ਹਿਮਾਚਲ ਪ੍ਰਦੇਸ਼ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਮਲਬੇ ਹੇਠ ਦੱਬੇ ਕਈ ਵਾਹਨ

By : GAGANDEEP

Published : Jun 24, 2023, 1:47 pm IST
Updated : Jun 24, 2023, 1:47 pm IST
SHARE ARTICLE
photo
photo

ਅਗਲੇ ਦੋ ਦਿਨ ਆਰੇਂਜ ਅਲ਼ਰਟ ਜਾਰੀ

 

ਸ਼ਿਮਲਾ: ਹਿਮਾਚਲ ਪ੍ਰਦੇਸ਼ 'ਚ ਭਾਰੀ ਮੀਂਹ ਕਾਰਨ ਭਾਰੀ ਨੁਕਸਾਨ ਹੋਇਆ ਹੈ। ਰਾਜਧਾਨੀ ਸ਼ਿਮਲਾ 'ਚ ਕਈ ਵਾਹਨ ਮਲਬੇ ਹੇਠਾਂ ਦੱਬ ਗਏ ਹਨ। ਕਈ ਰਸਤੇ ਅਤੇ ਸੜਕਾਂ ਬੰਦ ਹਨ। ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿਚ ਵੜ ਗਿਆ। ਭਾਰੀ ਮੀਂਹ ਕਾਰਨ ਰਾਜਗੜ੍ਹ-ਨਾਹਨ ਰੋਡ ’ਤੇ ਨਹਿਰ ਬਾਗ ਨੇੜੇ ਪੰਜਾਬ ਰੋਡਵੇਜ਼ ਦੀ ਬੱਸ ਹਵਾ ਵਿਚ ਲਟਕ ਗਈ। ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਪਰਵਾਣੂ ਸ਼ਿਮਲਾ ਰਾਸ਼ਟਰੀ ਮਾਰਗ 'ਤੇ ਪੱਥਰ ਅਤੇ ਮਲਬਾ ਡਿੱਗਣ ਕਾਰਨ ਪਰਵਾਣੂ ਤੋਂ ਧਰਮਪੁਰ ਤੱਕ ਕਈ ਥਾਵਾਂ 'ਤੇ ਆਵਾਜਾਈ ਨੂੰ ਇਕ ਤਰਫਾ ਕਰ ਦਿਤਾ ਗਿਆ ਹੈ।

ਇਹ ਵੀ ਪੜ੍ਹੋ: ਫਾਜ਼ਿਲਕਾ 'ਚ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਮਾਂ ਨੇ ਤੋੜਿਆ ਦਮ 

ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ 25 ਅਤੇ 26 ਜੂਨ ਨੂੰ ਰਾਜ ਵਿਚ ਭਾਰੀ ਬਾਰਸ਼ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ। ਮੰਡੀ ਜ਼ਿਲ੍ਹੇ ਦੀ ਡੇਹਰ ਸਬ-ਤਹਿਸੀਲ ਦੀ ਗ੍ਰਾਮ ਪੰਚਾਇਤ ਸਲਪੜ ਕਲੋਨੀ ਦੇ ਸੀਯੂ ਪਿੰਡ ਦਾ 80 ਸਾਲਾ ਬਜ਼ੁਰਗ ਸੌਜੂ ਰਾਮ ਬੀਬੀਐਮਬੀ ਪਾਵਰ ਹਾਊਸ ਸਲਾਪੜ ਨੇੜੇ ਆਪਣੀਆਂ 18 ਬੱਕਰੀਆਂ ਚਰਾ ਰਿਹਾ ਸੀ ਕਿ ਅਚਾਨਕ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਾਰਨ ਬਜ਼ੁਰਗ ਅਤੇ 18 ਬੱਕਰੀਆਂ ਪਾਣੀ ਦੇ ਤੇਜ਼ ਵਹਾਅ ਨਾਲ ਰੁੜ੍ਹ ਗਈਆਂ। ਡੀਐਸਪੀ ਸੁੰਦਰਨਗਰ ਦਿਨੇਸ਼ ਕੁਮਾਰ ਨੇ ਦਸਿਆ ਕਿ ਲਾਪਤਾ ਬਜ਼ੁਰਗ ਦੀ ਭਾਲ ਲਈ ਤਲਾਸ਼ੀ ਮੁਹਿੰਮ ਜਾਰੀ ਹੈ।

ਇਹ ਵੀ ਪੜ੍ਹੋ: ਚੰਡੀਗੜ੍ਹ 'ਚ 16 ਸਾਲਾ ਲੜਕੇ ਦਾ ਚਾਕੂਆਂ ਨਾਲ ਕਤਲ

ਜੋਗਿੰਦਰਨਗਰ ਦੇ ਸੰਖੇਤਰ ਵਿਚ ਹੜ੍ਹਾਂ ਕਾਰਨ ਸੜਕ ਧਸ ਗਈ ਹੈ, ਜਿਸ ਕਾਰਨ ਕਈ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ। ਕੁਝ ਘਰਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਸੇਰਾਜ ਖੇਤਰ ਦੇ ਕਈ ਪਿੰਡਾਂ ਵਿਚ ਬਿਜਲੀ ਨਹੀਂ ਹੈ। ਜੰਜੇਲੀ ਮੰਡੀ ਰੋਡ ਸਮੇਤ ਹੋਰ ਕਈ ਸੜਕਾਂ ਜਾਮ ਕਰ ਦਿਤੀਆਂ ਗਈਆਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement
Advertisement

ਕਿਸਾਨਾਂ ਨੇ ਮੀਟਿੰਗ ਤੋਂ ਬਾਅਦ ਹੁਣੇ-ਹੁਣੇ ਲਿਆ ਆਹ ਫ਼ੈਸਲਾ, ਸੁਣੋ LIVE

11 Dec 2023 5:21 PM

Ludhiana News: ਹਸਪਤਾਲ 'ਚ ਭਿੜੇ ਵਕੀਲ ਅਤੇ ASI, ਜੰਮ ਕੇ ਚੱਲੇ ਘਸੁੰਨ-ਮੁੱਕੇ, ਲੱਥੀਆਂ ਪੱਗਾਂ.....

11 Dec 2023 5:15 PM

Batala News: ਝੂਠੇ Police ਮੁਕਾਬਲੇ ‘ਚ 26 ਸਾਲਾਂ ਬਾਅਦ ਹੋਈ FIR ਦਰਜ, ਪੀੜਤ Family ਦੇ ਨਹੀਂ ਰੁਕ ਰਹੇ ਹੰਝੂ...

11 Dec 2023 4:54 PM

Satinder Sartaaj ਦੇ ਚੱਲਦੇ Show 'ਚ ਪਹੁੰਚ ਗਈ Police, ਬੰਦ ਕਰਵਾਇਆ Show, ਲੋਕਾ ਦਾ ਫੁੱਟਿਆ ਗੁੱਸਾ ਪੁਲਿਸ ਖਿਲਾਫ਼

11 Dec 2023 2:19 PM

Dheeraj Sahu News: ਭਾਰਤ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ Raid, 6 ਦਿਨਾਂ 'ਚ ਗਿਣੇ 146 Bag, 30 ਤੋਂ ਵੱਧ ਬੈਗ ਹਜੇ

11 Dec 2023 4:15 PM