
ਇਕ ਅਸਲ ਪੱਤਰਕਾਰ ਦੇ ਰੂਪ ਅਤੇ ਹਾਵ-ਭਾਵ ਦੀ ਕਲੋਨਿੰਗ ਕਰ...
ਨਵੀਂ ਦਿੱਲੀ: ਚੀਨ ਦੀ ਇਕ ਨਿਊਜ਼ ਏਜੰਸੀ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਚਲਣ ਵਾਲੀ ਅਪਣੀ ਪਹਿਲੀ 3D ਨਿਊਜ਼ ਐਂਕਰ ਨੂੰ ਲਾਂਚ ਕੀਤਾ ਹੈ। ਇਹ 3D ਐਂਕਰ, ਆਮ ਐਂਕਰ ਦੀ ਤਰ੍ਹਾਂ ਹਿਲ-ਜੁਲ ਸਕਦੀ ਹੈ ਅਤੇ ਖ਼ਬਰਾਂ ਮੁਤਾਬਕ ਅਪਣੇ ਹਾਵ-ਭਾਵ ਵੀ ਬਦਲ ਸਕਦੀ ਹੈ।
Photo
ਇਕ ਅਸਲ ਪੱਤਰਕਾਰ ਦੇ ਰੂਪ ਅਤੇ ਹਾਵ-ਭਾਵ ਦੀ ਕਲੋਨਿੰਗ ਕਰ, ਤਕਨੀਕ ਦਾ ਇਸਤੇਮਾਲ ਕਰ ਕੇ ਚੀਨ ਨੇ ਦੁਨੀਆ ਦੀ ਪਹਿਲੀ 3D ਨਿਊਜ਼ ਐਂਕਰ ਬਣਾ ਦਿੱਤੀ ਹੈ। ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸ਼ਿਨਹੁਆ ਦੇ ਹਵਾਲੇ ਤੋਂ ਇਹ ਖ਼ਬਰ ਦਿੱਤੀ ਗਈ ਹੈ ਕਿ ਸ਼ਿਨਹੁਆ ਅਤੇ ਚੀਨੀ ਟੇਕ ਕੰਪਨੀ ਸੋਗੋਊ ਨੇ ਮਿਲ ਕੇ ਇਕ 3D ਐਂਕਰ ਨੂੰ ਬਣਾਇਆ ਹੈ ਅਤੇ ਇਸ ਨੂੰ Xin Xiaowei ਨਾਮ ਦਿੱਤਾ ਹੈ।
Here comes Xin Xiaowei, the world's first 3D #AINewsAnchor.
— Sogou Inc. (@Sogou_Inc) May 21, 2020
Jointly developed by Sogou and Xinhua News Agency, she will report for Xinhua News Agency on the #TwoSessions, creating a new and dynamic viewing experience. pic.twitter.com/5Tok2Mm3Pl
ਇਸ ਤੋਂ ਪਹਿਲਾਂ 2018 ਵਿਚ ਸ਼ਿਹਨੁਆ ਨੇ ਪਹਿਲੀ ਵਾਰ AI ਐਂਕਰ ਨੂੰ ਨਿਊਜ਼ ਦੀ ਦੁਨੀਆ ਵਿਚ ਉਤਾਰਿਆ ਸੀ। ਉਸ ਸਮੇਂ 4 2D ਐਂਕਰ ਬਣਾਈਆਂ ਗਈਆਂ ਸਨ। ਲਾਂਚ ਦੀ ਇਕ ਵੀਡੀਉ ਵੀ ਇਸ ਏਜੰਸੀ ਨੇ ਟਵੀਟਰ ਤੇ ਟਵੀਟ ਕੀਤੀ ਹੈ। ਇਹ 3D ਐਂਕਰ ਆਰਟੀਫੀਸ਼ੀਅਲ ਇੰਟੈਲੀਜੈਂਸ ਵਜੋਂ ਕੰਮ ਕਰਦੀ ਹੈ ਜੋ ਕਿ ਨਕਲੀ ਹੁੰਦੇ ਹੋਏ ਵੀ ਬਿਲਕੁੱਲ ਅਸਲੀ ਲਗਦੀ ਹੈ।
Anchor
ਇਸ ਨੂੰ ਦੇਖ ਕੇ ਤੁਸੀਂ ਕਹਿ ਨਹੀਂ ਸਕਦੇ ਕਿ ਇਹ ਨਕਲੀ ਹੈ। ਇਹ ਬੋਲਦੇ ਹੋਏ ਅਪਣੀਆਂ ਪਲਕਾਂ ਝਪਕ ਸਕਦੀ ਹੈ, ਬੈਠ ਸਕਦੀ ਹੈ, ਖੜੀ ਹੋ ਸਕਦੀ ਹੈ ਅਤੇ ਚਲ ਵੀ ਸਕਦੀ ਹੈ। ਇਹ ਖ਼ਬਰ ਮੁਤਾਬਕ ਅਪਣੇ ਹਾਵ-ਭਾਵ ਵੀ ਬਦਲ ਸਕਦੀ ਹੈ। ਨਾਲ ਹੀ ਬੋਲਣ ਦਾ ਲਹਿਜਾ ਵੀ। ਇਹ ਹੇਅਰਸਟਾਇਲ ਅਤੇ ਕੱਪੜੇ ਵੀ ਬਦਲ ਸਕਦੀ ਹੈ।
Anchor
ਏਜੰਸੀ ਦਾ ਕਹਿਣਾ ਹੈ ਕਿ ਆਉਣ ਵਾਲੇ ਕੁੱਝ ਹੀ ਸਮੇਂ ਵਿਚ ਇਸ ਤਰ੍ਹਾਂ ਦੀਆਂ ਐਂਕਰਾਂ ਸਟੂਡਿਓ ਦੇ ਬਾਹਰ ਵੀ ਖ਼ਬਰਾਂ ਪੜ੍ਹਦੀਆਂ ਦੇਖੀਆਂ ਜਾ ਸਕਣਗੀਆਂ। ਹਾਲੀਆ ਸਾਲਾਂ ਵਿਚ ਵਿਸ਼ਵ ਪੱਧਰ ਤੇ ਚੀਨ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਿਕਾਸ ਵਿਚ ਕਾਫੀ ਕੰਮ ਕੀਤਾ ਹੈ। ਇਸ ਤਕਨੀਕ ਨੂੰ ਕੋਰੋਨਾ ਵਾਇਰਸ ਪ੍ਰਕੋਪ ਦੌਰਾਨ ਵਿਆਪਕ ਰੂਪ ਤੋਂ ਲਾਗੂ ਕੀਤਾ ਗਿਆ ਹੈ ਜਿਸ ਨਾਲ ਸਿਹਤ ਕਰਮਚਾਰੀਆਂ ਅਤੇ ਰੋਗੀਆਂ ਦੀ ਮਦਦ ਹੋ ਸਕੇ।
Anchor
ਇੱਥੋਂ ਤਕ ਕਿ ਵਾਇਰਸ ਦੇ ਪ੍ਰਕੋਪ ਨੂੰ ਵੀ ਰੋਕਿਆ ਜਾ ਸਕੇ। ਕਈ ਖੇਤਰਾਂ ਜਿਵੇਂ ਕਿ ਵਿੱਤ, ਸਿਹਤ ਸੇਵਾ ਅਤੇ ਨਿਰਮਾਣ ਨੇ ਵਪਾਰਕ ਵਰਤੋਂ ਲਈ ਮਸ਼ੀਨ ਲਰਨਿੰਗ ਸਿਸਟਮ ਨੂੰ ਅਪਣਾਇਆ ਹੈ। ਮੈਕਿਨਸੇ ਗਲੋਬਲ ਇੰਸਟੀਚਿਊਟ ਦੀ ਇਕ ਰਿਪੋਰਟ ਮੁਤਾਬਕ ਅਪਣਾਈ ਜਾਣ ਵਾਲੀ ਗਤੀ ਦੇ ਆਧਾਰ ਤੇ AI ਤਕਨੀਕ ਨਾਲ ਲੈਸ ਚੀਨ ਦੀ ਸਲਾਨਾ ਜੀਡੀਪੀ ਵਿਚ 0.8 ਤੋਂ 1.4 ਪ੍ਰਤੀਸ਼ਤ ਦਾ ਵਾਧਾ ਕਰ ਸਕਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।