
ਬ੍ਰਿਟਿਸ਼ ਸਿਹਤ ਅਧਿਕਾਰੀਆਂ ਮੁਤਾਬਕ ਹੁਣ ਤੱਕ ਦੁਨੀਆ ਦੇ 10 ਦੇਸ਼ਾਂ 'ਚ ਡੈਲਟਾ ਪਲੱਸ ਵੈਰੀਐਂਟ ਦੇ ਮਾਮਲੇ ਮਿਲੇ ਹਨ
ਮੁੰਬਈ-ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲੇ ਬੇਸ਼ੱਕ ਘੱਟਣੇ ਸ਼ੁਰੂ ਹੋ ਗਏ ਹਨ ਪਰ ਇਸ ਦਾ ਸੰਕਟ ਅਜੇ ਵੀ ਬਣਿਆ ਹੋਇਆ ਹੈ। ਭਾਰਤ 'ਚ ਹੁਣ ਤੱਕ ਕੋਰੋਨਾ ਦੇ ਡੈਲਟਾ ਵੈਰੀਐਂਟ ਨੂੰ ਸਭ ਤੋਂ ਵਧੇਰੇ ਖਤਰਨਾਕ ਮੰਨਿਆ ਜਾ ਰਿਹਾ ਹੈ ਪਰ ਹੁਣ ਕੋਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਨੂੰ ਵੀ ਲੈ ਕੇ ਲੋਕਾਂ 'ਚ ਡਰ ਦਾ ਮਾਹੌਲ ਬਣ ਗਿਆ ਹੈ। ਦੱਸ ਦਈਏ ਕਿ ਮਹਾਰਾਸ਼ਟਰ 'ਚ ਡੈਲਟਾ ਪਲੱਸ ਵੈਰੀਐਂਟ ਦੇ 21 ਮਾਮਲੇ ਸਾਹਮਣੇ ਆਏ ਹਨ ਅਤੇ ਪਹਿਲਾ ਮਾਮਲਾ ਵੀ ਮਹਾਰਾਸ਼ਟਰ 'ਚ ਹੀ ਸਾਹਮਣੇ ਆਇਆ ਸੀ।
ਇਹ ਵੀ ਪੜ੍ਹੋ-'ਡੈਲਟਾ ਪਲੱਸ ਵੈਰੀਐਂਟ ਨਹੀਂ ਬਣੇਗਾ ਕੋਰੋਨਾ ਦੀ ਤੀਸਰੀ ਲਹਿਰ ਦਾ ਕਾਰਨ'
Coronavirus
ਇਨ੍ਹਾਂ ਮਾਮਲਿਆਂ ਦੇ ਸਾਹਮਣੇ ਆਉਣ ਦੇ ਨਾਲ ਹੀ ਸੂਬੇ ਦਾ ਸਿਹਤ ਮੰਤਰਾਲਾ ਅਲਰਟ ਹੋ ਗਿਆ ਹੈ। ਬ੍ਰਿਟਿਸ਼ ਸਿਹਤ ਅਧਿਕਾਰੀਆਂ ਮੁਤਾਬਕ ਹੁਣ ਤੱਕ ਦੁਨੀਆ ਦੇ 10 ਦੇਸ਼ਾਂ 'ਚ ਡੈਲਟਾ ਪਲੱਸ ਵੈਰੀਐਂਟ ਦੇ ਮਾਮਲੇ ਮਿਲੇ ਹਨ ਜਿਨ੍ਹਾਂ 'ਚ ਭਾਰਤ, ਅਮਰੀਕਾ, ਬ੍ਰਿਟੇਨ, ਕੈਨੇਡਾ, ਜਰਮਨੀ, ਰੂਸ ਅਤੇ ਜਾਪਾਨ ਵਰਗੇ ਦੇਸ਼ ਸ਼ਾਮਲ ਹਨ। ਮਹਾਰਾਸ਼ਟਰ ਸਿਹਤ ਵਿਭਾਗ ਮੁਤਾਬਕ ਡੈਲਟਾ ਪਲੱਸ ਵੈਰੀਐਂਟ ਦੇ ਪੀੜਤ ਸੂਬੇ ਦੇ 6 ਜ਼ਿਲ੍ਹਿਆਂ 'ਚ ਮਿਲਿਆ ਹੈ। ਸੂਬੇ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕਿਹਾ ਕਿ ਜਿਹੜੇ ਲੋਕ ਡੈਲਟਾ ਪਲੱਸ ਪੀੜਤ ਦੇ ਸੰਪਰਕ 'ਚ ਆਏ ਹਨ ਅਸੀਂ ਉਨ੍ਹਾਂ ਦੀ ਜਾਂਚ ਕਰ ਰਹੇ ਹਾਂ।
ਇਹ ਵੀ ਪੜ੍ਹੋ-ਬਾਜ਼ਾਰਾਂ 'ਚ ਕੋਰੋਨਾ ਨਿਯਮਾਂ ਦੀ ਉਲੰਘਣਾ 'ਤੇ ਦਿੱਲੀ HC ਸਖਤ, ਸਰਕਾਰ ਤੋਂ ਮੰਗੀ ਸਟੇਟਸ ਰਿਪੋਰਟ
Coronavirus
ਡੈਲਟਾ ਪਲੱਸ ਵੈਰੀਐਂਟ 'ਚ ਪਹਿਲਾਂ ਦੇ ਸਾਰੇ ਮਿਉਟੇਸ਼ੰਸ ਦੇਖਣ ਨੂੰ ਮਿਲੇ ਹਨ। ਮਾਹਰਾਂ ਮੁਤਾਬਕ ਨਵੇਂ ਵੈਰੀਐਂਟ 'ਚ ਕੇ417ਐੱਨ ਮਿਉਟੇਸ਼ਨ ਵੀ ਪਾਇਆ ਗਿਆ ਹੈ। ਡੈਲਟਾ ਵੈਰੀਐਂਟ ਸਭ ਤੋਂ ਪਹਿਲਾਂ ਭਾਰਤ 'ਚ ਹੀ ਪਾਇਆ ਗਿਆ ਸੀ ਜਿਸ ਨੂੰ ਵਿਗਿਆਨਕ ਤੌਰ 'ਤੇ ਬੀ.1.617.2 ਕਿਹਾ ਜਾ ਰਿਹਾ ਹੈ। ਇਸ ਕਾਰਨ ਹੀ ਡੈਲਟਾ ਪਲੱਸ ਵੈਰੀਐਂਟ ਸਾਹਮਣੇ ਆਇਆ ਹੈ। ਇਸ ਨੂੰ ਬੀ.1.617.2.1. ਕਿਹਾ ਜਾ ਰਿਹਾ ਹੈ। ਨੀਤੀ ਆਯੋਗ ਦੇ ਮੈਂਬਰ ਡਾ. ਵੀਕੇ ਪਾਲ ਨੇ ਦੱਸਿਆ ਕਿ ਡੈਲਟਾ ਵੈਰੀਐਂਟ ਦੇ ਚੱਲਦੇ ਹੀ ਭਾਰਤ 'ਚ ਦੂਜੀ ਲਹਿਰ ਇਨਫੈਕਸ਼ਨ ਦਾ ਕਾਰਨ ਬਣੀ ਸੀ। ਇਸ ਡੈਲਟਾ ਵੈਰੀਐਂਟ 'ਚ ਇਕ ਹੋਰ ਮਿਉਟੇਸ਼ਨ ਪਾਇਆ ਗਿਆ ਹੈ ਅਤੇ ਇਸ ਨੂੰ ਡੈਲਟਾ ਪਲੱਸ ਵੈਰੀਐਂਟ ਕਿਹਾ ਜਾ ਰਿਹਾ ਸੀ।
ਇਹ ਵੀ ਪੜ੍ਹੋ-'Baba Ka Dhaba' ਦੇ ਮਾਲਕ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਸਫਦਰਜੰਗ ਹਸਪਤਾਲ 'ਚ ਦਾਖਲ
ਡੈਲਟਾ ਪਲੱਸ ਵੈਰੀਐਂਟ ਨੂੰ ਲੈ ਕੇ ਇਹ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਭਾਰਤ 'ਚ ਜਲਦ ਹੀ ਕੋਰੋਨਾ ਇਨਫੈਕਸ਼ਨ ਦੀ ਤੀਸਰੀ ਲਹਿਰ ਆਵੇਗੀ ਅਤੇ ਅਜਿਹੇ 'ਚ ਡੈਲਟਾ ਪਲੱਸ ਪੀੜਤਾਂ ਦੀ ਗਿਣਤੀ ਵੀ ਵਧੇਗੀ। ਇਸ ਦੇ ਜਵਾਬ 'ਚ ਡਾ. ਰਾਹੁਲ ਨੇ ਕਿਹਾ ਕਿ ਖਤਰੇ ਦੀ ਘੰਟੀ ਤਾਂ ਹੈ ਹੀ ਪਰ ਇਸ ਵੈਰੀਐਂਟ ਦੀ ਇਨਫੈਕਸ਼ਨ ਅਤੇ ਮਰੀਜ਼ਾਂ 'ਚ ਇਨਫੈਕਸ਼ਨ 'ਤੇ ਅਧਿਐਨ ਕਰਨ ਦੀ ਲੋੜ ਹੈ। ਹਾਲਾਂਕਿ ਵੈਕਸੀਨ ਤੋਂ ਮਿਲਣ ਵਾਲੀ ਇਮਿਉਨਿਟੀ ਦਾ ਅਸਰ ਵੀ ਡੈਲਟਾ ਵੈਰੀਐਂਟ 'ਤੇ ਨਹੀਂ ਦਿਖਿਆ ਹੈ ਤਾਂ ਸੰਭਵ ਹੈ ਕਿ ਡੈਲਟਾ ਪਲੱਸ ਵੈਰੀਐਂਟ 'ਤੇ ਵੀ ਵੈਕਸੀਨ ਅਸਰਦਾਰ ਨਾ ਹੋਵੇ।
Coronavirus
ਇਹ ਵੀ ਪੜ੍ਹੋ-ਫੇਸਬੁੱਕ ਦੀ ਇਸ ਪਹਿਲ ਨਾਲ ਸਿਹਤ ਨਾਲ ਜੁੜੀਆਂ ਫਰਜ਼ੀ ਖਬਰਾਂ 'ਤੇ ਲੱਗੇਗੀ ਲਗਾਮ
ਡਾ. ਅਨੁਰਾਗ ਅਗਰਵਾਲ ਨੇ ਕਿਹਾ ਕਿ ਡੈਲਟਾ ਪਲੱਸ ਵੈਰੀਐਂਟ ਚਿੰਤਾ ਦਾ ਕਾਰਨ ਹੈ ਅਤੇ ਸਾਨੂੰ ਬੇਹਦ ਸਾਵਧਾਨੀ ਨਾਲ ਇਸ ਦਾ ਅਧਿਐਨ ਕਰਨਾ ਹੋਵੇਗਾ ਅਤੇ ਇਹ ਡੈਲਟਾ ਵੈਰੀਐਂਟ ਤੋਂ ਵੱਖ ਹੈ। ਹਾਲਾਂਕਿ ਹੁਣ ਤੱਕ ਕੇਂਦਰ ਸਰਕਾਰ ਨੇ ਡੈਲਟਾ ਪਲੱਸ ਵੈਰੀਐਂਟ ਨੂੰ ਚਿੰਤਾ ਦਾ ਕਾਰਨ ਨਹੀਂ ਮੰਨਿਆ ਹੈ। ਸਿਹਤ ਸਕੱਤਰ ਰਾਜੇਸ਼ ਭੂਸ਼ਣ ਮੁਤਾਬਕ ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਕੇਰਲ ਸਰਕਾਰ ਨੂੰ ਡੈਲਟਾ ਪਲੱਸ ਵੈਰੀਐਂਟ ਦੀ ਰੋਕਥਾਮ ਲਈ ਕਦਮ ਚੁੱਕਣ ਲਈ ਪੱਤਰ ਲਿਖਿਆ ਗਿਆ ਹੈ।