ਇਸਲਾਮਾਬਾਦ, 14 ਅਗੱਸਤ : ਪਾਕਿਸਤਾਨ ਦੇ ਚੀਫ਼ ਆਫ਼ ਆਰਮੀ ਸਟਾਫ਼ ਨੇ ਦੇਸ਼ ਦੇ 70ਵੇਂ ਆਜ਼ਾਦੀ ਦਿਵਸ ਤੋਂ ਇਕ ਦਿਨ ਪਹਿਲਾਂ ਵਾਘਾ ਸਰਹੱਦ 'ਤੇ ਸੱਭ ਤੋਂ ਵੱਡਾ ਰਾਸ਼ਟਰੀ ਝੰਡਾ ਲਹਿਰਾਇਆ।
ਇਸਲਾਮਾਬਾਦ, 14 ਅਗੱਸਤ : ਪਾਕਿਸਤਾਨ ਦੇ ਚੀਫ਼ ਆਫ਼ ਆਰਮੀ ਸਟਾਫ਼ ਨੇ ਦੇਸ਼ ਦੇ 70ਵੇਂ ਆਜ਼ਾਦੀ ਦਿਵਸ ਤੋਂ ਇਕ ਦਿਨ ਪਹਿਲਾਂ ਵਾਘਾ ਸਰਹੱਦ 'ਤੇ ਸੱਭ ਤੋਂ ਵੱਡਾ ਰਾਸ਼ਟਰੀ ਝੰਡਾ ਲਹਿਰਾਇਆ।
ਮੀਡੀਆ ਰੀਪੋਰਟਾਂ ਮੁਤਾਬਕ ਪਾਕਿਸਤਾਨ ਵਿਚ ਬਣਿਆ 120 ਫ਼ੁਟ ਗੁਣਾਂ 80 ਫ਼ੁਟ ਦਾ ਝੰਡਾ ਅੱਧੀ ਰਾਤ ਨੂੰ ਲਹਿਰਾਇਆ ਗਿਆ। ਝੰਡੇ ਨੂੰ 400 ਫ਼ੁਟ ਦੀ ਉਚਾਈ ਤੋਂ ਲਹਿਰਾਇਆ ਗਿਆ। ਇਹ ਝੰਡਾ ਦਖਣੀ ਏਸ਼ੀਆ ਵਿਚ ਸੱਭ ਤੋਂ ਉੱਚਾ ਅਤੇ ਦੁਨੀਆਂ ਵਿਚ ਅਠਵੇਂ ਸਥਾਨ 'ਤੇ ਹੈ। ਪਾਕਿਸਤਾਨ 14 ਅਗੱਸਤ ਨੂੰ ਆਜ਼ਾਦੀ ਦਿਵਸ ਮਨਾਉਂਦਾ ਹੈ। ਫ਼ੌਜ ਮੁਖੀ ਨੇ ਕਿਹਾ, 'ਕਰੀਬ 77 ਸਾਲ ਪਹਿਲਾਂ ਲਾਹੌਰ ਵਿਚ ਪਾਕਿਸਤਾਨ ਦਾ ਸੰਕਲਪ ਪ੍ਰਵਾਨ ਹੋਇਆ ਸੀ।'
ਉਨ੍ਹਾਂ ਕਿਹਾ, 'ਅੱਜ ਦੇਸ਼ ਕਾਨੂੰਨ ਅਤੇ ਸੰਵਿਧਾਨ ਦੇ ਰਾਹ 'ਤੇ ਅੱਗੇ ਵਧ ਰਿਹਾ ਹੈ। ਸਾਰੇ ਅਦਾਰੇ ਚੰਗੀ ਤਰ੍ਹਾਂ ਕੰਮ ਕਰ ਰਹੇ ਹਨ। ਅਸੀਂ ਪਾਕਿਸਤਾਨ ਨੂੰ ਮੁਹੰਮਦ ਅਲੀ ਜਿਨਾਹ ਅਤੇ ਕਵੀ ਇਕਬਾਲ ਦਾ ਦੇਸ਼ ਬਣਾਵਾਂਗੇ।' ਫ਼ੌਜ ਮੁਖੀ ਨੇ ਕਿਹਾ, 'ਅਸੀਂ ਕਈ ਕੁਰਬਾਨੀਆਂ ਦਿਤੀਆਂ ਹਨ। ਅਸੀਂ ਅਪਣੇ ਸ਼ਹੀਦਾਂ ਨੂੰ ਨਹੀਂ ਭੁੱਲਾਂਗੇ। ਅਸੀਂ ਪਾਕਿਸਤਾਨ ਦੇ ਹਰ ਅਤਿਵਾਦੀ ਨੂੰ ਸੂਲੀ 'ਤੇ ਚੜ੍ਹਾ ਦਿਆਂਗੇ। ਸਾਡੇ ਦੁਸ਼ਮਣ ਬੇਸ਼ੱਕ ਪੂਰਬ ਵਿਚ ਹੋਣ ਜਾਂ ਪੱਛਮ ਵਿਚ, ਮੈਂ ਦਸਣਾ ਚਾਹੁੰਦਾ ਹਾਂ ਕਿ ਤੁਹਾਡੀਆਂ ਗੋਲੀਆਂ ਖ਼ਤਮ ਹੋ ਜਾਣਗੀਆਂ ਪਰ ਸਾਡੇ ਜਵਾਨਾਂ ਦੀਆਂ ਛਾਤੀਆਂ ਨਹੀਂ ਖ਼ਤਮ ਹੋਣਗੀਆਂ।'