Motivational Speaker Vivek Bindra: ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ 'ਤੇ ਪਤਨੀ ਨਾਲ ਕੁੱਟਮਾਰ ਦਾ ਦੋਸ਼, FIR ਦਰਜ

By : GAGANDEEP

Published : Dec 23, 2023, 8:40 am IST
Updated : Dec 23, 2023, 8:40 am IST
SHARE ARTICLE
Motivational Speaker Vivek Bindra:
Motivational Speaker Vivek Bindra:

Motivational Speaker Vivek Bindra:

FIR filed against motivational speaker Vivek Bindra News in punjabi : ਇੰਟਰਨੈਸ਼ਨਲ ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ ਖਿਲਾਫ ਪਤਨੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਵਿਵੇਕ ਬਿੰਦਰਾ ਨਾ ਸਿਰਫ਼ ਇੱਕ ਯੂਟਿਊਬਰ ਹੈ, ਸਗੋਂ ਇੱਕ ਵੱਡਾ ਕਾਰੋਬਾਰੀ ਵੀ ਹੈ। 6 ਦਸੰਬਰ 2023 ਨੂੰ ਉਸ ਨੇ ਯਾਨਿਕਾ ਨਾਲ ਵਿਆਹ ਕਰਵਾਇਆ ਸੀ ਤੇ 14 ਦਸੰਬਰ ਨੂੰ ਉਸ ਵਿਰੁੱਧ ਕੇਸ ਦਰਜ ਕੀਤਾ ਗਿਆ। ਵਿਵੇਕ ਬਿੰਦਰਾ 'ਤੇ ਆਪਣੀ ਪਤਨੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਦੋਸ਼ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਡਾਕਟਰ ਵਿਵੇਕ ਬਿੰਦਰਾ ਆਪਣੇ ਆਪ ਨੂੰ ਬਿਜ਼ਨਸ ਗੁਰੂ ਕਹਿੰਦੇ ਹਨ। ਉਸ ਦੇ ਯੂਟਿਊਬ 'ਤੇ ਬਹੁਤ ਸਾਰੇ ਚੈਨਲ ਹਨ ਅਤੇ ਉਹ ਲੋਕਾਂ ਨੂੰ ਮਾਰਕੀਟਿੰਗ ਅਤੇ ਕਾਰੋਬਾਰ ਦੇ ਗੁਰ ਸਿਖਾਉਂਦੇ ਹਨ।

ਇਹ ਵੀ ਪੜ੍ਹੋ: Punjabi died in Canada: ਕੈਨੇਡਾ ਗਏ ਪੰਜਾਬੀ ਗੱਭਰੂ ਦੀ ਸੜਕ ਹਾਦਸੇ ਵਿਚ ਹੋਈ ਮੌਤ 

ਵਿਵੇਕ ਬਿੰਦਰਾ ਦੇ ਸਾਲੇ  ਵੈਭਵ ਕਵਾਤਰਾ ਨੇ ਨੋਇਡਾ ਪੁਲਿਸ ਸਟੇਸ਼ਨ ਸੈਕਟਰ 126 ਖੇਤਰ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਵਿਚ ਉਸਨੇ ਲਿਖਿਆ ਕਿ ਉਸਦੀ ਭੈਣ ਦਾ ਵਿਆਹ 6 ਦਸੰਬਰ 2023 ਨੂੰ ਲਲਿਤ ਮਾਨਗਰ ਹੋਟਲ ਵਿਚ ਵਿਵੇਕ ਬਿੰਦਰਾ ਨਾਲ ਹੋਇਆ ਸੀ। ਉਹ ਨੋਇਡਾ ਵਿੱਚ ਸੁਪਰਨੋਵਾ ਵੈਸਟ ਰੈਜ਼ੀਡੈਂਸੀ 4209 ਪਲੇਟ ਸੈਕਟਰ 94 ਵਿੱਚ ਰਹਿੰਦਾ ਹੈ। ਵਿਵੇਕ ਦੀ ਪਤਨੀ ਨਾਲ ਕੁੱਟਮਾਰ ਦਾ ਵੀਡੀਓ ਵੀ ਸਾਹਮਣੇ ਆਇਆ ਹੈ। 7 ਦਸੰਬਰ ਨੂੰ ਤੜਕੇ 3 ਵਜੇ ਦੇ ਕਰੀਬ ਮੇਰਾ ਜੀਜਾ ਵਿਵੇਕ ਬਿੰਦਰਾ ਆਪਣੀ ਮਾਤਾ ਪ੍ਰਭਾ ਨਾਲ ਝਗੜਾ ਕਰ ਰਿਹਾ ਸੀ। ਇਸ ਮਾਮਲੇ 'ਤੇ ਜਦੋਂ ਮੇਰੀ ਭੈਣ ਯਾਨਿਕਾ ਨੇ ਦਖਲ ਦਿੱਤਾ ਤਾਂ ਜੀਜਾ ਵਿਵੇਕ ਨੇ ਮੇਰੀ ਭੈਣ ਨੂੰ ਕਮਰੇ 'ਚ ਬੰਦ ਕਰ ਦਿੱਤਾ ਅਤੇ ਉਸ ਨਾਲ ਬਦਸਲੂਕੀ ਕੀਤੀ। ਇਸ ਤੋਂ ਬਾਅਦ ਉਸ ਦੀ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਸ ਦੇ ਪੂਰੇ ਸਰੀਰ 'ਤੇ ਜ਼ਖ਼ਮ ਹੋ ਗਏ।

ਇਹ ਵੀ ਪੜ੍ਹੋ: Punjab Weather News: ਪੰਜਾਬ ਵਿਚ ਵਧੀ ਠੰਡ, ਕਈ ਇਲਾਕਿਆਂ ਵਿਚ ਸੰਘਣੀ ਧੁੰਦ ਪੈਣ ਦਾ ਅਲਰਟ ਜਾਰੀ  

ਇਸ ਤੋਂ ਇਲਾਵਾ ਵੈਭਵ ਕਵਾਤਰਾ ਨੇ ਦੱਸਿਆ ਕਿ ਉਸ ਦੀ ਭੈਣ ਯਾਨਿਕਾ ਇੰਨੀ ਜ਼ਖਮੀ ਹੋ ਗਈ ਕਿ ਉਸ ਦੀ ਸੁਣਨ ਸ਼ਕਤੀ ਵੀ ਖਤਮ ਹੋ ਗਈ। ਲੜਾਈ ਦੌਰਾਨ ਵਿਵੇਕ ਨੇ ਯਾਨਿਕਾ ਦੇ ਵਾਲ ਵੀ ਜ਼ੋਰ ਨਾਲ ਖਿੱਚ ਲਏ। ਸਿਰ 'ਤੇ ਸੱਟ ਲੱਗਣ ਤੋਂ ਬਾਅਦ ਉਸ ਨੂੰ ਵੀ ਚੱਕਰ ਆਉਣ ਲੱਗੇ। ਯਾਨਿਕਾ ਦਾ ਦਿੱਲੀ ਦੇ ਕੜਕੜਡੂਮਾ ਦੇ ਕੈਲਾਸ਼ ਦੀਪਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਲੜਾਈ ਦੌਰਾਨ ਵਿਵੇਕ ਨੇ ਯਾਨਿਕਾ ਦਾ ਮੋਬਾਈਲ ਵੀ ਤੋੜ ਦਿੱਤਾ। ਅਸੀਂ ਚਾਹੁੰਦੇ ਹਾਂ ਕਿ ਪੁਲਿਸ ਵਿਵੇਕ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇ।
 

ਇਹ ਵੀ ਪੜ੍ਹੋ:  Punjab corona Mask: ਪੰਜਾਬ ‘ਚ ਮਾਸਕ ਪਾਉਣਾ ਲਾਜ਼ਮੀ, ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਜਾਰੀ ਕੀਤੇ ਨਿਰਦੇਸ਼

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from FIR filed against motivational speaker Vivek Bindra News in punjabi , stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM
Advertisement