Operation Sindoor ’ਚ ਹਿੱਸਾ ਲੈਣ ਨਾਲ ਕਿਸੇ ਨੂੰ ਅਪਰਾਧ ਕਰਨ ਦੀ ਛੋਟ ਨਹੀਂ ਮਿਲ ਜਾਂਦੀ : ਸੁਪਰੀਮ ਕੋਰਟ
Published : Jun 24, 2025, 5:50 pm IST
Updated : Jun 24, 2025, 5:50 pm IST
SHARE ARTICLE
 Supreme Court statement on operation sindoor news in punjabi
Supreme Court statement on operation sindoor news in punjabi

ਅੰਮ੍ਰਿਤਸਰ ਦੇ ਵਿਅਕਤੀ ਵਲੋਂ ਦਾਇਰ ਆਤਮਸਮਰਪਣ ਤੋਂ ਛੋਟ ਦੀ ਅਪੀਲ ਕੀਤੀ ਖ਼ਾਰਜ

 Supreme Court statement on operation sindoor news in punjabi : ਸੁਪਰੀਮ ਕੋਰਟ ਨੇ ਦਾਜ ਹੱਤਿਆ ਦੇ ਇਕ ਮਾਮਲੇ ’ਚ ਮੁਲਜ਼ਮ ਨੂੰ ਆਤਮ ਸਮਰਪਣ ਕਰਨ ਤੋਂ ਛੋਟ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਆਪਰੇਸ਼ਨ ਸੰਧੂਰ ’ਚ ਹਿੱਸਾ ਲੈਣ ਨਾਲ ਕਿਸੇ ਨੂੰ ਘਰ ’ਚ ਅੱਤਿਆਚਾਰ ਕਰਨ ਤੋਂ ਛੋਟ ਨਹੀਂ ਮਿਲਦੀ। ਦਰਅਸਲ ਅੰਮ੍ਰਿਤਸਰ ਦੇ ਟਰਾਇਲ ਕੋਰਟ ਨੇ ਬਲਜਿੰਦਰ ਸਿੰਘ ਨੂੰ ਉਸ ਦੀ ਪਤਨੀ ਦੇ ਕਤਲ ਦੇ ਇਲਜ਼ਾਮ ’ਚ ਦੋਸ਼ੀ ਠਹਿਰਾਇਆ ਸੀ। 

ਜਸਟਿਸ ਉਜਲ ਭੁਈਆਂ ਅਤੇ ਜਸਟਿਸ ਕੇ. ਵਿਨੋਦ ਚੰਦਰਨ ਦੀ ਬੈਂਚ ਨੇ ਇਹ ਟਿਪਣੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉਸ ਹੁਕਮ ਵਿਰੁਧ ਦਾਇਰ ਅਪੀਲ ਉਤੇ ਸੁਣਵਾਈ ਕਰਦਿਆਂ ਕੀਤੀ, ਜਿਸ ਨੇ ਵਿਅਕਤੀ ਦੀ ਅਪੀਲ ਖਾਰਜ ਕਰ ਦਿਤੀ ਸੀ ਅਤੇ ਉਸ ਦੀ ਸਜ਼ਾ ਬਰਕਰਾਰ ਰੱਖੀ ਸੀ। 

ਪਟੀਸ਼ਨਕਰਤਾ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਵਿਕਰਮ ਚੌਧਰੀ ਨੇ ਕਿਹਾ ਕਿ ਇਹ ਵਿਅਕਤੀ ਆਪਰੇਸ਼ਨ ਸੰਧੂਰ ਦਾ ਹਿੱਸਾ ਸੀ ਅਤੇ ਪਿਛਲੇ 20 ਸਾਲਾਂ ਤੋਂ ਕੌਮੀ ਰਾਈਫਲਜ਼ ’ਚ ਤਾਇਨਾਤ ਬਲੈਕ ਕੈਟ ਕਮਾਂਡੋ ਹੈ। ਬੈਂਚ ਨੇ ਟਿਪਣੀ ਕੀਤੀ, ‘‘ਇਹ ਤੁਹਾਨੂੰ ਘਰ ਵਿਚ ਅੱਤਿਆਚਾਰ ਕਰਨ ਤੋਂ ਛੋਟ ਨਹੀਂ ਦਿੰਦਾ। ਇਹ ਦਰਸਾਉਂਦਾ ਹੈ ਕਿ ਤੁਸੀਂ ਸਰੀਰਕ ਤੌਰ ਉਤੇ ਕਿੰਨੇ ਫਿੱਟ ਹੋ, ਅਤੇ ਜਿਸ ਤਰੀਕੇ ਨਾਲ ਤੁਸੀਂ ਇਕੱਲੇ ਅਪਣੀ ਪਤਨੀ ਨੂੰ ਮਾਰ ਸਕਦੇ ਸੀ।’’

ਬੈਂਚ ਨੇ ਕਿਹਾ ਕਿ ਪਟੀਸ਼ਨਕਰਤਾ ਨੂੰ ਗੰਭੀਰ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਉਸ ਨੂੰ ਛੋਟ ਦੇਣ ਲਈ ਇਹ ਢੁਕਵਾਂ ਮਾਮਲਾ ਨਹੀਂ ਹੈ। ਹਾਲਾਂਕਿ ਸੁਪਰੀਮ ਕੋਰਟ ਨੇ ਇਸ ਮਾਮਲੇ ’ਚ ਨੋਟਿਸ ਜਾਰੀ ਕੀਤਾ ਹੈ ਅਤੇ ਮੁਦਾਲਾ ਧਿਰ ਤੋਂ 6 ਹਫਤਿਆਂ ’ਚ ਜਵਾਬ ਮੰਗਿਆ ਹੈ। ਅੰਮ੍ਰਿਤਸਰ ਦੀ ਟਰਾਇਲ ਕੋਰਟ ਨੇ ਜੁਲਾਈ 2004 ਨੂੰ ਪਟੀਸ਼ਨਕਰਤਾ ਬਲਜਿੰਦਰ ਸਿੰਘ ਨੂੰ ਵਿਆਹ ਦੇ ਦੋ ਸਾਲਾਂ ਦੇ ਅੰਦਰ ਅਪਣੀ ਪਤਨੀ ਦੀ ਮੌਤ ਲਈ ਆਈ.ਪੀ.ਸੀ. ਦੀ ਧਾਰਾ 304-ਬੀ ਤਹਿਤ ਦੋਸ਼ੀ ਠਹਿਰਾਇਆ ਸੀ। ਪੁਲਿਸ ਨੇ ਦੋਸ਼ ਲਾਇਆ ਕਿ ਔਰਤ ਨੂੰ ਦਾਜ ਲਈ ਉਸ ਦੇ ਸਹੁਰੇ ਘਰ ਵਿਚ ਪਰੇਸ਼ਾਨ ਕੀਤਾ ਗਿਆ ਸੀ ਅਤੇ ਬੇਰਹਿਮੀ ਕੀਤੀ ਗਈ ਸੀ। (ਪੀਟੀਆਈ)

(For more news apart from 'Supreme Court statement on operation sindoor news in punjabi ',  stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement