India News: ਦੇਸ਼ ਦੇ ਮੱਥੇ 'ਤੇ ਕਲੰਕ ਹਨ ਬਲਾਤਕਾਰ, ਰਾਜਧਾਨੀ ਦਿੱਲੀ ਅੰਦਰ ਸਾਲ 2021 ਦੌਰਾਨ ਦਰਜ ਕੀਤੇ ਗਏ 2076 ਮਾਮਲੇ
Published : Jun 24, 2024, 7:14 am IST
Updated : Jun 24, 2024, 7:14 am IST
SHARE ARTICLE
Rape is a stain on the forehead of the country News in punjab
Rape is a stain on the forehead of the country News in punjab

India News: ਪੰਜਾਬ ਅੰਦਰ ਸਾਲ 2022 ਦੌਰਾਨ ਬਲਾਤਕਾਰ ਦੇ 227 ਮਾਮਲੇ ਦਰਜ ਕੀਤੇ ਗਏ ਜਦ ਕਿ ਸਾਲ 2021 ਦੌਰਾਨ ਇਨ੍ਹਾਂ ਦੀ ਗਿਣਤੀ 162 ਸੀ।

Rape is a stain on the forehead of the country News in punjab : ਸਾਡਾ ਦੇਸ਼ ਭਾਰਤ ਕਹਿਣ ਨੂੰ ਤਾਂ ਭਾਵੇਂ ਦੁਨੀਆਂ ਦਾ ਸੱਭ ਤੋਂ ਵੱਡਾ ਲੋਕਤੰਤਰ ਹੈ ਪਰ ਸੰਸਾਰ ਦੀਆਂ ਮੀਡੀਆ ਰਿਪੋਰਟਾਂ ਅਨੁਸਾਰ ਸਾਡਾ ਦੇਸ਼ ਬਲਾਤਕਾਰਾਂ ਦੀ ਰਾਜਧਾਨੀ ਬਣ ਚੁਕਿਆ ਹੈ ਜਿੱਥੇ ਹਰ ਸਾਲ ਦੇਸ਼ੀ ਵਿਦੇਸ਼ੀ ਟੂਰਿਸਟ ਔਰਤਾਂ ਨਾਲ ਹੀ ਵੱਡੀ ਗਿਣਤੀ ’ਚ ਬਲਾਤਕਾਰ ਕੀਤੇ ਜਾਂਦੇ ਹਨ। ਨੈਸ਼ਨਲ ਕਰਾਈਮ ਰਿਕਾਰਡਜ਼ ਬਿਊਰੋ ਭਾਰਤ ਸਰਕਾਰ ਵਲੋਂ ਬਲਾਤਕਾਰਾਂ ਨਾਲ ਸਬੰਧਤ ਅੰਕੜੇ ਜਾਰੀ ਕਰਦਿਆਂ ਦਸਿਆ ਗਿਆ ਹੈ ਕਿ ਪੰਜਾਬ ਅੰਦਰ ਸਾਲ 2022 ਦੌਰਾਨ ਬਲਾਤਕਾਰ ਦੇ 227 ਮਾਮਲੇ ਦਰਜ ਕੀਤੇ ਗਏ ਜਦ ਕਿ ਸਾਲ 2021 ਦੌਰਾਨ ਇਨ੍ਹਾਂ ਦੀ ਗਿਣਤੀ 162 ਸੀ।

ਇਹ ਵੀ ਪੜ੍ਹੋ: 18th Lok Sabha Session: 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਅੱਜ ਤੋਂ, ਪਹਿਲਾਂ ਨਵੇਂ ਚੁਣੇ ਗਏ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ

ਇਸੇ ਤਰ੍ਹਾਂ ਪੰਜਾਬ ਦੇ ਨਾਲ ਲਗਦੇ ਸੂਬੇ ਹਰਿਆਣਾ ਅੰਦਰ ਸਾਲ 2022 ਦੌਰਾਨ ਬਲਾਤਕਾਰ ਦੇ 246 ਮਾਮਲੇ ਦਰਜ ਕੀਤੇ ਗਏ ਜਦ ਕਿ ਸਾਲ 2021 ਦੌਰਾਨ ਇਨ੍ਹਾਂ ਦੀ ਗਿਣਤੀ ਸਿਰਫ 79 ਸੀ।   ਇਸੇ ਤਰ੍ਹਾਂ ਦੀ ਇਕ ਹੋਰ ਰਿਪੋਰਟ ਅਨੁਸਾਰ ਪੰਜਾਬ ਅੰਦਰ ਸਾਲ 2023 ਦੌਰਾਨ ਔਰਤਾਂ ਵਿਰੁਧ ਅਪਰਾਧ ਦੇ 5572 ਮਾਮਲੇ ਦਰਜ ਕੀਤੇ ਗਏ ਜਦਕਿ  ਸਾਲ 2024 ਦੌਰਾਨ ਇਸੇ ਤਰ੍ਹਾਂ ਦੇ ਕੁੱਲ 5662 ਅਪਰਾਧਕ ਮਾਮਲੇ ਦਰਜ ਕੀਤੇ ਗਏ ਜਿਹੜੇ ਪਹਿਲੇ ਸਾਲ ਨਾਲੋਂ 90 ਘੱਟ ਹਨ।

ਇਹ ਵੀ ਪੜ੍ਹੋ: Nijji Diary De Panne: ਮਾਸਟਰ ਤਾਰਾ ਸਿੰਘ ਤੋਂ ਬਾਅਦ ਸਿਆਸੀ ਸਿੱਖ ਲੀਡਰਸ਼ਿਪ ਦਾ ਭੋਗ ਪੈ ਗਿਆ?

ਬਾਕੀ ਦੇਸ਼ ਅੰਦਰ ਬਲਾਤਕਾਰ ਵਰਗੇ ਘਿਨਾਉਣੇ ਅਪਰਾਧਾਂ ਦੀ ਸੰਖਿਆ 4 ਫ਼ੀ ਸਦੀ ਸਲਾਨਾ ਦੀ ਦਰ ਨਾਲ ਵਧ ਰਹੀ ਹੈ ਜਦ ਕਿ ਪੰਜਾਬ ਅੰਦਰ ਇਹ ਦਰ ਦੇਸ਼ ਦੀ ਕੁੱਲ ਔਸਤ ਨਾਲੋਂ 1.5 ਫੀ ਸਦੀ ਸਲਾਨਾ ਦੀ ਦਰ ਨਾਲ ਘੱਟ ਦਰਜ ਕੀਤੀ ਗਈ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸਾਡੀ ਕੌਮੀ ਰਾਜਧਾਨੀ ਦਿੱਲੀ ਅੰਦਰ ਸਾਲ 2021 ਦੌਰਾਨ ਬਲਾਤਕਾਰ ਦੇ 2076 ਮਾਮਲੇ ਦਰਜ ਕੀਤੇ ਗਏ ਜਦਕਿ ਸਾਲ 2022 ਦੌਰਾਨ ਕੁੱਲ 1212 ਮਾਮਲੇ ਦਰਜ ਕੀਤੇ ਗਏ। ਨੈਸ਼ਨਲ ਕਰਾਈਮ ਰਿਕਾਰਡਜ਼ ਬਿਊਰੋ ਅਨੁਸਾਰ ਦਿੱਲੀ ਵਿਚ ਹਰ ਰੋਜ਼ ਬਲਾਤਕਾਰਾਂ ਦੇ ਤਿੰਨ ਕੇਸ ਦਰਜ ਕੀਤੇ ਜਾਂਦੇ ਹਨ ਜਿਸ ਤੋਂ ਪਤਾ ਚਲਦਾ ਹੈ ਕਿ ਔਰਤਾਂ ਲਈ ਸਾਡੀ ਕੌਮੀ ਰਾਜਧਾਨੀ ਦਿੱਲੀ ਦੇਸ਼ ਦੇ ਬਾਕੀ ਸਾਰੇ ਸ਼ਹਿਰਾਂ ਨਾਲੋਂ ਸੱਭ ਤੋਂ ਵੱਧ ਅਸੁੱਰਖਿਅਤ ਸ਼ਹਿਰ ਹੈ। 

(For more Punjabi news apart from The first session of the 18th Lok Sabha from today , stay tuned to Rozana Spokesman)

ਮਾਲੇਰਕੋਟਲਾ ਤੋਂ (ਬਲਵਿੰਦਰ ਸਿੰਘ ਭੁੱਲਰ ਦੀ ਰਿਪੋਰਟ)
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement