'The Wire' ਨੂੰ 100 ਕਰੋੜ ਰੁਪਏ ਦੇ ਮਾਣਹਾਨੀ ਮਾਮਲੇ 'ਚ ਭਾਰਤ ਬਾਇਓਟੈੱਕ ਵਿਰੁੱਧ 14 ਪ੍ਰਕਾਸ਼ਿਤ ਲੇਖਾਂ ਨੂੰ ਹਟਾਉਣ ਦੇ ਦਿੱਤੇ ਨਿਰਦੇਸ਼ 
Published : Feb 24, 2022, 8:21 am IST
Updated : Feb 24, 2022, 8:24 am IST
SHARE ARTICLE
Court orders The Wire to take down 14 articles against Bharat Biotech and Covaxin
Court orders The Wire to take down 14 articles against Bharat Biotech and Covaxin

ਦਾ ਵਾਇਰ ਨੂੰ ਭਾਰਤ ਬਾਇਓਟੈੱਕ ਅਤੇ ਇਸ ਦੇ ਉਤਪਾਦ ਕੋਵੈਕਸਿਨ ਬਾਰੇ ਕੋਈ ਵੀ ਅਪਮਾਨਜਨਕ ਲੇਖ ਪ੍ਰਕਾਸ਼ਤ ਕਰਨ ਤੋਂ ਰੋਕ ਦਿੱਤਾ ਹੈ। 

 

ਮੁੰਬਈ - ਤੇਲੰਗਾਨਾ ਦੀ ਇੱਕ ਅਦਾਲਤ ਨੇ ਨਿਊਜ਼ ਪੋਰਟਲ 'ਦਾ ਵਾਇਰ' ਨੂੰ ਕੋਵਿਡ-19 ਵੈਕਸੀਨ ਨਿਰਮਾਤਾ, ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮਟਿਡ ਦੇ ਖਿਲਾਫ਼ ਆਪਣੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਚੌਦਾਂ ਲੇਖਾਂ ਨੂੰ ਹਟਾਉਣ ਦਾ ਨਿਰਦੇਸ਼ ਦਿੱਤਾ ਹੈ। ਅਦਾਲਤ ਨੇ 'ਦਾ ਵਾਇਰ' ਨੂੰ ਭਾਰਤ ਬਾਇਓਟੈਕ ਅਤੇ ਇਸ ਦੇ ਉਤਪਾਦ ਕੋਵੈਕਸਿਨ 'ਤੇ ਕੋਈ ਵੀ ਮਾਣਹਾਨੀ ਵਾਲੇ ਲੇਖ ਪ੍ਰਕਾਸ਼ਿਤ ਕਰਨ ਤੋਂ ਵੀ ਰੋਕ ਦਿੱਤਾ ਹੈ। 

ਇਹ ਹੁਕਮ ਰੰਗਾ ਰੈੱਡੀ ਜ਼ਿਲ੍ਹਾ ਅਦਾਲਤ ਵਿਚ ਇੱਕ ਵਧੀਕ ਜ਼ਿਲ੍ਹਾ ਜੱਜ ਦੁਆਰਾ ਪ੍ਰਕਾਸ਼ਨ ਦੇ ਵਿਰੁੱਧ ਭਾਰਤ ਬਾਇਓਟੈਕ ਦੁਆਰਾ ਦਾਇਰ 100 ਕਰੋੜ ਰੁਪਏ ਦੇ ਮਾਣਹਾਨੀ ਦੇ ਮੁਕੱਦਮੇ ਵਿਚ ਦਿੱਤਾ ਗਿਆ ਸੀ। ਇਹ ਮੁਕੱਦਮਾ ਦਾ ਵਾਇਰ ਦੇ ਪ੍ਰਕਾਸ਼ਕ, Foundation for Independent Journalism, ਇਸ ਦੇ ਸੰਪਾਦਕਾਂ ਸਿਧਾਰਥ ਵਰਦਰਾਜਨ, ਸਿਧਾਰਥ ਰੋਸ਼ਨਲਾਲ ਭਾਟੀਆ ਅਤੇ ਐਮ ਕੇ ਵੇਨੂ ਅਤੇ ਨੌਂ ਹੋਰਾਂ ਦੇ ਖਿਲਾਫ਼ ਦਾਇਰ ਕੀਤਾ ਗਿਆ ਸੀ, ਜਿਨ੍ਹਾਂ ਨੇ ਭਾਰਤ ਬਾਇਓਟੈਕ ਅਤੇ ਕੋਵੈਕਸਿਨ ਦੇ ਖਿਲਾਫ਼ ਲੇਖ ਲਿਖੇ ਸਨ।

file photo 

ਭਾਰਤ ਬਾਇਓਟੈੱਕ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕੇ ਵਿਵੇਕ ਰੈੱਡੀ ਨੇ ਦਲੀਲ ਦਿੱਤੀ ਕਿ ਦਾ ਵਾਇਰ ਨੇ ਕੰਪਨੀ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਭਾਰਤ ਬਾਇਓਟੈਕ ਅਤੇ ਕੋਵੈਕਸਿਨ ਦੇ ਖਿਲਾਫ਼ ਝੂਠੇ ਦੋਸ਼ ਲਗਾਉਣ ਵਾਲੇ ਲੇਖ ਪ੍ਰਕਾਸ਼ਿਤ ਕੀਤੇ ਸਨ। ਰੈੱਡੀ ਨੇ ਦਲੀਲ ਦਿੱਤੀ ਕਿ ਭਾਰਤ ਬਾਇਓਟੈਕ ਨੇ ਪਹਿਲਾਂ ਤਪਦਿਕ, ਜ਼ੀਕਾ ਰੋਟਾਵਾਇਰਸ, ਚਿਕਨਗੁਨੀਆ ਅਤੇ ਟਾਈਫਾਈਡ ਲਈ ਟੀਕੇ ਵਿਕਸਿਤ ਕੀਤੇ ਸਨ ਅਤੇ ਰਾਸ਼ਟਰੀ ਅਤੇ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਕੀਤੀ ਸੀ ਅਤੇ ਹੁਣ ਟੀਕਾ ਵਿਕਸਿਤ ਕਰਨ ਲਈ ਭਾਰਤ ਸਰਕਾਰ ਦੀਆਂ ਪ੍ਰਮੁੱਖ ਸੰਸਥਾਵਾਂ ਨਾਲ ਸਹਿਯੋਗ ਕੀਤਾ ਹੈ।

ਉਹਨਾਂ ਕਿਹਾ ਕਿ ਦਾ ਵਾਇਰ ਨੇ ਸਹੀ ਤੱਥਾਂ ਦੀ ਜਾਂਚ ਕੀਤੇ ਬਿਨ੍ਹਾਂ ਟੀਕੇ ਦੇ ਅਧਿਕਾਰ ਅਤੇ ਪ੍ਰਵਾਨਗੀ 'ਤੇ ਝੂਠੇ ਦੋਸ਼ ਲਗਾਉਂਦੇ ਹੋਏ ਕਈ ਲੇਖ ਪ੍ਰਕਾਸ਼ਤ ਕੀਤੇ।
ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਵੈਕਸੀਨ ਨੂੰ ਮਨਜ਼ੂਰੀ ਦਿੱਤੇ ਜਾਣ ਦੇ ਬਾਵਜੂਦ 'ਦਾ ਵਾਇਰ' 'ਤੇ ਲੇਖ ਪ੍ਰਕਾਸ਼ਿਤ ਹੁੰਦੇ ਰਹੇ।

file photo 

ਅਦਾਲਤ ਨੇ ਇਸ ਤੱਥ ਨੂੰ ਵੀ ਉਜਾਗਰ ਕੀਤਾ ਕਿ ਭਾਰਤ ਬਾਇਓਟੈੱਕ 15 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਲਈ ਵੈਕਸੀਨ ਬਣਾਉਣ ਲਈ ਅਧਿਕਾਰਤ ਉਮੀਦਵਾਰ ਹੈ ਅਤੇ ਵੈੱਬਸਾਈਟ 'ਤੇ ਪ੍ਰਕਾਸ਼ਿਤ ਕੀਤੇ ਜਾ ਰਹੇ ਗਲਤ ਲੇਖਾਂ ਨਾਲ ਵੈਕਸੀਨ ਲੈਣ ਵਿਚ ਹਿਚਕਚਾਹਟ ਪੈਦਾ ਹੋਵੇਗੀ। ਇਸ ਲਈ ਹੁਣ ਦਾ ਵਾਇਰਲ ਨੂੰ 48 ਘੰਟਿਆਂ ਦੇ ਅੰਦਰ ਵੈਬਸਾਈਟ ਤੋਂ ਮਾਣਹਾਨੀ ਵਾਲੇ ਲੇਖਾਂ ਨੂੰ ਹਟਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ ਅਤੇ ਨਾਲ ਹੀ ਦਾ ਵਾਇਰ ਨੂੰ ਭਾਰਤ ਬਾਇਓਟੈੱਕ ਅਤੇ ਇਸ ਦੇ ਉਤਪਾਦ ਕੋਵੈਕਸਿਨ ਬਾਰੇ ਕੋਈ ਵੀ ਅਪਮਾਨਜਨਕ ਲੇਖ ਪ੍ਰਕਾਸ਼ਤ ਕਰਨ ਤੋਂ ਰੋਕ ਦਿੱਤਾ ਹੈ। 

SHARE ARTICLE

ਏਜੰਸੀ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement