ਪਹਿਲੀ ਵਾਰ ਪੈਟਰੋਲ ਤੋਂ ਮਹਿੰਗਾ ਹੋਇਆ ਡੀਜ਼ਲ, 80 ਰੁਪਏ ਦੇ ਕਰੀਬ ਪਹੁੰਚੀ ਕੀਮਤ
Published : Jun 24, 2020, 9:30 am IST
Updated : Jun 24, 2020, 9:30 am IST
SHARE ARTICLE
Petrol-Diesel
Petrol-Diesel

ਡੀਜ਼ਲ ਦੀਆਂ ਕੀਮਤਾਂ ਵਿਚ ਬੁੱਧਵਾਰ ਨੂੰ ਲਗਾਤਾਰ 18ਵੇਂ ਦਿਨ ਵਾਧੇ ਦਾ ਸਿਲਸਿਲਾ ਜਾਰੀ ਰਿਹਾ।

ਨਵੀਂ ਦਿੱਲੀ: ਡੀਜ਼ਲ ਦੀਆਂ ਕੀਮਤਾਂ ਵਿਚ ਬੁੱਧਵਾਰ ਨੂੰ ਲਗਾਤਾਰ 18ਵੇਂ ਦਿਨ ਵਾਧੇ ਦਾ ਸਿਲਸਿਲਾ ਜਾਰੀ ਰਿਹਾ। ਹਾਲਾਂਕਿ 17 ਦਿਨ ਦੇ ਲਗਾਤਾਰ ਵਾਧੇ ਤੋਂ ਬਾਅਦ ਅੱਜ ਪੈਟਰੋਲ ਦੀਆਂ ਕੀਮਤਾਂ ਨਹੀਂ ਵਧੀਆਂ। ਬੁੱਧਵਾਰ ਨੂੰ ਡੀਜ਼ਲ ਦੀਆਂ ਕੀਮਤਾਂ ਵਿਚ 48 ਪੈਸੇ ਦਾ ਵਾਧਾ ਹੋਇਆ। ਹੁਣ ਦਿੱਲੀ ਵਿਚ ਇਕ ਲੀਟਰ ਡੀਜ਼ਲ ਦੀ ਕੀਮਤ 79.88 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਵਾਧੇ ਦੇ ਨਾਲ ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਡੀਜ਼ਲ, ਪੈਟਰੋਲ ਨਾਲੋਂ ਮਹਿੰਗਾ ਹੋ ਗਿਆ ਹੈ।

petrol-dieselPetrol-Diesel 

ਜ਼ਿਕਰਯੋਗ ਹੈ ਕਿ ਡੀਜ਼ਲ ਹਾਲੇ ਵੀ ਕਈ ਸ਼ਹਿਰਾਂ ਵਿਚ ਪੈਟਰੋਲ ਨਾਲੋਂ ਸਸਤਾ ਹੈ। ਦਿੱਲੀ ਦੇ ਨਾਲ ਲੱਗਦੇ ਨੋਇਡਾ ਵਿਚ ਇਹ ਕਾਫ਼ੀ ਸਸਤਾ ਹੈ। ਨੋਇਡਾ ਵਿਚ ਡੀਜ਼ਲ 72.03 ਰੁਪਏ ਲੀਟਰ, ਮੁੰਬਈ ਵਿਚ ਡੀਜ਼ਲ 78.22 ਰੁਪਏ ਲੀਟਰ, ਚੇਨਈ ਵਿਚ 77.17 ਰੁਪਏ ਲੀਟਰ ਅਤੇ ਕੋਲਕਾਤਾ ਵਿਚ 77.06 ਰੁਪਏ ਲੀਟਰ ਹੈ। ਦੱਸ ਦਈਏ ਕਿ ਪਿਛਲੇ 18 ਦਿਨਾਂ ਵਿਚ ਡੀਜ਼ਲ ਦੀ ਕੀਮਤ ਵਿਚ 10.48 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ ਜਦਕਿ ਪੈਟਰੋਲ ਵੀ 8.50 ਰੁਪਏ ਮਹਿੰਗਾ ਹੋਇਆ ਹੈ।

Diesel, petrolDiesel-Petrol

ਬੁੱਧਵਾਰ ਯਾਨੀ 24 ਜੂਨ ਨੂੰ ਵੀ ਸਰਕਾਰੀ ਤੇਲ ਕੰਪਨੀਆਂ ਨੇ ਈਧਣ ਦੀਆਂ ਕੀਮਤਾਂ ਵਿਚ ਵਾਧਾ ਕੀਤਾ। ਦਿੱਲੀ ਵਿਚ ਪੈਟਰੋਲ ਦੀ ਕੀਮਤ ਬੀਤੇ ਦਿਨ ਦੇ ਬਰਾਬਰ 79.76 ਰੁਪਏ ‘ਤੇ ਟਿਕੀ ਰਹੀ ਪਰ ਡੀਜ਼ਲ ਦੀ ਕੀਮਤ 79.40 ਰੁਪਏ ਤੋਂ ਵਧ ਕੇ 79.88 ਰੁਪਏ ਪ੍ਰਤੀ ਲੀਟਰ ਹੋ ਗਈ। 

 Patrol and DieselPatrol and Diesel

ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿਚ ਅੰਤਰ ਹੋਣ ਦਾ ਕਾਰਨ ਹੁੰਦਾ ਸੀ ਕਿ ਪੈਟਰੋਲ ਦੇ ਮੁਕਾਬਲੇ ਡੀਜ਼ਲ ‘ਤੇ ਸੂਬਾ ਅਤੇ ਕੇਂਦਰ ਸਰਕਾਰਾਂ ਘੱਟ ਟੈਕਸ ਲਗਾਉਂਦੀਆਂ ਸਨ। ਪਰ ਅਕਤੂਬਰ 2014 ਵਿਚ ਡੀਰੈਗੁਲੇਸ਼ਨ ਤੋਂ ਬਾਅਦ ਦੋਵਾਂ ਵਿਚਕਾਰ ਅੰਤਰ ਘੱਟ ਹੁੰਦਾ ਗਿਆ ਅਤੇ ਹੁਣ ਤਾਂ ਡੀਜ਼ਲ ਦੀ ਕੀਮਤ ਪੈਟਰੋਲ ਤੋਂ ਵਧ ਹੋ ਚੁੱਕੀ ਹੈ।

ਵੱਖ-ਵੱਖ ਸ਼ਹਿਰਾਂ ਵਿਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ

ਸ਼ਹਿਰ ਦਾ ਨਾਮ                                       ਪੈਟਰੋਲ/ਰੁਪਏ ਲੀਟਰ                        ਡੀਜ਼ਲ/ਰੁਪਏ ਲੀਟਰ

ਦਿੱਲੀ                                                          79.76                                             79.88

ਮੁੰਬਈ                                                         86.54                                            78.22

ਚੇਨਈ                                                         83.04                                            77.17

ਕੋਲਕਾਤਾ                                                    81.45                                             77.06

ਨੋਇਡਾ                                                        80.57                                            72.03

ਰਾਂਚੀ                                                          79.78                                            75.91

ਬੰਗਲੁਰੂ                                                      82.35                                             75.96

ਪਟਨਾ                                                        82.79                                             76.90

ਚੰਡੀਗੜ੍ਹ                                                     76.76                                            71.40

ਲਖਨਊ                                                      80.46                                             71.94

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:17 PM

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:15 PM

TODAY BARNALA NEWS : ਤਾਪਮਾਨ 45 ਡਿਗਰੀ ਤੋਂ ਪਾਰ ! ਕੋਈ ਪੀ ਰਿਹਾ ਗੰਨੇ ਦਾ ਜੂਸ ਤੇ ਕੋਈ ਪੀ ਰਿਹਾ ਨਿੰਬੂ ਪਾਣੀ

25 May 2024 9:58 AM

Punjab Weather Update : ਲਓ ਜੀ ਆ ਗਿਆ ਤੇਜ਼ ਮੀਂਹ, ਪੰਜਾਬ 'ਚ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ, ਦੇਖੋ LIVE

25 May 2024 8:57 AM

ਕਾਕਾ ਬਰਾੜ ਨੂੰ ਕਮਜ਼ੋਰ ਦੱਸਣ ਵਾਲਿਆਂ ਨੂੰ Goldy Kamboj ਦਾ ਜਵਾਬ"ਇੱਕ ਆਮ ਇਨਸਾਨ ਇਨ੍ਹਾਂ ਨੂੰ ਸਹਿਣ ਨਹੀਂ ਹੋ ਰਿਹਾ"

24 May 2024 4:29 PM
Advertisement