ਨਬਾਲਿਗ ਨਾਲ ਤਿੰਨ ਸਕੇ ਭਰਾਵਾਂ ਵਲੋਂ ਜ਼ਬਰ ਜਨਾਹ, ਇਲਾਜ ਦੌਰਾਨ ਬੱਚੀ ਦੀ ਮੌਤ
Published : Jun 24, 2018, 12:24 pm IST
Updated : Jun 24, 2018, 12:24 pm IST
SHARE ARTICLE
Minor Gang raped by 3 real brothers
Minor Gang raped by 3 real brothers

ਨਬਾਲਿਗ ਨਾਲ ਤਿੰਨ ਸਕੇ ਭਰਾਵਾਂ ਵਲੋਂ ਜ਼ਬਰ ਜਨਾਹ, ਇਲਾਜ ਦੌਰਾਨ ਬੱਚੀ ਦੀ ਮੌਤ

ਲਖਨਊ, ਮਥੁਰਾ ਤੋਂ ਇਕ ਨਾਬਾਲਿਗ ਨਾਲ ਤਿੰਨ ਸਕੇ ਭਰਾਵਾਂ ਵਲੋਂ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਸਮੂਹਕ ਬਲਾਤਕਾਰ ਦੀ ਸ਼ਿਕਾਰ ਨਾਬਾਲਿਗ ਲੜਕੀ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ। ਮਾਮਲੇ ਵਿਚ ਦੋਸ਼ੀ ਹਰੀ ਓਮ ਨਾਮੀ ਲੜਕੇ ਨੇ ਆਪਣੇ ਆਪ ਨੂੰ ਫ਼ਾਂਸੀ ਲਗਾਉਣ ਦੀ ਕੋਸ਼ਿਸ਼ ਕੀਤੀ। ਉਥੇ ਹੀ ਹਰੀ ਓਮ ਦੇ ਪਰਿਵਾਰ ਨੇ ਗੈਂਗਰੇਪ ਪੀੜਿਤਾ ਦੇ ਪਿਤਾ ਉੱਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਕੁੜੀ ਦੀ ਹੱਤਿਆ ਕਰਵਾਈ ਹੈ। ਮਾਮਲੇ ਨੂੰ ਲੈ ਕਿ ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਤਿੰਨਾਂ ਹੀ ਦੋਸ਼ੀਆਂ ਦੀ ਭਾਲ ਵਿਚ ਲੱਗੀ ਹੋਈ ਹੈ ਫਿਲਹਾਲ ਦੋਸ਼ੀ ਪੁਲਿਸ ਦੇ ਕਾਬੂ ਨਹੀਂ ਆ ਸਕੇ ਹਨ।

RapeRapeਤੁਹਾਨੂੰ ਦੱਸ ਦਈਏ ਕਿ ਮਥੁਰਾ ਦੇ ਗੋਵਿੰਦ ਨਗਰ ਦੀ ਕਲੋਨੀ ਵਿਚ 15 ਸਾਲ ਦੀ ਕਿਸ਼ੋਰੀ ਦੇ ਨਾਲ ਗੁਆਂਢ ਵਿਚ ਰਹਿਣ ਵਾਲੇ ਤਿੰਨ ਸਕੇ ਭਰਾਵਾਂ ਨੇ ਇਸ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ, ਜਿਸ ਤੋਂ ਬਾਅਦ ਕਿਸ਼ੋਰੀ ਦੀ ਹਾਲਤ ਕਾਫ਼ੀ ਵਿਗੜ ਗਈ ਸੀ। ਪੀੜਿਤਾ ਦੀ ਹਾਲਤ ਵਿਗੜਨ ਉੱਤੇ ਤਿੰਨੋ ਭਰਾ ਕਿਸ਼ੋਰੀ ਨੂੰ ਉਸੇ ਜਗ੍ਹਾ ਬੰਦ ਕਰਕੇ ਫਰਾਰ ਹੋ ਗਏ। ਉਥੇ ਹੀ ਜਦੋਂ ਪੀੜਿਤਾ ਦੇ ਪਿਤਾ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਉਹ ਘਟਨਾ ਵਾਲੀ ਜਗ੍ਹਾ ਤੇ ਪਹੁੰਚਿਆ ਅਤੇ ਦਰਵਾਜਾ ਤੋੜਕੇ ਬੱਚੀ ਨੂੰ ਬਾਹਰ ਕੱਢਿਆ, ਜਿਸ ਤੋਂ ਬਾਅਦ ਉਸਦੀ ਬੱਚੀ ਮੌਤ ਹੋ ਗਈ।

rapedRapedਘਟਨਾ ਤੋਂ ਬਾਅਦ ਪੀੜਿਤਾ ਨੂੰ ਜਲਦੀ ਜਲਦੀ ਵਿਚ ਹਸਪਤਾਲ ਵਿਚ ਭਰਤੀ ਕਰਾਇਆ ਗਿਆ, ਉਸਦੀ ਮੈਡੀਕਲ ਜਾਂਚ ਦੌਰਾਨ ਡਾਕਟਰਾਂ ਨੇ ਲੜਕੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।  ਪਿਤਾ ਦੀ ਸ਼ਿਕਾਇਤ ਤੋਂ ਬਾਅਦ ਤਿੰਨਾਂ ਦੋਸ਼ੀਆਂ ਉੱਤੇ ਸਮੂਹਕ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਪ੍ਰਭਾਰੀ ਰਾਜਵੀਰ ਸਿੰਘ ਨੇ ਦੱਸਿਆ ਕਿ ਹਰਿਓਮ,  ਫੁਲਵਾੜੀ ਅਤੇ ਸੁਨੀਲ ਤਿੰਨ ਸਕੇ ਭਰਾ ਹਨ। ਦੱਸ ਦਈਏ ਕਿ ਤਿੰਨੋਂ ਦੋਸ਼ੀ ਇਕੱਠੇ ਕਿਰਾਏ ਉੱਤੇ ਰਹਿੰਦੇ ਸਨ ਅਤੇ ਉਹ ਮੂਲ ਰੂਪ ਨਾਲ ਦੇਵੀਪੁਰਾ ਦੇ ਰਹਿਣ ਵਾਲੇ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement