
ਕੇਰਲ 'ਚ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਹੋ ਰਹੀ ਹੈ ਤੇ ਕੋਈ ਸਮੱਸਿਆ ਨਹੀਂ ਹੈ। ਸੂਬੇ 'ਚ ਤਾਲਾਬੰਦੀ ਦੇ ਨਿਯਮਾਂ 'ਚ ਢਿੱਲ 'ਤੇ ਗ੍ਰਹਿ ਮੰਤਰਾਲੇ ਦੇ ਇਤਰਾਜ਼
ਨਵੀਂ ਦਿੱਲੀ, 23 ਅਪ੍ਰੈਲ : ਕੇਰਲ 'ਚ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਹੋ ਰਹੀ ਹੈ ਤੇ ਕੋਈ ਸਮੱਸਿਆ ਨਹੀਂ ਹੈ। ਸੂਬੇ 'ਚ ਤਾਲਾਬੰਦੀ ਦੇ ਨਿਯਮਾਂ 'ਚ ਢਿੱਲ 'ਤੇ ਗ੍ਰਹਿ ਮੰਤਰਾਲੇ ਦੇ ਇਤਰਾਜ਼ ਨੂੰ ਲੈ ਕੇ ਵੀਰਵਾਰ ਨੂੰ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਨੇ ਇਹ ਗੱਲ ਕਹੀ। ਕੇਰਲ 'ਚ ਸੂਬਾ ਸਰਕਾਰ ਨੇ ਰੈਸਟੋਰੈਂਟਾਂ, ਸ਼ਹਿਰਾਂ 'ਚ ਬੱਸ ਰਾਹੀਂ ਆਵਾਜਾਈ ਤੇ ਸ਼ਹਿਰੀ ਇਲਾਕਿਆਂ 'ਚ ਛੋਟੀਆਂ ਤੇ ਦਰਮਿਆਨੀਆਂ ਇਕਾਈਆਂ ਨੂੰ ਚਲਾਉਣ ਦੀ ਇਜਾਜ਼ਤ ਦੇ ਦਿਤੀ ਸੀ। ਹਾਲਾਂਕਿ ਸੋਮਵਾਰ ਨੂੰ ਗ੍ਿਰਹ ਮੰਤਰਾਲੇ ਦੇ ਇਤਰਾਜ਼ ਤੋਂ ਬਾਅਦ ਇਨ੍ਹਾਂ ਮਨਜ਼ੂਰੀਆਂ ਨੂੰ ਵਾਪਸ ਲੈ ਲਿਆ ਗਿਆ ਸੀ। ਰਾਜਪਾਲ ਨੇ ਸੂਬੇ 'ਚ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਮੁੱਖ ਮੰਤਰੀ ਪੀ ਵਿਜਅਨ ਦੀਆਂ ਕੋਸ਼ਿਸ਼ਾਂ 'ਤੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਮੈਨੂੰ ਇਸ ਜਾਨਲੇਵਾ ਬਿਮਾਰੀ ਦੇ ਪਸਾਰ ਵਿਰੁਧ ਸਰਕਾਰ ਦੇ ਕਦਮਾਂ ਦੀ ਲਗਾਤਾਰ ਜਾਣਕਾਰੀ ਮਿਲ ਰਹੀ ਹੈ। (ਏਜੰਸੀ)