Viral Video News : ਧੀ ਦੇ ਪਹਿਲੇ ਜਨਮ ਦਿਨ 'ਤੇ ਪਿਤਾ ਨੇ ਤੋਹਫ਼ੇ ਵਜੋਂ ਦਿੱਤੀ 7 ਕਰੋੜ ਰੁਪਏ ਦੀ ਕਾਰ
Published : Jun 24, 2025, 4:44 pm IST
Updated : Jun 24, 2025, 4:44 pm IST
SHARE ARTICLE
Father gifts daughter a Rolls Royce worth Rs 7 crore on her first birthday News
Father gifts daughter a Rolls Royce worth Rs 7 crore on her first birthday News

Viral Video News : ਰੋਲਸ ਰਾਇਸ ਕਾਰ ਦੇ ਹਰ ਹਿੱਸੇ ਤੇ ਲਿਖਿਆ ਸੀ ਧੀ ਇਜ਼ਾਬੇਲਾ ਦਾਂ ਨਾਂ

Father gifts daughter a Rolls Royce worth News : ਹਰ ਪਿਤਾ ਲਈ, ਉਸ ਦੀ ਧੀ ਸਭ ਤੋਂ ਅਨਮੋਲ ਹੁੰਦੀ ਹੈ। ਉਹ ਆਪਣੀ ਪਿਆਰੀ ਧੀ ਦੀ ਮੁਸਕਰਾਹਟ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਹਨ। ਇਸ ਦੌਰਾਨ, ਸੋਸ਼ਲ ਮੀਡੀਆ 'ਤੇ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।  

ਇੱਕ ਵਾਇਰਲ ਵੀਡੀਓ ਵਿੱਚ, ਇੱਕ ਪਿਤਾ ਆਪਣੀ ਧੀ ਨੂੰ ਉਸਦੇ ਪਹਿਲੇ ਜਨਮ ਦਿਨ 'ਤੇ ਰੋਲਸ ਰਾਇਸ ਕਾਰ ਤੋਹਫ਼ੇ ਵਜੋਂ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ। ਰਿਪੋਰਟਾਂ ਅਨੁਸਾਰ, ਇਸ ਲਗਜ਼ਰੀ ਕਾਰ ਦੀ ਸ਼ੁਰੂਆਤੀ ਕੀਮਤ ਭਾਰਤ ਵਿੱਚ ਲਗਭਗ 7 ਕਰੋੜ ਰੁਪਏ ਹੈ।

ਦੁਬਈ ਵਿੱਚ ਰਹਿਣ ਵਾਲੇ ਇੱਕ ਭਾਰਤੀ ਕਾਰੋਬਾਰੀ ਸਤੀਸ਼ ਸੈਨਪਾਲ ਨੇ ਆਪਣੀ ਧੀ ਨੂੰ ਉਸ ਦੇ ਪਹਿਲੇ ਜਨਮ ਦਿਨ 'ਤੇ ਅਜਿਹਾ ਖਾਸ ਤੋਹਫ਼ਾ ਦਿੱਤਾ ਹੈ, ਜਿਸ ਦੀ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ। ਕਾਰ ਦੀ ਸੀਟ ਤੋਂ ਲੈ ਕੇ ਕਾਰ ਦੇ ਅੰਦਰੂਨੀ ਹਿੱਸੇ ਤੱਕ, ਹਰ ਚੀਜ਼ 'ਤੇ ਉਸ ਦੀ ਧੀ ਦਾ ਨਾਂ ਇਜ਼ਾਬੇਲਾ ਲਿਖਿਆ ਹੋਇਆ ਸੀ। 1 ਸਾਲ ਦੀ ਧੀ ਨੂੰ ਇੰਨਾ ਮਹਿੰਗਾ ਤੋਹਫ਼ਾ ਦੇਣ 'ਤੇ ਲੋਕ ਇਸ ਨੂੰ ਫ਼ਜ਼ੂਲਖ਼ਰਚੀ ਦੱਸ ਰਹੇ। 

(For more news apart from 'Father gifts daughter a Rolls Royce News',  stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement