
ਦਿਮਾਗ਼ੀ ਬੁਖ਼ਾਰ ਨਾਲ ਲਗਭਗ 140 ਬੱਚਿਆਂ ਦੀ ਹੋਈ ਮੌਤ
ਨਵੀਂ ਦਿੱਲੀ: ਮੁਜ਼ੱਫ਼ਰਪੁਰ ਚੀਫ਼ ਜਯੂਡੀਸ਼ੀਅਲ ਮਜਿਸਟ੍ਰੇਟ ਸੁਰਯਾਕਾਂਤ ਤਿਵਾਰੀ ਨੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਅਤੇ ਬਿਹਾਰ ਦੇ ਸਿਹਤ ਮੰਤਰੀ ਮੰਗਲ ਪਾਂਡੇ ਵਿਰੁਧ ਇਕ ਮਾਮਲੇ ਵਿਚ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਇਹ ਮਾਮਲਾ ਬਿਹਾਰ ਦੇ ਮੁਜ਼ੱਫ਼ਰਪੁਰ ਵਿਚ ਦਿਮਾਗ਼ੀ ਬੁਖ਼ਾਰ ਦੇ ਚਲਦੇ ਬੱਚਿਆਂ ਦੀ ਮੌਤ ਨਾਲ ਜੁੜਿਆ ਹੋਇਆ ਹੈ।
Bihar: Muzaffarpur Chief Judicial Magistrate, Suryakant Tiwari orders investigation against Union Health Minister Dr Harsh Vardhan&Bihar Health Minister Mangal Pandey, in a case of negligence registered against them, in connection with deaths of children in Muzaffarpur due to AES pic.twitter.com/343Uds6yQd
— ANI (@ANI) June 24, 2019
ਇਸ ਬੁਖ਼ਾਰ ਨਾਲ ਬੱਚਿਆਂ ਦੀ ਮੌਤ ਦੇ ਮਾਮਲੇ 'ਤੇ 24 ਜੂਨ ਨੂੰ ਸੁਪਰੀਮ ਕੋਰਟ ਨੇ ਕੇਂਦਰ ਅਤੇ ਬਿਹਾਰ ਸਰਕਾਰ ਨੂੰ ਨਿਰਦੇਸ਼ ਦਿੱਤਾ ਕਿ ਉਹ 7 ਦਿਨਾਂ ਦੇ ਅੰਦਰ ਅਪਣਾ ਜਵਾਬ ਦਾਖ਼ਲ ਕਰਵਾਉਣ। ਜਸਟਿਸ ਸੰਜੀਵ ਖੰਨਾ ਅਤੇ ਬੀਆਰ ਗਵਈ ਦੀ ਬੈਂਚ ਨੇ ਬਿਹਾਰ ਸਰਕਾਰ ਨੂੰ ਮੈਡੀਕਲ ਸੇਵਾਵਾਂ, ਪੋਸ਼ਣ ਅਤੇ ਸਵੱਛਤਾ ਦੀ ਸਥਿਤੀ 'ਤੇ ਇਕ ਹਲਫ਼ਨਾਮਾ ਦਾਖ਼ਲ ਕਰਨ ਦਾ ਨਿਰਦੇਸ਼ ਵੀ ਦਿੱਤਾ ਹੈ।
ਬਿਹਾਰ ਸਿਹਤ ਵਿਭਾਗ ਮੁਤਾਬਕ ਦਿਮਾਗ਼ੀ ਬੁਖ਼ਾਰ ਨਾਲ ਰਾਜ ਦੇ 40 ਜ਼ਿਲ੍ਹਿਆਂ ਵਿਚ ਕਰੀਬ 20 ਜ਼ਿਲ੍ਹੇ ਪ੍ਰਭਾਵਿਤ ਹਨ। ਇਸ ਬਿਮਾਰੀ ਨਾਲ ਇਕ ਜੂਨ ਤੋਂ ਹੁਣ ਤਕ ਰਾਜ ਵਿਚ 600 ਤੋਂ ਜ਼ਿਆਦਾ ਬੱਚੇ ਪੀੜਤ ਹੋਏ ਹਨ। ਜਿਸ ਵਿਚ ਕਰੀਬ 140 ਬੱਚਿਆਂ ਦੀ ਮੌਤ ਹੋਈ ਹੈ।