿਚਕਾਰ ‘ਖਰਾਬ’, 301 ਅਤੇ 400 ਦੇ ਵਿਚਕਾਰ ‘ਬਹੁਤ ਖਰਾਬ’ ਅਤੇ 401 ਅਤੇ 500 ਦੇ ਵਿਚਕਾਰ ‘ਗੰਭੀਰ’ ਮੰਨਿਆ ਜਾਂਦਾ ਹੈ।

ਕੇਂਦਰ ਨੇ ਸ਼ੁਕਰਵਾਰ ਨੂੰ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (ਐਨ.ਸੀ.ਆਰ.) ’ਚ ਹਵਾ ਦੀ ਕੁਆਲਿਟੀ ਵਿਗੜਨ ਦੇ ਮੱਦੇਨਜ਼ਰ ਬੀ.ਐਸ.-3 ਪਟਰੌਲ ਅਤੇ ਬੀ.ਐਸ.-4 ਡੀਜ਼ਲ ਚਾਰ ਪਹੀਆ ਗੱਡੀਆਂ ਅਤੇ ਗੈਰ-ਜ਼ਰੂਰੀ ਨਿਰਮਾਣ ਗਤੀਵਿਧੀਆਂ ’ਤੇ ਪਾਬੰਦੀ ਲਗਾਉਣ ਦਾ ਹੁਕਮ ਦਿਤਾ ਸੀ। ਨਵੀਂ ਦਿੱਲੀ-ਐੱਨ.ਸੀ.ਆਰ. ਖੇਤਰ ’ਚ ਪ੍ਰਦੂਸ਼ਣ ਨਾਲ ਨਜਿੱਠਣ ਲਈ ਰਣਨੀਤੀ ਤਿਆਰ ਕਰਨ ਵਾਲੀ ਕਾਨੂੰਨੀ ਸੰਸਥਾ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (ਸੀ.ਏ.ਕਿਊ.ਐੱਮ.) ਨੇ ਇਕ ਹੁਕਮ ਜਾਰੀ ਕਰ ਕੇ ਕਿਹਾ ਹੈ ਕਿ ਦਿੱਲੀ ਦੇ ਰੋਜ਼ਾਨਾ ਔਸਤ ਹਵਾ ਗੁਣਵੱਤਾ ਸੂਚਕ ਅੰਕ (ਏ.ਕਿਊ.ਆਈ.) ’ਚ ਅਚਾਨਕ ਵਾਧੇ ਦਾ ਮੁੱਖ ਕਾਰਨ ਧੁੰਦ ਅਤੇ ਧੁੰਦ ਸਮੇਤ ਮੌਸਮ ਦੀ ਮਾੜੀ ਸਥਿਤੀ ਹੈ।

ਸੀ.ਏ.ਕਿਊ.ਐਮ. ਨੇ ਪੜਾਅਵਾਰ ਪ੍ਰਤੀਕਿਰਿਆ ਕਾਰਜ ਯੋਜਨਾ (ਜੀ.ਆਰ.ਏ.ਪੀ.) ਦੇ ਤੀਜੇ ਪੜਾਅ ਤਹਿਤ ਦਿੱਲੀ-ਐਨ.ਸੀ.ਆਰ. ’ਚ ਗੈਰ-ਜ਼ਰੂਰੀ ਉਸਾਰੀ ਗਤੀਵਿਧੀਆਂ, ਪੱਥਰ ਤੋੜਨ ਅਤੇ ਮਾਈਨਿੰਗ ’ਤੇ ਪਾਬੰਦੀ ਲਗਾਉਣ ਦੇ ਹੁਕਮ ਦਿਤੇ ਹਨ। ਤੀਜੇ ਪੜਾਅ ਦੇ ਜੀ.ਆਰ.ਏ.ਪੀ. ਤਹਿਤ ਦਿੱਲੀ, ਗੁਰੂਗ੍ਰਾਮ, ਫਰੀਦਾਬਾਦ, ਗਾਜ਼ੀਆਬਾਦ ਅਤੇ ਗੌਤਮ ਬੁੱਧ ਨਗਰ ’ਚ ਬੀ.ਐਸ.-3 ਪਟਰੌਲ ਅਤੇ ਬੀ.ਐਸ.-4 ਡੀਜ਼ਲ ਚਾਰ ਪਹੀਆ ਗੱਡੀਆਂ ਦੇ ਸੰਚਾਲਨ ’ਤੇ ਵੀ ਪਾਬੰਦੀ ਲਗਾਈ ਗਈ ਹੈ।

ਭਾਰਤੀ ਮੌਸਮ ਵਿਭਾਗ ਅਨੁਸਾਰ, ਦਿੱਲੀ ’ਚ ਸਵੇਰੇ ਘੱਟੋ-ਘੱਟ ਤਾਪਮਾਨ 9.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਮੌਸਮ ਦੇ ਔਸਤ ਤੋਂ ਦੋ ਡਿਗਰੀ ਵੱਧ ਹੈ। ਆਈ.ਐਮ.ਡੀ. ਨੇ ਦਿਨ ਦੌਰਾਨ ਦਰਮਿਆਨੀ ਧੁੰਦ ਦੀ ਭਵਿੱਖਬਾਣੀ ਕੀਤੀ ਹੈ। ਦਿੱਲੀ ’ਚ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ। ਰਾਸ਼ਟਰੀ ਰਾਜਧਾਨੀ ’ਚ ਸਵੇਰੇ ਸਾਢੇ ਅੱਠ ਵਜੇ ਨਮੀ ਦਾ ਪੱਧਰ 97 ਫੀ ਸਦੀ ਦਰਜ ਕੀਤਾ ਗਿਆ।

 (For more news apart from No relief for Delhi people as air quality continues to be in ‘severe’ category, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement