
ਕੌਣ ਕਹਿੰਦਾ ਹੈ ਕਿ ਅਸਮਾਨ ਵਿਚ ਸੁਰਾਖ ਨਹੀਂ ਹੋ ਸਕਦਾ: ਸਮਰਿਤੀ ਇਰਾਨੀ
ਅਮੇਠੀ: ਲੋਕ ਸਭਾ ਚੋਣਾਂ 2019 ਵਿਚ ਸਭ ਤੋਂ ਜ਼ਿਆਦਾ ਚਰਚਾ ਜਿਸ ਸੀਟ ਦੀ ਰਹੀ ਹੈ ਉਹ ਸੀ ਯੂਪੀ ਦੀ ਅਮੇਠੀ। ਇੱਥੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਉਮੀਦਵਾਰ ਸਨ। ਉਹਨਾਂ ਦੇ ਮੁਕਾਬਲੇ ਵਿਚ ਸਨ ਕੇਂਦਰੀ ਕਪੜਾ ਮੰਤਰੀ ਸਮਰਿਤੀ ਇਰਾਨੀ । ਰਾਹੁਲ ਗਾਂਧੀ ਇੱਥੋਂ ਹਾਰ ਚੁੱਕੇ ਹਨ ਅਤੇ ਸਮਰਿਤੀ ਇਰਾਨੀ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਹੈ।
Voting List
ਸਮਰਿਤੀ ਇਰਾਨੀ ਅਪਣੀ ਜਿੱਤ ਲਈ ਬਹੁਤ ਖੁਸ਼ ਹਨ। ਉਹਨਾਂ ਨੇ ਟਵੀਟ ਤੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਇਸ ਦੀ ਵਧਾਈ ਵੀ ਦਿੱਤੀ। ਉਹਨਾਂ ਨੇ ਅਪਣੇ ਟਵੀਟ ਵਿਚ ਹੋਰ ਵੀ ਬਹੁਤ ਸਾਰੀਆਂ ਗੱਲਾਂ ਲੋਕਾਂ ਨਾਲ ਸਾਂਝੀਆਂ ਕੀਤੀਆਂ ਹਨ। ਉਹਨਾਂ ਟਵੀਟ ਵਿਚ ਕਿਹਾ ਕਿ ਇਕ ਨਵੀਂ ਸਵੇਰ ਅਮੇਠੀ ਲਈ। ਇਕ ਨਵਾਂ ਸੰਕਲਪ। ਧੰਨਵਾਦ ਅਮੇਠੀ ਬਹੁਤ ਬਹੁਤ। ਉਹਨਾਂ ਅੱਗੇ ਕਿਹਾ ਕਿ ਕੌਣ ਕਹਿੰਦਾ ਹੈ ਕਿ ਅਸਮਾਨ ਵਿਚ ਛੇਕ ਨਹੀਂ ਹੋ ਸਕਦਾ।
एक नयी सुबह अमेठी के लिए , एक नया संकल्प। धन्यवाद अमेठी ?शत शत नमन । आपने विकास पर विश्वास जताया, कमल का फूल खिलाया। अमेठी का आभार #PhirEkBaarModiSarkaar #VijayiBharat
— Smriti Z Irani (@smritiirani) May 24, 2019
ਸਮਰਿਤੀ ਨੇ ਕਿਹਾ ਕਿ ਇਕ ਪਾਸੇ ਇਕ ਪਰਵਾਰ ਸੀ ਤੇ ਦੂਜੇ ਪਾਸੇ ਅਜਿਹਾ ਸੰਗਠਨ ਸੀ ਜੋ ਪਰਵਾਰ ਵੱਲੋਂ ਅਮੇਠੀ ਦੇ ਲੋਕਾਂ ਲਈ ਕੰਮ ਕਰ ਰਿਹਾ ਸੀ। ਉਹਨਾਂ ਨੇ ਕਿਹਾ ਕਿ ਅਪਣੀ ਜਿੱਤ ਦਾ ਸਿਹਰਾ ਪਾਰਟੀ, ਉਹਨਾਂ ਦੇ ਕੰਮਾਂ ਅਤੇ ਵਰਕਰਾਂ ਨੂੰ ਦਿੰਦੀ ਹਾਂ। ਸਮਰਿਤੀ ਅਪਣੀ ਜਿੱਤ ਦਾ ਸਿਹਰਾ ਉਹਨਾਂ ਵਰਕਰਾਂ ਨੂੰ ਵੀ ਦੇਣਾ ਚਾਹੁੰਦੀ ਹੈ ਜੋ ਕੇਰਲ ਅਤੇ ਬੰਗਾਲ ਵਿਚ ਮਾਰੇ ਗਏ ਸਨ।
ਦਸ ਦਈਏ ਕਿ ਬੀਜੇਪੀ ਦੀ ਅਮੇਠੀ ਲੋਕ ਸਭਾ ਚੋਣਾਂ ਸੀਟ ਤੋਂ ਉਮੀਦਵਾਰ ਸਮਰਿਤੀ ਇਰਾਨੀ ਨੇ ਰਾਹੁਲ ਗਾਂਧੀ ਨੂੰ 55,120 ਵੋਟਾਂ ਨਾਲ ਹਰਾਇਆ ਹੈ। ਸਮਰਿਤੀ ਇਰਾਨੀ ਨੂੰ ਇੱਥੋਂ 4,67,598 ਵੋਟ ਅਤੇ ਰਾਹੁਲ ਗਾਂਧੀ ਨੂੰ 4,13,394 ਵੋਟਾਂ ਮਿਲੀਆਂ ਸਨ। ਅਮੇਠੀ ਨੂੰ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਰਿਹਾ ਹੈ। ਗਾਂਧੀ ਪਰਵਾਰ ਤੋਂ ਰਾਹੁਲ ਗਾਂਧੀ ਇਸ ਸੀਟ ਤੋਂ 2004 ਤੋਂ ਲਗਾਤਾਰ ਜਿੱਤ ਦਰਜ ਕਰਦੇ ਆ ਰਹੇ ਸਨ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਰਾਹੁਲ ਗਾਂਧੀ ਨੇ ਸਮਰਿਤੀ ਇਰਾਨੀ ਨੂੰ 1,07,903 ਵੋਟਾਂ ਨਾਲ ਹਰਾਇਆ ਸੀ।