ਕੁੱਝ ਲੋਕਾਂ ਲਈ ਪਰਵਾਰ ਹੀ ਪਾਰਟੀ : ਮੋਦੀ
Published : Jan 24, 2019, 1:06 pm IST
Updated : Jan 24, 2019, 1:06 pm IST
SHARE ARTICLE
Narendra Modi
Narendra Modi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਮਹੂਰੀਅਤ ਭਾਜਪਾ ਦੇ ਲਹੂ ਵਿਚ ਦੌੜਦੀ ਹੈ ਜਦਕਿ ਹੋਰਾਂ ਦੇ ਮਾਮਲਿਆਂ ਵਿਚ ਪਰਵਾਰ ਨਾਲ ਹੀ ਪਾਰਟੀ.........

ਮੁੰਬਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਮਹੂਰੀਅਤ ਭਾਜਪਾ ਦੇ ਲਹੂ ਵਿਚ ਦੌੜਦੀ ਹੈ ਜਦਕਿ ਹੋਰਾਂ ਦੇ ਮਾਮਲਿਆਂ ਵਿਚ ਪਰਵਾਰ ਨਾਲ ਹੀ ਪਾਰਟੀ ਬਣਦੀ ਹੈ। ਉਨ੍ਹਾਂ ਦੀ ਇਹ ਟਿਪਣੀ ਗਾਂਧੀ ਪਰਵਾਰ ਦੀ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਦੇ ਰਸਮੀ ਰੂਪ ਵਿਚ ਰਾਜਨੀਤੀ ਵਿਚ ਆਉਣ ਦੇ ਕੁੱਝ ਘੰਟੇ ਬਾਅਦ ਆਈ। 
ਮਹਾਰਾਸ਼ਟਰ ਦੇ ਬਾਰਾਮਤੀ, ਗੜਚਿਰੌਲੀ, ਹਿੰਗੋਲੀ, ਨਾਂਦੇੜ ਅਤੇ ਨੰਦੂਰਬਾਰ ਦੇ ਬੂਥ ਪੱਧਰ ਦੇ ਭਾਜਪਾ ਕਾਰਕੁਨਾਂ ਨਾਲ ਸੰਵਾਦ ਕਰਦਿਆਂ ਮੋਦੀ ਨੇ ਕਿਹਾ ਕਿ ਹੋਰਾਂ ਦੇ ਮਾਮਲਿਆਂ ਵਿਚ ਪਰਵਾਰ ਹੀ ਪਾਰਟੀ ਹੈ ਜਿਸ ਦੇ ਉਲਟ ਭਾਜਪਾ ਵਿਚ ਪਾਰਟੀ ਹੀ ਪਰਵਾਰ ਹੈ।

ਪ੍ਰਿਯੰਕਾ ਗਾਂਧੀ ਦਾ ਅਸਿੱਧਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਭਾਜਪਾ ਵਿਚ ਫ਼ੈਸਲੇ ਇਸ ਆਧਾਰ 'ਤੇ ਨਹੀਂ ਕੀਤੇ ਜਾਂਦੇ ਕਿ ਇਕ ਵਿਅਕਤੀ ਜਾਂ ਇਕ ਪਰਵਾਰ ਕੀ ਸੋਚਦਾ ਹੈ। ਉਨ੍ਹਾਂ ਕਿਹਾ, 'ਸਾਡੀ ਪਾਰਟੀ ਵਿਚ ਫ਼ੈਸਲੇ ਇਸ ਆਧਾਰ 'ਤੇ ਕੀਤੇ ਜਾਂਦੇ ਹਨ ਕਿ ਪਾਰਟੀ ਕਾਰਕੁਨ ਕੀ ਚਾਹੁੰਦੇ ਹਨ।' ਮੋਦੀ ਨੇ ਇਹ ਵੀ ਕਿਹਾ ਕਿ ਭਾਜਪਾ ਜਮਹੂਰੀ ਸਭਿਆਚਾਰ ਅਤੇ ਕਦਰਾਂ-ਕੀਮਤਾਂ ਤੋਂ ਚਲਦੀ ਹੈ। ਉਨ੍ਹਾਂ ਕਿਹਾ, 'ਜਮਹੂਰੀਅਤ ਭਾਜਪਾ ਦੇ ਲਹੂ ਵਿਚ ਦੌੜਦਾ ਹੈ। ਇਹੋ ਕਾਰਨ ਹੈ ਕਿ ਦੇਸ਼ ਦੇ ਲੋਕ ਖ਼ੁਦ ਨੂੰ ਇਸ ਪਾਰਟੀ ਦੇ ਕਰੀਬ ਮਹਿਸੂਸ ਕਰਦੇ ਹਨ।' (ਏਜੰਸੀ)

ਪ੍ਰਿਯੰਕਾ ਇਕ ਫ਼ੀ ਸਦੀ ਵੀ ਚੁਨੌਤੀ ਨਹੀਂ : ਭਾਜਪਾ

ਲਖਨਊ : ਪ੍ਰਿਯੰਕਾ ਵਾਡਰਾ ਨੂੰ ਕਾਂਗਰਸ ਦਾ ਜਨਰਲ ਸਕੱਤਰ ਨਿਯੁਕਤ ਕੀਤੇ ਜਾਣ 'ਤੇ ਭਾਜਪਾ ਨੇ ਕਿਹਾ ਕਿ ਪ੍ਰਿਯੰਕਾ ਇਕ ਫ਼ੀ ਸਦ ਚੁਨੌਤੀ ਨਹੀਂ ਹੈ ਅਤੇ ਕਾਂਗਰਸ ਦਾ ਫ਼ੈਸਲਾ ਦਰਸਾਉਂਦਾ ਹੈ ਕਿ ਉਹ ਹਾਲੇ ਵੀ ਪਰਵਾਰ ਤੋਂ ਉਪਰ ਨਹੀਂ ਉਠ ਸਕੀ। ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਮਹਿੰਦਰ ਨਾਥ ਪਾਂਡੇ ਨੇ ਕਿਹਾ, 'ਕਿਹੜੀ ਪਾਰਟੀ ਕਿਸ ਨੂੰ ਜ਼ਿੰਮੇਵਾਰੀ ਦਿੰਦੀ ਹੈ, ਇਹ ਉਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ। ਅਸੀਂ ਜ਼ਿਆਦਾ ਟਿਪਣੀ ਨਹੀਂ ਕਰਨਾ ਚਾਹੁੰਦੇ। ਇਹ ਸਹੀ ਹੈ ਕਿ ਕਾਂਗਰਸ ਹਾਲੇ ਵੀ ਪਰਵਾਰ ਤੋਂ ਉਪਰ ਨਹੀਂ ਉਠ ਸਕੀ।

ਪ੍ਰਿਯੰਕਾ ਇਕ ਫ਼ੀ ਸਦੀ ਵੀ ਚੁਨੌਤੀ ਨਹੀਂ ਹੈ।' ਉਨ੍ਹਾਂ ਕਿਹਾ ਕਿ ਯੂਪੀ ਵਿਚ ਕਾਂਗਰਸ ਜਨਤਾ ਦਾ ਵਿਸ਼ਵਾਸ ਖੋ ਚੁਕੀ ਹੈ। ਪ੍ਰਿਯੰਕਾ ਆ ਵੀ ਜਾਵੇ ਤਾਂ ਵੀ ਕੁੱਝ ਨਹੀਂ ਹੋਣ ਵਾਲਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਸਾਫ਼-ਸੁਥਰੀ ਸਰਕਾਰ ਚੱਲ ਰਹੀ ਹੈ। ਜਿਹੜੇ ਲੋਕ ਸੱਤਾ ਤੋਂ ਦੂਰ ਹੋ ਗਏ ਹਨ, ਉਹ ਹਰ ਤਰ੍ਹਾਂ ਦੇ ਤਜਰਬੇ ਕਰ ਕੇ ਮੋਦੀ ਨੂੰ ਰੋਕਣ ਦਾ ਯਤਨ ਕਰ ਰਹੇ ਹਨ ਪਰ ਮੋਦੀ ਦਾ ਜਦ ਤਿੱਖਾ ਵਿਰੋਧ ਹੁੰਦਾ ਹੈ ਤਾਂ ਜਨਤਾ ਤੇਜ਼ੀ ਨਾਲ ਮੋਦੀ ਨਾਲ ਜੁੜਦੀ ਹੈ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement