
ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸ਼ਰਧਾਲੁਆਂ ਦੀ ਭਾਰੀ ਭੀੜ ਦੇ ਬਿਨਾਂ ਸਖ਼ਤ ਸੁਰੱਖਿਆ ਵਿਚ ਮੰਗਲਵਾਰ ਨੂੰ ਭਗਵਾਨ ਜਗਨਨਾਥ ਦੀ
ਪੁਰੀ, 23 ਜੂਨ : ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸ਼ਰਧਾਲੁਆਂ ਦੀ ਭਾਰੀ ਭੀੜ ਦੇ ਬਿਨਾਂ ਸਖ਼ਤ ਸੁਰੱਖਿਆ ਵਿਚ ਮੰਗਲਵਾਰ ਨੂੰ ਭਗਵਾਨ ਜਗਨਨਾਥ ਦੀ ਇਤਿਹਾਸਕ ਰੱਥ ਯਾਤਰਾ ਸ਼ੁਰੂ ਹੋਈ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕੱਝ ਸ਼ਰਤਾਂ ਨਾਲ ਸਾਲਾਨਾ ਯਾਤਰਾ ਦਾ ਆਯੋਜਨ ਕਰਨ ਦੀ ਇਜਾਜ਼ਤ ਦੇ ਦਿਤੀ ਸੀ।
ਡੀ.ਜੀ.ਪੀ. ਅਭੇ ਨੇ ਦਸਿਆ ਕਿ ਕਿਸੇ ਤਰ੍ਹਾ ਤਰ੍ਹਾ ਦੀ ਭੀੜ ਨੂੰ ਇਕੱਠਾ ਹੋਣ ਤੋਂ ਰੋਕਣ ਲਈ ਪੁਰੀ ਜ਼ਿਲ੍ਹੇ ’ਚ ਸੋਮਵਾਰ ਤੋਂ ਬੁਧਵਾਰ ਦੋਪਿਹਰ ਦੋ ਬਜੇ ਤਕ ਕਰਫ਼ਿਊ ਲਾਇਆ ਹੈ।
File
ਅਧਿਕਾਰੀਆਂ ਨੇ ਦਸਿਆ ਕਿ ਨੌਂ ਦਿਨ ਤਕ ਚੱਲਣ ਵਾਲੇ ਇਸ ਉਤਸਵ ਲਈ ਵੱਖ ਵੱਖ ਸਥਾਨਾਂ ’ਤੇ ਪੁਲਿਸ ਬਲ ਦੇ 50 ਤੋਂ ਵੀ ਜ਼ਿਆਦਾ ਦਸਤੇ ਤਾਇਨਾਤ ਕੀਤੇ ਗਏ ਹਨ ਅਤੇ ਸੀਸੀਟੀਵੀ ਲਗਾਏ ਗਏ ਹਨ। ਪੁਰੀ ਦੇ ਸਾਰੇ ਪ੍ਰਵੇਸ਼ ਸੇਂਟਰ ਵੀ ਸੀਲ ਕਰ ਦਿਤੇ ਗਏ ਹਨ। ਉਨ੍ਹਾਂ ਦਸਿਆ ਕਿ ਰੱਥ ਯਾਤਰਾ ’ਚ ਸ਼ਾਮਲ ਹੋਣ ਵਾਲੇ ਪੁਜਾਰੀਆਂ ਅਤੇ ਪੁਲਿਸ ਕਰਮੀਆਂ ਦੀ ਸੋਮਵਾਰ ਰਾਤ ਕੋਵਿਡ 19 ਜਾਂਚ ਕੀਤੀ ਗਈ ਸੀ। (ਪੀਟੀਆਈ)
ਜਗਨਨਾਥ ਮੰਦਰ ਦੇ ਸੇਵਾਦਾਰ ’ਚ ਕੋਵਿਡ 19 ਦੀ ਪੁਸ਼ਟੀ
ਸ਼੍ਰੀ ਜਗਨਨਾਥ ਮੰਦਰ ਦੇ ਇਕ ਸੇਵਾਦਾਰ ਦੀ ਜਾਂਚ ’ਚ ਕੋਵਿਡ 19 ਦੀ ਪੁਸ਼ਟੀ ਹੋਈ ਹੈ। ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਮੰਗਲਵਾਰ ਨੂੰ ਹੋਣ ਵਾਲੀ ਸਾਲਾਨਾ ਰੱਥ ਯਾਤਰਾ ਤੋਂ ਪਹਿਲਾਂ ਮੰਦਰ ਦੇ ਪੁਜਾਰੀਆਂ ਅਤੇ ਪੁਲਿਸ ਕਰਮਚਾਰੀਆਂ ਦੀ ਕੋਵਿਡ 19 ਜਾਂਚ ਦੌਰਾਨ ਇਹ ਮਾਮਲਾ ਸਾਹਮਦੇ ਆਇਆ ਹੈ। ਅਧਿਕਾਰੀ ਨੇ ਕਿਹਾ ਕਿ ਪ੍ਰਭਾਵਤ ਪਾਏ ਗਏ ਸੇਵਾਦਾਰ ਨੂੰ ਰੱਥ ਯਾਤਰਾ ਨਾਲ ਸੰਬੰਧਿਤ ਕਿਸੇ ਵੀ ਆਯੋਜਨ ਵਿਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਸੋਮਵਾਰ ਰਾਤ ਨੂੰ 1143 ਸੇਵਾਦਾਰਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਸਨ। ਅਧਿਕਾਰੀ ਨੇ ਦਸਿਆ ਕਿ ਇਕ ਨੂੰ ਛੱਡ ਕੇ ਬਾਕੀ ਕਿਸੇ ਹੋਰ ਦੀ ਰੀਪੋਰਟ ਪਾਜ਼ੇਟਿਵ ਨਹੀਂ ਆਈ ਹੈ।