ਬਰੇਲੀ ਦੀ ਇਸ ਲੜਕੀ ਨੂੰ ਹੋ ਰਹੇ ਸਲਾਮ, ਇਸ ਹਾਲਤ 'ਚ ਦਿੱਤੀ ਪ੍ਰੀਖਿਆ
Published : Feb 24, 2020, 12:17 pm IST
Updated : Feb 24, 2020, 12:17 pm IST
SHARE ARTICLE
Up uttarakhand student from bareilly set an example
Up uttarakhand student from bareilly set an example

ਜਾਵੇਦ ਪਿਛਲੇ 5 ਸਾਲਾਂ ਤੋਂ ਇਸ ਬਿਮਾਰੀ ਨਾਲ...

ਬਰੇਲੀ: ਹੌਂਸਲਾ ਹੋਵੇ ਤਾਂ ਹਰ ਮੁਸ਼ਕਿਲ ਨੂੰ ਆਸਾਨ ਕੀਤਾ ਜਾ ਸਕਦਾ ਹੈ। ਅਜਿਹੀ ਹੀ ਇਕ ਮਿਸਾਲ ਪੇਸ਼ ਕੀਤੀ ਹੈ ਕਿ ਬਰੇਲੀ ਦੇ ਰਜਕੀਏ ਬਾਲਿਕਾ ਇੰਟਰ ਕਾਲਜ ਵਿਚ ਪੜ੍ਹ ਰਹੀ ਵਿਦਿਆਰਥਣ ਸਾਫਿਆ ਜਾਵੇਦ ਨੇ। ਸਾਫਿਆ ਆਕਸੀਜਨ ਸਿਲੰਡਰ ਲਗਾ ਕੇ ਅਪਣੇ ਹਾਈ ਸਕੂਲ ਦੇ ਪੇਪਰ ਦੇ ਰਹੀ ਹੈ। ਲੰਬੀ ਬਿਮਾਰੀ ਦੇ ਚਲਦੇ ਵਿਦਿਆਰਥਣ ਨੂੰ ਡਾਕਟਰਾਂ ਨੇ 24 ਘੰਟੇ ਆਕਸੀਜਨ ਦੇ ਸਹਾਰੇ ਹੀ ਰਹਿਣ ਦੀ ਸਲਾਹ ਦਿੱਤੀ ਹੈ।

ExamExam

ਜਾਵੇਦ ਪਿਛਲੇ 5 ਸਾਲਾਂ ਤੋਂ ਇਸ ਬਿਮਾਰੀ ਨਾਲ ਜੂਝ ਰਹੀ ਹੈ। ਜਿਸ ਦੇ ਚਲਦੇ ਉਹਨਾਂ ਨੂੰ ਫੇਫੜਿਆਂ ਦੀ ਪਰੇਸ਼ਾਨੀ ਦੇ ਨਾਲ-ਨਾਲ ਟੀਵੀ ਦੀ ਬਿਮਾਰੀ ਵੀ ਹੋ ਗਈ ਹੈ। ਫੇਫੜੇ ਕਮਜ਼ੋਰ ਹੋਣ ਕਰ ਕੇ ਉਹ ਚੰਗੀ ਤਰ੍ਹਾਂ ਸਾਹ  ਨਹੀਂ ਲੈ ਸਕਦੀ। ਦਸ ਦਈਏ ਕਿ ਸਾਫਿਆ ਜਾਵੇਦ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਵਿਦਿਆਰਥਣ ਨੂੰ 24 ਘੰਟੇ ਆਕਸੀਜਨ ਤੇ ਰਹਿਣ ਦੀ ਸਲਾਹ ਦਿੱਤੀ ਹੈ।

ExamExam

ਹਾਈ ਸਕੂਲ ਦੀ ਵਿਦਿਆਰਥਣ ਸਾਫਿਆ ਜਾਵੇਦ ਨੇ ਇਸ ਸਾਲ ਹਾਈ ਸਕੂਲ ਦਾ ਪ੍ਰਾਈਵੇਟ ਫਾਰਮ ਭਰਿਆ ਸੀ। ਜਦੋਂ ਪ੍ਰੀਖਿਆ ਦੇਣ ਦਾ ਸਮਾਂ ਆਇਆ ਤਾਂ ਸਾਫਿਆ ਦੀ ਹਿੰਮਤ ਨੇ ਜਵਾਬ ਦੇ ਦਿੱਤਾ ਪਰ ਉਹਨਾਂ ਨੇ ਹਾਰ ਨਹੀਂ ਮੰਨੀ। ਆਕਸੀਜਨ ਸਿਲੰਡਰ ਦੇ ਸਹਾਰੇ ਪ੍ਰੀਖਿਆ ਵਿਚ ਬੈਠ ਕੇ 3 ਘੰਟੇ ਦੀ ਪ੍ਰੀਖਿਆ ਦਿੱਤੀ।

ExamExam

ਕਾਲਜ ਪ੍ਰਸ਼ਾਸਨ ਨੇ ਵੀ ਵਿਦਿਆਰਥਣ ਦੇ ਜ਼ਜਬੇ ਨੂੰ ਦੇਖਦੇ ਹੋਏ ਤੁਰੰਤ ਆਕਸੀਜਨ ਸਿਲੰਡਰ ਦੇ ਨਾਲ ਪ੍ਰੀਖਿਆ ਦੇਣ ਦੀ ਆਗਿਆ ਦੇ ਦਿੱਤੀ। ਇਸ ਤੋਂ ਬਾਅਦ ਹਰ ਵਾਰ ਸਾਫਿਆ ਆਕਸੀਜਨ ਸਿਲੰਡਰ ਦੇ ਸਹਾਰੇ ਬੈਠ ਕੇ ਅਪਣੀ ਪ੍ਰੀਖਿਆ ਦਿੰਦੀ ਹੈ। ਸਾਫਿਆ ਨੇ ਦਸਿਆ ਕਿ ਉਹ ਅਪਣੀ ਮਾਂ ਲਈ ਕੁੱਝ ਕਰਨਾ ਚਾਹੁੰਦੀ ਹੈ। ਉਹ ਬਿਮਾਰ ਜ਼ਰੂਰ ਹੈ ਪਰ ਕਮਜ਼ੋਰ ਨਹੀਂ ਅਤੇ ਉਹ ਅਪਣੀ ਮੰਜ਼ਿਲ ਪਾ ਕੇ ਰਹੇਗੀ।

ExamExam

ਜਿਸ ਸਮੇਂ ਵਿਦਿਆਰਥਣ ਪ੍ਰੀਖਿਆ ਕਲਾਸ ਵਿਚ ਬੈਠ ਕੇ ਆਕਸੀਜਨ ਸਿਲੰਡਰ ਦੇ ਸਹਾਰੇ ਪ੍ਰੀਖਿਆ ਦਿੰਦੀ ਹੈ ਤਾਂ ਉਸ ਦੇ ਦੇਖ ਕੇ ਹੋਰਨਾਂ ਵਿਦਿਆਰਥੀਆਂ ਦਾ ਹੌਂਸਲਾ ਵਧਦਾ ਹੈ। ਉਹ ਇਸ ਪ੍ਰੀਖਿਆ ਨੂ ਚੰਗੇ ਨੰਬਰਾਂ ਨਾਲ ਪਾਸ ਕਰਨਾ ਚਾਹੁੰਦੀ ਹੈ ਤਾਂ ਹੀ ਉਹ ਇੰਨੀ ਮਿਹਨਤ ਕਰ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Summer Vacation Holidays News: ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਸੂਬੇ ਦੇ ਸਾਰੇ ਸਕੂਲਾਂ 'ਚ ਛੁੱਟੀਆਂ ਦਾ..

21 May 2024 12:02 PM

Ferozepur Heatwave Alert: 44 ਡਿਗਰੀ ਤੋਂ ਟੱਪਿਆ ਪਾਰਾ, "ਹਰ ਕੋਈ ਆਖਦਾ ਲਾਏ ਜਾਣ ਰੁੱਖ ਤਾਂ ਹੀ ਪਵੇਗੀ ਗਰਮੀ 'ਤੇ

21 May 2024 11:45 AM

Amritsar Heatwave Alert LIVE : ਗਰਮੀ ਨੇ ਤੋੜੇ ਸਾਰੇ ਰਿਕਾਰਡ ! ਖੁਸ਼ਕ ਮੌਸਮ ਨੇ ਕੀਤੀ ਆਵਾਜਾਈ ਪ੍ਰਭਾਵਿਤ ਪਰ...

21 May 2024 10:51 AM

Hans Raj Hans ਨੇ ਦੱਸਿਆ ਕਿਉਂ ਦਿੱਤਾ ਜੁੱਤੀਆਂ ਵਾਲਾ ਬਿਆਨ ਕੀ ਵਿਰੋਧ 'ਚੋਂ ਵੀ ਵੋਟਾਂ ਲੱਭ ਰਹੇ ਹਨ ਹੰਸ ਰਾਜ ਹੰਸ

21 May 2024 9:05 AM

Sarvan Singh Dhun Interview : ਖੇਮਕਰਨ ਤੋਂ MLA ਸਰਵਨ ਸਿੰਘ ਧੁੰਨ ਦੀ ਬੇਬਾਕ ਇੰਟਰਵਿਊ

21 May 2024 8:21 AM
Advertisement