Delhi water crisis: PM ਮੋਦੀ ਦੇ ਦਰਬਾਰ ਪਹੁੰਚਿਆ ਦਿੱਲੀ ਜਲ ਸੰਕਟ ਦਾ ਮੁੱਦਾ, ਦਿੱਲੀ ਦੇ ਮੰਤਰੀਆਂ ਨੇ ਲਿਖਿਆ ਪੱਤਰ
Published : Jun 24, 2024, 12:37 pm IST
Updated : Jun 24, 2024, 12:37 pm IST
SHARE ARTICLE
Delhi water crisis
Delhi water crisis

'ਆਪ' ਸਰਕਾਰ ਦੇ ਮੰਤਰੀਆਂ ਨੇ ਪੱਤਰ 'ਚ ਲਿਖਿਆ ਕਿ 'ਇਸ ਸਾਲ ਸਖ਼ਤ ਗਰਮੀ ਕਾਰਨ ਦਿੱਲੀ 'ਚ ਪਾਣੀ ਦਾ ਵੱਡਾ ਸੰਕਟ ਪੈਦਾ ਹੋ ਗਿਆ ਹੈ

Delhi water crisis: ਨਵੀਂ ਦਿੱਲੀ - ਦਿੱਲੀ ਵਿਚ ਪਾਣੀ ਦਾ ਸੰਕਟ ਦਿਨੋ-ਦਿਨ ਗੰਭੀਰ ਹੁੰਦਾ ਜਾ ਰਿਹਾ ਹੈ, ਇਹ ਮੁੱਦਾ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਰਬਾਰ ਵਿਚ ਪਹੁੰਚ ਗਿਆ ਹੈ। ਦਿੱਲੀ ਦੇ ਚਾਰ ਕੈਬਨਿਟ ਮੰਤਰੀਆਂ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖ ਕੇ ਇਸ ਸਮੱਸਿਆ ਨੂੰ ਹੱਲ ਕਰਨ ਦੀ ਅਪੀਲ ਕੀਤੀ ਹੈ। ਦਿੱਲੀ ਦੇ ਮੰਤਰੀਆਂ- ਗੋਪਾਲ ਰਾਏ, ਸੌਰਭ ਭਾਰਦਵਾਜ, ਕੈਲਾਸ਼ ਗਹਿਲੋਤ ਅਤੇ ਇਮਰਾਨ ਹੁਸੈਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪਹਿਲ ਦੇ ਆਧਾਰ 'ਤੇ ਹਰਿਆਣਾ ਤੋਂ ਦਿੱਲੀ ਦੇ ਹਿੱਸੇ ਦਾ 100 ਐਮਜੀਡੀ ਪਾਣੀ ਦਿਵਾਉਣ ਦੀ ਅਪੀਲ ਕੀਤੀ ਹੈ। 

'ਆਪ' ਸਰਕਾਰ ਦੇ ਮੰਤਰੀਆਂ ਨੇ ਪੱਤਰ 'ਚ ਲਿਖਿਆ ਕਿ 'ਇਸ ਸਾਲ ਸਖ਼ਤ ਗਰਮੀ ਕਾਰਨ ਦਿੱਲੀ 'ਚ ਪਾਣੀ ਦਾ ਵੱਡਾ ਸੰਕਟ ਪੈਦਾ ਹੋ ਗਿਆ ਹੈ। ਦਿੱਲੀ ਵਿਚ ਪਿਛਲੇ ਇੱਕ ਦਹਾਕੇ ਵਿਚ ਵੀ ਅਜਿਹੀ ਗਰਮੀ ਨਹੀਂ ਪਈ, ਜਿਸ ਕਾਰਨ ਦਿੱਲੀ ਦੇ ਲੋਕ ਪਾਣੀ ਦੀ ਇੱਕ-ਇੱਕ ਬੂੰਦ ਨੂੰ ਤਰਸ ਰਹੇ ਹਨ। ਇਸ ਤਪਦੀ ਗਰਮੀ ਵਿਚ ਦਿੱਲੀ ਵਾਸੀਆਂ ਦੀ ਪਾਣੀ ਦੀ ਲੋੜ ਵੀ ਵੱਧ ਗਈ ਹੈ। ਅਜਿਹੇ ਸਮੇਂ ਦਿੱਲੀ ਨੂੰ ਵਾਧੂ ਪਾਣੀ ਦੀ ਲੋੜ ਹੈ।  

ਦਿੱਲੀ ਪਾਣੀ ਲਈ ਪੂਰੀ ਤਰ੍ਹਾਂ ਹਰਿਆਣਾ ਅਤੇ ਉੱਤਰ ਪ੍ਰਦੇਸ਼ 'ਤੇ ਨਿਰਭਰ ਹੈ। ਮੰਦਭਾਗੀ ਗੱਲ ਇਹ ਹੈ ਕਿ ਦਿੱਲੀ ਵਾਸੀਆਂ ਨੂੰ ਵੱਡੀ ਮਾਤਰਾ 'ਚ ਪਾਣੀ ਮਿਲਣਾ ਤਾਂ ਦੂਰ, ਹਰਿਆਣਾ ਤੋਂ ਸਾਨੂੰ ਆਪਣਾ ਅਲਾਟ ਹੋਇਆ ਪਾਣੀ ਵੀ ਨਹੀਂ ਮਿਲ ਰਿਹਾ। ਮੰਤਰੀਆਂ ਨੇ ਪੱਤਰ ਵਿਚ ਕਿਹਾ ਹੈ ਕਿ “ਦਿੱਲੀ ਵਿਚ ਕੁੱਲ ਪਾਣੀ ਦੀ ਸਪਲਾਈ 1005 ਐਮ.ਜੀ.ਡੀ. ਹੈ। ਇਸ ਦਾ ਵੱਡਾ ਹਿੱਸਾ 613 ਐਮਜੀਡੀ ਪਾਣੀ ਹਰਿਆਣਾ ਤੋਂ ਆਉਂਦਾ ਹੈ। ਪਿਛਲੇ ਕਈ ਹਫ਼ਤਿਆਂ ਤੋਂ ਹਰਿਆਣਾ ਤੋਂ ਆ ਰਹੇ ਪਾਣੀ ਵਿਚ ਕਮੀ ਆਈ ਹੈ। ਕਈ ਦਿਨਾਂ ਤੋਂ, ਦਿੱਲੀ ਨੂੰ 100 ਐਮਜੀਡੀ ਪਾਣੀ ਘੱਟ ਮਿਲ ਰਿਹਾ ਹੈ, ਦਿੱਲੀ ਵਿੱਚ, 1 ਐਮਜੀਡੀ ਪਾਣੀ ਇੱਕ ਦਿਨ ਵਿੱਚ ਲਗਭਗ 28,500 ਲੋਕਾਂ ਦੀ ਜ਼ਰੂਰਤ ਪੂਰੀ ਕਰਦਾ ਹੈ। 

(For more Punjabi news apart from Delhi ministers wrote letter to PM Modi about delhi water crisis News In Punjabi , stay tuned to Rozana Spokesman)

SHARE ARTICLE

ਏਜੰਸੀ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement