
ਦੇਸ਼ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ (Petrol and Diesel Prices) ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।
ਨਵੀਂ ਦਿੱਲੀ: ਦੇਸ਼ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ (Petrol and Diesel Prices) ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਨੂੰ ਲੈ ਕੇ ਕਾਂਗਰਸ ਸਮੇਤ ਕਈ ਵਿਰੋਧੀ ਧਿਰਾਂ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲੈ ਰਹੀਆਂ ਹਨ। ਵਧ ਰਹੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਟਵੀਟ ਕੀਤਾ।
Petrol Diesel
ਹੋਰ ਪੜ੍ਹੋ: ਪੰਜਾਬ ਉਲੰਪਿਕ ਐਸੋਸੀਏਸ਼ਨ ਨੇ ਮਹਾਨ ਅਥਲੀਟ ਮਿਲਖਾ ਸਿੰਘ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਇਆ
ਰਾਹੁਲ ਗਾਂਧੀ (Congress MP Rahul Gandhi Tweet) ਨੇ ਟਵੀਟ ਕਰਦਿਆਂ ਸਵਾਲ ਕੀਤਾ, ‘ਪੈਟਰੋਲ-ਡੀਜ਼ਲ (Petrol and Diesel Prices) ਦੀਆਂ ਕੀਮਤਾਂ ਕਦੋਂ ਘਟਣਗੀਆਂ?’ ਇਸ ਦੇ ਜਵਾਬ ਵਿਚ ਉਹਨਾਂ ਲਿਖਿਆ, ‘ਜਦੋਂ ਅਗਲੀਆਂ ਚੋਣਾਂ ਹੋਣਗੀਆਂ’।
Tweet
ਹੋਰ ਪੜ੍ਹੋ: 'ਸ਼ੂਟਰ ਦਾਦੀ' ਦੇ ਨਾਂਅ 'ਤੇ ਹੋਵੇਗਾ ਨੋਇਡਾ ਸ਼ੂਟਿੰਗ ਰੇਂਜ, ਸੀਐਮ ਯੋਗੀ ਨੇ ਕੀਤਾ ਐਲਾਨ
ਰਾਹੁਲ ਗਾਂਧੀ ਨੇ ਟਵਿਟਰ ਉੱਤੇ ਇਕ ਗ੍ਰਾਫ ਸ਼ੇਅਰ ਕੀਤਾ ਹੈ। ਇਸ ਵਿਚ ਦਿਖਾਇਆ ਗਿਆ ਕਿ ਕਿਵੇਂ 9-10 ਮਹੀਨਿਆਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧੀਆਂ ਹਨ। ਰਾਹੁਲ ਗਾਂਧੀ ਨੇ ਤੰਜ਼ ਕੱਸਦਿਆਂ ਇਸ ਨੂੰ ਤੇਲ ਕੀਮਤਾਂ ਦਾ ਵਿਕਾਸ ਕਿਹਾ ਹੈ।
Rahul Gandhi
ਹੋਰ ਪੜ੍ਹੋ: ਮੰਤਰੀਆਂ ਤੇ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇ ਕੇ ਸਰਕਾਰ ਨੇ ਨੌਜਵਾਨਾਂ ਨਾਲ ਕੀਤਾ ਧੋਖਾ- ਹੇਅਰ
ਦੇਸ਼ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ (Rise In Fuel Prices) ਦੀ ਗੱਲ ਕੀਤੀ ਜਾਵੇ ਤਾਂ ਮੰਗਲਵਾਰ ਨੂੰ ਇਕ ਵਾਰ ਫਿਰ ਤੇਲ ਕੀਮਤਾਂ ਵਧ ਗਈਆਂ ਹਨ। ਪੈਟਰੋਲ ਦੀਆਂ ਕੀਮਤਾਂ ਵਿਚ 28 ਪੈਸੇ ਤੇ ਡੀਜ਼ਲ ਦੀਆਂ ਕੀਮਤਾਂ ਵਿਚ 26 ਪੈਸੇ ਦਾ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਪੈਟਰੋਲ ਦੀ ਕੀਮਤ 29 ਪੈਸੇ ਵਧੀ ਸੀ ਤੇ ਡੀਜ਼ਲ ਦੀ ਕੀਮਤ ਵਿਚ 28 ਪੈਸੇ ਦਾ ਵਾਧਾ ਹੋਇਆ ਸੀ।