ਦੇਸ਼ ਦੇ ਭਵਿੱਖ ਨਾਲ ਖੇਡ ਰਹੇ ਪ੍ਰਧਾਨ ਮੰਤਰੀ ਮੋਦੀ: ਰਾਹੁਲ ਗਾਂਧੀ
Published : Jun 24, 2021, 8:27 pm IST
Updated : Jun 24, 2021, 8:27 pm IST
SHARE ARTICLE
Rahul Gandhi
Rahul Gandhi

ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਭਾਰਤ ਦੇ ਭਵਿੱਖ ਨਾਲ ਖੇਡ ਰਹੇ ਪ੍ਰਧਾਨ ਮੰਤਰੀ।

ਨਵੀਂ ਦਿੱਲੀ: ਕਾਂਗਰਸ (Congress) ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi) ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਦੀ "ਟਾਇਕੈਥਨ-2021" (Toycathon-2021) ਦੇ ਪ੍ਰਤੀਭਾਗੀਆਂ ਨਾਲ ਗੱਲਬਾਤ ਤੋਂ ਬਾਅਦ ਟਿੱਪਣੀ ਕਰਦਿਆਂ ਕਿਹਾ ਕਿ ਮਾਈਕਰੋ, ਛੋਟੇ ਅਤੇ ਦਰਮਿਆਨੇ ਉਦਯੋਗ ਦੇ ਖੇਤਰ 'ਚ ਰੁਜ਼ਗਾਰ ਦੇਣ ਵਾਲਿਆਂ ਨੂੰ ਹੀ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਪ੍ਰਧਾਨ ਮੰਤਰੀ ਇਸ 'ਤੇ ਧਿਆਨ ਨਾ ਦੇ ਕੇ ਦੇਸ਼ ਦੇ ਭਵਿੱਖ ਨਾਲ ਖੇਡ ਰਹੇ ਹਨ। 

ਹੋਰ ਪੜ੍ਹੋ: ਮੁੱਖ ਮੰਤਰੀ ਵੱਲੋਂ ਭਗਤ ਕਬੀਰ ਚੇਅਰ ਦੀ ਸਥਾਪਨਾ ਕਰਨ ਅਤੇ ਭਗਤ ਕਬੀਰ ਭਵਨ ਲਈ 10 ਕਰੋੜ ਰੁਪਏ ਦਾ ਐਲਾਨ

TweetTweet

ਉਨ੍ਹਾਂ ਨੇ ਟਵੀਟ (Tweet) ਕੀਤਾ ਕਿ, "ਐਮਐਸਐਮਆਈ (Ministry of Micro, Small and Medium Enterprises) ਖੇਤਰ ਵਿਚ ਮਾਲਕ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਹਨ। ਪ੍ਰਧਾਨ ਮੰਤਰੀ ਆਪਣੇ ਨਾਟਕਾਂ ਰਾਹੀਂ ਭਾਰਤ ਦੇ ਮੌਜੂਦਾ ਹਾਲਾਤਾਂ ਤੋਂ ਧਿਆਨ ਭਟਕਾ ਰਹੇ ਹਨ ਅਤੇ ਭਵਿੱਖ ਨਾਲ ਖੇਡ ਰਹੇ ਹਨ।"

ਇਹ ਵੀ ਪੜ੍ਹੋ-ਮਹਾਰਾਸ਼ਟਰ ਤੋਂ ਬਾਅਦ ਹੁਣ J&K 'ਚ ਹੋਈ ਕੋਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਦੀ ਪੁਸ਼ਟੀ

Rahul Gandhi to hold Press Conference todayRahul Gandhi

ਗੌਰ ਕਰਨ ਵਾਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਵੀਡੀਓ ਕਾਨਫਰੰਸ (Video Conference) ਜ਼ਰੀਏ ਟੌਇਕੈਥਨ-2021 ਦੇ ਭਾਗੀਦਾਰਾਂ ਨਾਲ ਗੱਲਬਾਤ ਤੋਂ ਬਾਅਦ ਆਪਣੇ ਸੰਬੋਧਨ 'ਚ ਕਿਹਾ ਕਿ ਵਿਸ਼ਵ ਅੱਜ ਭਾਰਤ ਦੀ ਮੌਜੂਦਾ ਸਮਰੱਥਾ, ਇਸ ਦੀ ਕਲਾ-ਸਭਿਆਚਾਰ ਅਤੇ ਭਾਰਤੀ ਸਮਾਜ ਨੂੰ ਬਿਹਤਰ ਢੰਗ ਨਾਲ ਸਮਝਣਾ ਚਾਹੁੰਦਾ ਹੈ। ਖਿਡੋਣੇ ਅਤੇ ਗੇਮਿੰਗ ਉਦਯੋਗ ਇਸ ਵਿਚ ਵੱਡੀ ਭੂਮੀਕਾ ਅਦਾ ਕਰ ਸਕਦੇ ਹਨ।

ਹੋਰ ਪੜ੍ਹੋ: 12th Result: ਸੁਪਰੀਮ ਕੋਰਟ ਦਾ ਸੂਬਿਆਂ ਨੂੰ ਹੁਕਮ, 31 ਜੁਲਾਈ ਤੱਕ ਐਲਾਨੇ ਜਾਣ 12ਵੀਂ ਦੇ ਨਤੀਜੇ

ਉਨ੍ਹਾਂ ਨੇ ਪਰੰਪਰਾ ਅਤੇ ਤਕਨਾਲੋਜੀ ਨੂੰ ਸ਼ਾਮਲ ਕਰ ਚਲਾਈ ਗਈ 'ਆਤਮ-ਨਿਰਭਰ ਭਾਰਤ' (Atam Nirbhar Bharat Abhiyan) ਮੁਹਿੰਮ ਨੂੰ ਇਕ ਮਹਾਨ ਤਾਕਤ ਦੱਸਦਿਆਂ ਗਲੋਬਲ ਖਿਡੌਣਾ ਬਾਜ਼ਾਰ 'ਚ ਭਾਰਤ ਦੀ ਹਿੱਸੇਦਾਰੀ ਵਧਾਉਣ ਦੀ ਮੰਗ ਕੀਤੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement