
ਪੰਜ ਹੋਰ ਬੱਚਿਆਂ ਦੀ ਹੋਈ ਮੌਤ, ਮੁੱਖ ਮੰਤਰੀ ਨਿਤੀਸ਼ ਕੁਮਾਰ ਸਮੇਤ ਕਈ ਮੰਤਰੀਆਂ ਵਿਰੁਧ ਅਦਾਲਤ ਵਿਚ ਸ਼ਿਕਾਇਤ ਦਰਜ
ਪਟਨਾ/ਮੁਜਫ਼ਰਪੁਰ : ਬਿਹਾਰ ਵਿਚ ਚੱਲ ਰਹੇ ਬੁਖ਼ਾਰ ਕਾਰਨ ਮਰਨ ਵਾਲੇ ਬੱਚਿਆਂ ਦੀ ਗਿਣਤੀ ਵੱਧ ਕੇ 144 ਹੋ ਗਈ ਹੈ। ਮੁਜਫ਼ਰਪੁਰ ਸ੍ਰੀਕ੍ਰਿਸ਼ਨ੍ਵ ਮੈਡੀਕਲ ਕਾਲਜ ਹਸਪਤਾਲ ਦੇ ਅਧਿਕਾਰੀ ਡਾ. ਸੁਨੀਲ ਕੁਮਾਰ ਸ਼ਾਹੀ ਨੇ ਦਸਿਆ ਕਿ ਇਸ ਬੁਖ਼ਾਰ ਕਾਰਨ ਬੁਧਵਾਰ ਨੂੰ ਪੰਜ ਹੋਰ ਬੱਚਿਆਂ ਦੀ ਮੌਤ ਹੋ ਗਈ। ਇਨ੍ਹਾਂ ਪੰਜ ਬੱਚਿਆਂ ਨੂੰ ਮਿਲਾ ਕੇ ਉਨ੍ਹਾਂ ਦੇ ਹਸਪਤਾਲ ਵਿਚ ਮਰਨ ਵਾਲੇ ਬੱਚਿਆਂ ਦੀ ਗਿਣਤੀ ਹੁਣ 95 ਹੋ ਗਈ ਹੈ। ਉਨ੍ਹਾਂ ਦਸਿਆ ਕਿ 22 ਹੋਰ ਬੀਮਾਰ ਬੱਚਿਆਂ ਨੂੰ ਅੱਜ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਹੁਣ ਤਕ ਇਸ ਬੁਖ਼ਾਰ ਕਾਰਨ ਕੁਲ 372 ਬੱਚੇ ਦਾਖ਼ਲ ਹੋਏ ਹਨ ਜਿਨ੍ਹਾਂ ਵਿਚੋਂ 118 ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿਤੀ ਗਈ ਹੈ।
Encephalitis outbreak
ਇਸੇ ਤਰ੍ਹਾਂ ਨਿਜੀ ਕੇਜਰੀਵਾਲ ਹਸਪਤਾਲ ਵਿਚ ਮੰਗਲਵਾਰ ਦੀ ਰਾਤ ਇਸ ਬੁਖ਼ਾਰ ਦੇ ਪੀੜਤ ਦੋ ਬੱਚਿਆਂ ਨੂੰ ਦਾਖ਼ਲ ਕਰਵਾਇਆ ਗਿਆ ਹੈ। ਬੀਤੇ 24 ਘੰਟਿਆਂ ਵਿਚ ਇਸ ਹਸਪਤਾਲ ਵਿਚ ਬੁਖ਼ਾਰ ਕਾਰਨ ਕਿਸੇ ਬੱਚੇ ਦੀ ਮੌਤ ਹੋਣ ਦੀ ਖ਼ਬਰ ਨਹੀਂ ਹੈ। ਸੂਬੇ ਦੇ ਸਿਹਤ ਵਿਭਾਗ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਦਰਭੰਗਾ, ਸੁਪੌਲ ਅਤੇ ਮਧੁਬਨੀ ਕੇ ਕੁਲ 11 ਮੈਡੀਕਲ ਅਧਿਕਾਰੀਆਂ ਨੂੰ ਮੁਜਫ਼ਰਪੁਰ ਵਿਚ ਭੇਜਿਆ ਗਿਆ ਹੈ।
Encephalitis outbreak
ਇਸ ਦੌਰਾ੍ਵਨ ਇਸ ਬੁਖ਼ਾਰ ਕਾਰਨ ਵੱਡੀ ਗਿਣਤੀ ਵਿਚ ਬੱਚਿਆਂ ਦੀ ਮੌਤ ਨੂੰ ਲੈ ਕੇ ਮੁਜਫ਼ਰਪੁਰ ਦੇ ਰਹਿਣ ਵਾਲੇ ਮੁਹੰਮਦ ਨਸੀਮ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ, ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਅਤੇ ਅਸ਼ਵਨੀ ਚੌਬੇ ਅਤੇ ਸੂਬੇ ਦੇ ਸਿਹਤ ਮੰਤਰੀ ਮੰਗਲ ਪਾਂਡੇ 'ਤੇ ਲਾਪਰਵਾਹੀ ਵਰਤਣ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਵਿਰੁਧ ਇਕ ਸਥਾਨਕ ਅਦਾਲਤ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਇਸ ਮਾਮਲੇ ਦੀ ਸੁਣਵਾਈ 25 ਜੂਨ ਨੂੰ ਹੋਵੇਗੀ।