ਕਿਸਾਨ ਅੰਦੋਲਨ ’ਚ ਗਏ ਪੁੱਤ ਤੋਂ ਨਾਰਾਜ਼ ਬਾਪ ਨੇ ਜਾਇਦਾਦ ਤੋਂ ਕੀਤਾ ਬੇਦਖ਼ਲ
Published : Mar 24, 2021, 4:22 pm IST
Updated : Mar 24, 2021, 6:40 pm IST
SHARE ARTICLE
Esm Ajmer singh
Esm Ajmer singh

ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਚੱਲ ਰਹੇ ਕਿਸਾਨ ਅੰਦੋਲਨ ਵਿਚ ਪੁੱਤ ਦੇ ਸ਼ਾਮਲ...

ਹਮੀਰਪੁਰ: ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਚੱਲ ਰਹੇ ਕਿਸਾਨ ਅੰਦੋਲਨ ਵਿਚ ਪੁੱਤ ਦੇ ਸ਼ਾਮਲ ਹੋਣ ’ਤੇ ਨਾਰਾਜ ਪਿਤਾ ਨੇ ਉਸਨੂੰ ਆਪਣੀ ਚਲ-ਅਚਲ ਜਾਇਦਾਦ ਤੋਂ ਬੇਦਖ਼ਲ ਕਰ ਦਿੱਤਾ ਹੈ। ਦੇਸ਼ ਵਿਚ ਇਸ ਤਰ੍ਹਾਂ ਦਾ ਇਹ ਪਹਿਲਾਂ ਮਾਮਲਾ ਸਾਹਮਣੇ ਆਇਆ ਹੈ। ਹਮੀਰਪੁਰ ਜ਼ਿਲ੍ਹੇ ਦੇ ਉਪਮੰਡਲ ਬਡਸਰ ਦੇ ਜਮਲੀ ਪਿੰਡ ਦੇ ਸਾਬਕਾ ਫ਼ੌਜੀ ਅਜਮੇਰ ਸਿੰਘ ਨੇ ਖੇਤੀ ਕਾਨੂੰਨਾਂ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਉਸਦੇ ਇਕਲੌਤੇ ਪੁੱਤਰ ਪਰਮਜੀਤ ਸਿੰਘ ਨੂੰ ਇਹ ਤੱਕ ਨਹੀਂ ਪਤਾ ਕਿ ਕਦੋਂ ਕਿਹੜੀ ਫਸਲ ਬੀਜੀ ਜਾਂਦੀ ਹੈ।

KissanKissan

ਘਰ ਵਿਚ ਬੈਠ ਕੇ ਮੁਫਤ ਦਾ ਖਾਣਾ ਖਾਂਦਾ ਹੈ। ਸਾਬਕਾ ਫ਼ੌਜੀ ਨੇ ਅੰਦੋਲਨ ਨੂੰ ਗਲਤ ਦੱਸਦੇ ਹੋਏ ਦਿੱਲੀ ਪੁਲਿਸ ਤੋਂ ਇਹ ਗੁਹਾਰ ਲਗਾਈ ਹੈ ਕਿ ਅੰਦੋਲਨ ਵਿਚ ਸ਼ਾਮਲ ਮੇਰੇ ਦੇਸ਼ ਧ੍ਰੋਹੀ ਪੁੱਤਰ ਦੀਆਂ ਮਾਰ-ਮਾਰ ਕੇ ਹੱਡੀਆਂ ਤੋੜ ਦਿੱਤੀਆਂ ਜਾਣ। ਅਜਮੇਰ ਸਿੰਘ ਭਾਰਤੀ ਫ਼ੌਜ ਤੋਂ ਸਾਲ 2005 ਵਿਚ ਸੇਵਾ ਮੁਕਤ ਹੋ ਗਏ ਸਨ। ਸੇਵਾ ਮੁਕਤੀ ਤੋਂ ਬਾਅਦ ਉਹ ਆਪਣੇ ਪਿੰਡ ਵਿਚ ਇਕ ਹੀ ਦੁਕਾਨ ਚਲਾਉਂਦੇ ਹਨ ਅਤੇ ਨਾਲ ਹੀ ਖੇਤੀਬਾੜੀ ਕਰਦੇ ਹਨ। ਪਰਮਜੀਤ ਇਕਲੌਤਾ ਪੁੱਤਰ ਹੈ।

Kissan Maha SabhaKissan Maha Sabha

ਜਿਸਦਾ ਵਿਆਹ ਹੋ ਚੁੱਕਿਆ ਹੈ। ਨੂੰਹ ਅਤੇ ਪੋਤੀ ਘਰ ’ਤੇ ਹਨ, ਜਦਕਿ ਪੁੱਤਰ ਦਿੱਲੀ ਵਿਚ ਕਿਸਾਨ ਅੰਦੋਲਨ ਵਿਚ ਪਹੁੰਚਿਆ ਹੋਇਆ ਹੈ। ਇਕ ਚੈਨਲ ਉਤੇ ਪੁੱਤਰ ਨੂੰ ਇੰਟਰਵਿਊ ਦਿੰਦੇ ਹੋਏ ਅਜਮੇਰ ਸਿੰਘ ਨੇ ਪਹਿਚਾਣ ਲਿਆ। ਸਥਾਨਕ ਚੈਨਲ ਉਤੇ ਦਿੱਤੇ ਇੰਟਰਵਿਊ ਵਿਚ ਪਰਮਜੀਤ ਸਿੰਘ ਨੇ ਕਿਸਾਨਾਂ ਦੇ ਅੰਦੋਲਨ ਨੂੰ ਸਹੀ ਦੱਸਿਆ ਤੇ ਚੈਨਲ ਉਤੇ ਹੀ ਪ੍ਰਧਾਨ ਮੰਤਰੀ ਅਤੇ ਕੇਂਦਰ ਸਰਕਾਰ ਦੇ ਖਿਲਾਫ਼ ਨਾਅਰੇਬਾਜੀ ਕੀਤੀ।

KissanKissan

ਇਹ ਦੇਖਕੇ ਅਜਮੇਰ ਸਿੰਘ ਭੜਕ ਗਿਆ ਹੁਣ ਉਸਨੇ ਅਪਣੇ ਬੇਟੇ ਨੂੰ ਆਪਣੀ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਅਜਮੇਰ ਸਿੰਘ ਨੇ ਕਿਹਾ ਕਿ ਦਿੱਲੀ ਵਿਚ ਚੱਲ ਰਿਹਾ ਕਿਸਾਨ ਅੰਦੋਲਨ ਸਹੀ ਨਹੀਂ ਹੈ। ਉਥੇ ਲੋਕ ਮੁਫਤ ਦਾ ਖਾਣਾ ਅਤੇ ਹੋਰ ਸੁਵਿਧਾਵਾਂ ਹਾਸਲ ਕਰ ਰਹੇ ਹਨ। ਅਜਮੇਰ ਸਿੰਘ ਨੇ ਕਿਹਾ ਕਿ ਇਹ ਇਕ ਸਾਬਕਾ ਸੈਨਿਕ ਹਨ ਅਤੇ ਖੇਤੀ ਦੇ ਨਵੇਂ ਕਾਨੂੰਨ ਕਿਸਾਨਾਂ ਦੇ ਹਿੱਤ ਵਿਚ ਹਨ। ਬੇਟੇ ਨੂੰ ਆਪਣੀ ਜਾਇਦਾਦ ਤੋਂ ਬੇਦਖਲ ਕਰਨ ਦੇ ਇਸ ਮਾਮਲੇ ਨਾਲ ਲੋਕ ਹੈਰਾਨ ਹਨ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement