ਖ਼ਬਰਾਂ |

ਤਾਜ਼ਾ |

ਵਪਾਰੀਆਂ ਦੇ ਹਿਤਾਂ ਦੀ ਰਖਿਆ ਕਰਦੇ ਹਨ ਮੋਦੀ : ਰਾਹੁਲ
Published : Apr 24, 2019, 9:32 pm IST
Updated : Apr 24, 2019, 9:32 pm IST
SHARE ARTICLE
Rahul Gandhi
Rahul Gandhi

ਰਾਹੁਲ ਨੇ ਪੁੱਛਿਆ, ਕੀ ਮੋਦੀ ਨੇ ਗੰਨਾ ਕਿਸਾਨਾਂ ਨਾਲ ਅਪਣਾ ਵਾਅਦਾ ਪੂਰਾ ਕੀਤੈ

ਲਖੀਮਪੁਰ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਕਿਸਾਨਾਂ, ਛੋਟੇ ਵਪਾਰੀਆਂ ਅਤੇ ਬੇਰੁਜ਼ਗਾਰ ਨੌਜਵਾਨਾਂ ਦੀ ਚਿੰਤਾ ਛੱਡ ਕੇ 15 ਚੌਣਵੇਂ ਵਪਾਰੀਆਂ ਦੇ ਹੀ ਹਿਤਾਂ ਦੀ ਰਖਿਆ ਕਰਦੇ ਹਨ।  ਲੋਕਾਂ ਚੋਣਾਂ ਤੋਂ ਬਾਅਦ ਕੇਂਦਰ ਵਿਚ ਕਾਂਗਰਸ ਸਰਕਾਰ ਬਣਨ ਦਾ ਦਾਅਵਾ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਪਾਰਟੀ ਦਾ ਅਗਲਾ ਟੀਚਾ ਸਾਲ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ ਤਾਕਿ ਇਸ ਰਾਜ ਨੂੰ ਸਿਖਿਆ, ਸਿਹਤ ਅਤੇ ਰੁਜ਼ਗਾਰ ਦੇ ਮਾਮਲੇ ਵਿਚ ਸਿਖ਼ਰ 'ਤੇ ਲਿਜਾਂਦਾ ਜਾ ਸਕੇ।

Narender ModiNarender Modi

ਕਾਂਗਰਸ ਉਮੀਦਵਾਰਾਂ ਦੇ ਸਮਰਥਨ ਵਿਚ ਕਰਵਾਈ ਗਈ ਚੋਣ ਰੈਲੀ ਵਿਚ ਕਿਸਾਨਾਂ ਨੂੰ ਗੰਨਾ ਖ਼ਰੀਦ ਦੇ 14 ਦਿਨ ਦੇ ਅੰਦਰ ਕੀਮਤ ਦੀ ਅਦਾਇਗੀ ਦੇ ਪ੍ਰਧਾਨ ਮੰਤਰੀ ਵਾਅਦੇ ਦੀ ਯਾਦ ਦੁਆਉਂਦਿਆਂ ਉਨ੍ਹਾਂ ਲੋਕਾਂ ਨੂੰ ਪੁਛਿਆ ਕਿ ਕੀ ਪਿਛਲੇ ਪੰਜ ਸਾਲ ਦੌਰਾਨ ਇਹ ਵਾਅਦਾ ਪੂਰਾ ਕੀਤਾ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੋਦੀ ਨੇ ਸਾਲ 2014 ਵਿਚ ਅੱਛੇ ਦਿਨ ਲਿਆਉਣ, ਹਰ ਸਾਲ ਦੋ ਕਰੋੜ ਲੋਕਾਂ ਨੂੰ ਰੁਜ਼ਗਾਰ ਦੇਣ, ਹਰ ਨਾਗਰਿਗ ਨੂੰ 15-15 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਵਿਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ।

Modi a 'failed PM', gifted Rs 30000 crore to Anil Ambani : Rahul GandhiRahul Gandhi

ਰਾਹੁਲ ਨੇ ਪ੍ਰਧਾਨ ਮੰਤਰੀ ਦੇ ਚੌਕੀਦਾਰ ਸ਼ਬਦ 'ਤੇ ਵਿਅੰਗ ਕਰਦਿਆਂ ਕਿਹਾ ਕਿ ਇਸ ਚੌਕੀਦਾਰ ਨੇ ਅਪਣੇ ਪੰਜ ਸਾਲਾਂ ਦੌਰਾਨ 15 ਚੌਣਵੇਂ ਵਪਾਰੀਆਂ ਦਾ ਹੀ ਭਲਾ ਕੀਤਾ ਜਦਕਿ ਗੰਨਾ ਕਿਸਾਨਾਂ ਨੂੰ ਕਿਹਾ ਕਿ ਕਿ ਗੰਨੇ ਨਾਲ ਸ਼ੂਗਰ ਹੁੰਦੀ ਹੈ। ਰਾਫ਼ੇਲ ਜਹਾਜ਼ ਖ਼ਰੀਦ ਸਬੰਧੀ ਉਨ੍ਹਾਂ ਕਿਹਾ ਕਿ ਜਹਾਜ਼ ਬਣਾਉਣ ਦਾ ਕੋਈ ਤਜਰਬਾ ਨਾ ਰੱਖਣ ਵਾਲੇ ਅਨਿਲ ਅੰਬਾਨੀ ਦੀ ਕੰਪਨੀ ਨੂੰ ਰਾਫ਼ੇਲ ਲਈ 30 ਹਜ਼ਾਰ ਕਰੋੜ ਰੁਪਏ ਦੇ ਠੇਕਾ ਦਿਤਾ ਗਿਆ ਪਰ ਜਦ ਗੰਨਾ ਕਿਸਾਨ ਅਪਣਾ ਬਕਾਇਆ ਮੁੱਲ ਮੰਗਦੇ ਹਨ ਤਾਂ ਮੋਦੀ ਕਹਿੰਦੇ ਹਨ ਕਿ ਗੰਨੇ ਨਾਲ ਸ਼ੂਗਰ ਹੋ ਜਾਂਦੀ ਹੈ।

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ 'ਚ ਹੁਣ ਨਹੀਂ ਹੋਵੇਗੀ ਬੇਅਦਬੀ! ਬਣ ਗਿਆ ਸਖ਼ਤ ਕਾਨੂੰਨ, ਉਮਰ ਕੈਦ ਦੀ ਹੋਵੇਗੀ ਸਜ਼ਾ

20 Apr 2026 1:44 PM

Punjab ਦੀ ਤਰਜ਼ 'ਤੇ Haryana 'ਚ ਵੀ ਬਣਾਇਆ ਜਾਵੇ ਬੇਅਦਬੀ ਕਾਨੂੰਨ : Jagdish Singh Jhinda | Beadbi Bill

20 Apr 2026 1:43 PM

Bhai Manpreet Singh Kanpuri ਨੂੰ ਜਥੇ 'ਚੋ ਬਰਖਾਸਤ ਕਰਨ 'ਤੇ ਜਥੇ ਦੇ ਮੁੱਖ ਬੁਲਾਰੇ Bhai RP Singh ਦਾ Interview

19 Apr 2026 12:29 PM

ਅਹਿਮ ਮੁੱਦੇ 'ਤੇ ਦੇਖੋ The Spokesman Debate

18 Apr 2026 3:05 PM

ਰਿਸ਼ਤੇ ਹੋਏ ਤਾਰ-ਤਾਰ, ਛੋਟੇ ਭਰਾ ਨੇ ਵੱਡੇ ਭਰਾ ਨੂੰ ਬੇਰਹਿਮੀ ਨਾਲ ਉਤਾਰਿਆ ਮੌ.ਤ ਦੇ ਘਾਟ

17 Apr 2026 3:07 PM
Advertisement