
ਬੱਚੀ ਨੂੰ ਛੂਹ ਕੇ ਵੀ ਦੇਖਿਆ
ਮੌਜੂਦਾ ਸਮੇਂ ਵਿਗਿਆਨ ਨੇ ਇੰਨੀ ਜ਼ਿਆਦਾ ਤਰੱਕੀ ਕਰ ਲਈ ਐ ਕਿ ਅੱਜ ਕੋਈ ਵੀ ਚੀਜ਼ ਮੁਸ਼ਕਲ ਨਹੀਂ ਜਾਪਦੀ। ਵਿਗਿਆਨੀਆਂ ਦੀਆਂ ਨਿੱਤ ਨਵੀਂਆਂ ਤਕਨੀਕਾਂ ਲੋਕਾਂ ਨੂੰ ਹੈਰਾਨ ਕਰ ਰਹੀਆਂ ਨੇ। ਅਜਿਹੀ ਹੀ ਇਕ ਹੈਰਾਨ ਕਰਨ ਵਾਲੀ ਤਕਨੀਕ ਹੈ ਵਰਚੂਅਲ ਰਿਆਲਟੀ ਤਕਨੀਕ। ਇਹ ਤਕਨੀਕ ਮ੍ਰਿਤਕਾਂ ਨੂੰ ਵੀ ਜਿੰਦਾ ਕਰਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਦੁੱਖ ਦਾ ਸਾਹਮਣਾ ਕਰਨ ਵਿਚ ਮਦਦ ਕਰ ਰਹੀ ਐ। ਦੱਖਣ ਕੋਰੀਆ ਵਿਚ ਇਸ ਤਕਨੀਕ ਜ਼ਰੀਏ ਇਕ ਮਾਂ ਨੂੰ ਉਸ ਦੀ ਚਾਰ ਸਾਲ ਪਹਿਲਾਂ ਮਰੀ ਹੋਈ 7 ਸਾਲਾਂ ਦੀ ਬੱਚੀ ਨਾਲ ਮਿਲਾਇਆ ਗਿਆ।
File
ਇਸ ਪਲ ਦੀ ਵੀਡੀਓ ਦੇਖ ਕੇ ਹਰ ਕੋਈ ਭਾਵੁਕ ਹੋ ਗਿਆ। ਆਓ ਤੁਹਾਨੂੰ ਵੀ ਦਿਖਾਓਨੇ ਆਂ ਇਹ ਵੀਡੀਓ ਕਿ ਕਿਸ ਤਰ੍ਹਾਂ ਮਾਂ ਨੇ ਅਪਣੀ ਚਾਰ ਸਾਲ ਪਹਿਲਾਂ ਮਰੀ ਹੋਈ ਬੱਚੀ ਨਾਲ ਗੱਲਬਾਤ ਕੀਤੀ? ਇਹ ਵਿਸ਼ੇਸ਼ ਦੱਖਣ ਕੋਰੀਆਈ ਟੀਵੀ ਵੱਲੋਂ ਕਰਵਾਇਆ ਗਿਆ ਸੀ। 'ਮੀਟਿੰਗ ਯੂ' ਨਾਮੀ ਇਸ ਸ਼ੋਅ ਵਿਚ ਇਕ ਮਾਂ ਨੂੰ ਉਸ ਦੀ ਚਾਰ ਸਾਲ ਪਹਿਲਾਂ ਇਕ ਬਿਮਾਰੀ ਨਾਲ ਮਰੀ ਬੱਚੀ ਨਾਇਓ ਨਾਲ ਮਿਲਾਉਣ ਦੀ ਦਾਸਤਾਂ ਦਿਖਾਈ ਗਈ। ਸ਼ੋਅ ਦੌਰਾਨ ਨਾਇਓ ਦੀ ਮਾਂ ਜੈਂਗ ਜੀ ਸੁੰਗ ਨੂੰ ਇਕ ਪਾਰਕ ਵਿਚ ਲਿਜਾਇਆ ਗਿਆ।
File
ਜੈਂਗ ਨੇ ਵਰਚੂਅਲ ਰਿਅਲਟੀ ਹੈਂਡਸੈੱਟ ਪਹਿਨੇ ਹੋਏ ਸਨ। ਪਾਰਕ ਵਿਚ ਨਾਇਓ ਚਮਕਦਾਰ ਬੈਂਗਣੀ ਰੰਗ ਦੀ ਡ੍ਰੈੱਸ ਵਿਚ ਆਪਣੀ ਮਾਂ ਦੇ ਸਾਹਮਣੇ ਆਈ, ਇਹ ਪਲ ਸਾਰਿਆਂ ਲਈ ਬੇਹੱਦ ਭਾਵੁਕ ਸਨ। ਜੈਂਗ ਨੇ ਇਸ ਦੌਰਾਨ ਅਪਣੀ ਬੇਟੀ ਨੂੰ ਛੂਹ ਕੇ ਵੀ ਦੇਖਿਆ। ਵਰਚੂਅਲ ਰਿਅਲਟੀ ਦੀ ਦੁਨੀਆ ਵਿਚ ਜਾ ਕੇ ਮਾਂ ਜੈਂਗ ਕਾਫ਼ੀ ਹੈਰਾਨ ਸੀ। ਉਸ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਉਸ ਦੀ ਚਾਰ ਸਾਲ ਪਹਿਲਾਂ ਮਰੀ ਹੋਈ ਬੱਚੀ ਉਸ ਦੇ ਸਾਹਮਣੇ ਖੜ੍ਹੀ ਸੀ। ਇਸ ਦੌਰਾਨ ਦੋਵਾਂ ਨੇ ਕਾਫ਼ੀ ਗੱਲਾਂ ਵੀ ਕੀਤੀਆਂ। ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਕੀ ਹੈ ਵਰਚੂਅਲ ਰਿਆਲਟੀ ਤਕਨੀਕ?
File
ਵਰਚੂਅਲ ਰਿਆਲਟੀ ਆਧੁਨਿਕ ਸਮੇਂ ਦੀ ਵਧੀਆ ਤਕਨੀਕੀ ਹੈ। ਆਮ ਤੌਰ 'ਤੇ ਕੰਪਿਊਟਰ ਹਾਰਡਵੇਅਰ ਅਤੇ ਸਾਫ਼ਟਵੇਅਰ ਦੀ ਵਰਤੋਂ ਇਕ ਅਸਲ ਵਾਤਾਵਰਣ ਨੂੰ ਲੋਕਾਂ ਲਈ ਜਿਉਂਦਾ ਬਣਾ ਦੇਣ ਤਕਨੀਕ ਐ। ਇਸਦੇ ਜ਼ਰੀਏ ਅਸੀਂ ਕਿਸੇ ਵੀ ਸਥਾਨ ਨੂੰ ਹੁਬਹੂ ਇੰਝ ਦੇਖ ਸਕਦੇ ਆਂ ਜਿਵੇਂ ਕਿ ਅਸੀਂ ਉਸ ਸਮੇਂ ਉਸੇ ਸਥਾਨ 'ਤੇ ਖੜ੍ਹੇ ਹੋਈਏ। ਇਸ ਨਾਲ ਕਿਸੇ ਵੀ ਜਗ੍ਹਾ ਦਾ 3ਡੀ ਨਜ਼ਾਰਾ ਅਪਣੀਆਂ ਅੱਖਾਂ ਨਾਲ ਦੇਖ ਸਕਦੇ ਹਾਂ। ਦਰਅਸਲ ਕੋਰੀਆਈ ਕੰਪਨੀ ਐਮਬੀਸੀ ਨੇ ਨਾਇਓ ਦਾ ਡਿਜ਼ੀਟਲ ਰਿਪੇਲਿਕਾ ਬਣਾਇਆ।
File
ਇਓ ਦੀ ਆਵਾਜ਼, ਸਰੀਰ ਅਤੇ ਚਿਹਰੇ ਦੀ ਹੁਬਹੂ ਨਕਲ ਤਿਆਰ ਕੀਤੀ ਗਈ। ਇਸ ਨੂੰ ਡਿਜ਼ੀਟਲੀ ਅਪਲੋਡ ਕੀਤਾ ਗਿਆ, ਫਿਰ ਮਾਂ ਜੈਂਗ ਨੂੰ ਉਸ ਨਾਲ ਮਿਲਾਇਆ ਗਿਆ। ਜੈਂਗ ਇਸ ਤਕਨੀਕ ਜ਼ਰੀਏ ਅਪਣੀ ਬੇਟੀ ਨੂੰ ਮਿਲ ਕੇ ਕਾਫ਼ੀ ਖ਼ੁਸ਼ ਹੈ ਅਤੇ ਉਸ ਨੇ ਉਮੀਦ ਜਤਾਈ ਹੈ ਕਿ ਭਵਿੱਖ ਵਿਚ ਫਿਰ ਉਹ ਅਪਣੀ ਬੇਟੀ ਨੂੰ ਮਿਲੇਗੀ।