
ਪੱਛਮ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ ਵਿਚ ਭੀੜ ਨੇ ਬੱਚਾ ਚੋਰੀ ਹੋਣ ਦੇ ਸ਼ੱਕ ਵਿਚ ਚਾਰ ਔਰਤਾਂ ਨਾਲ ਕਥਿਤ ਤੌਰ 'ਤੇ ਮਾਰਕੁੱਟ ਕੀਤੀ ਅਤੇ ਉਨ੍ਹਾਂ ਵਿਚੋਂ ਦੋ ਨੂੰ ਨੰਗਾ...
ਜਲਪਾਈਗੁੜੀ : ਪੱਛਮ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ ਵਿਚ ਭੀੜ ਨੇ ਬੱਚਾ ਚੋਰੀ ਹੋਣ ਦੇ ਸ਼ੱਕ ਵਿਚ ਚਾਰ ਔਰਤਾਂ ਨਾਲ ਕਥਿਤ ਤੌਰ 'ਤੇ ਮਾਰਕੁੱਟ ਕੀਤੀ ਅਤੇ ਉਨ੍ਹਾਂ ਵਿਚੋਂ ਦੋ ਨੂੰ ਨੰਗਾ ਕਰ ਕੇ ਕੁੱਟਿਆ। ਪੁਲਿਸ ਨੇ ਦਸਿਆ ਕਿ ਘਟਨਾ ਧੂਪਗੁੜੀ ਖੇਤਰ ਦੇ ਦਵਕਿਮਾਰੀ ਪਿੰਡ ਵਿਚ ਹੋਈ ਹੈ। ਬੱਚਾ ਚੋਰ ਹੋਣ ਦੇ ਸ਼ੱਕ ਵਿਚ ਜ਼ਿਲ੍ਹੇ ਵਿਚ ਇਸ ਮਹੀਨੇ ਹਮਲੇ ਦੀ ਇਹ ਚੌਥੀ ਘਟਨਾ ਹੈ। ਪਿਛਲੇ ਹਫ਼ਤੇ ਬੱਚਾ ਚੋਰੀ ਦੇ ਸ਼ੱਕ ਵਿਚ ਜ਼ਿਲ੍ਹੇ ਦੇ ਉਸੇ ਖੇਤਰ ਵਿਚ ਮਾਨਸਿਕ ਰੂਪ ਨਾਲ ਪਰੇਸ਼ਾਂਲ ਇਕ ਔਰਤ ਨਾਲ ਮਾਰਕੁੱਟ ਕੀਤੀ ਗਈ ਸੀ।
Mob Lynchingਜਲਪਾਈਗੁੜੀ ਦੇ ਪੁਲਿਸ ਮੁਖੀ ਅਮਿਤਾਬ ਮੈਤੀ ਨੇ ਦਸਿਆ ਕਿ ਚਾਰੇ ਔਰਤਾਂ ਦੀ ਉਮਰ 20 ਤੋਂ 50 ਸਾਲ ਦੇ ਵਿਕਚਾਰ ਹੈ। ਔਰਤਾਂ ਸਥਾਨਕ ਨਹੀਂ ਸਨ ਅਤੇ ਭੀੜ ਨੇ ਉਨ੍ਹਾਂ ਤੋਂ ਕੁੱਝ ਸਵਾਲ ਪੁੱਛੇ, ਜਿਸ ਦੇ ਜਵਾਬ 'ਤੇ ਉਨ੍ਹਾਂ ਨੂੰ ਯਕੀਨ ਨਹੀਂ ਹੋਇਆ। ਪੁਲਿਸ ਨੇ ਦਸਿਆ ਕਿ ਇਕ ਔਰਤ ਨੇ ਕਥਿਤ ਤੌਰ 'ਤੇ ਕਿਹਾ ਕਿ ਉਹ ਅਪਣੇ ਇਕ ਪਰਵਾਰਕ ਮੈਂਬਰ ਦੀ ਭਾਲ ਕਰ ਰਹੀ ਸੀ। ਦੂਜੀ ਔਰਤ ਨੇ ਕਿਹਾ ਕਿ ਉਹ ਰਿਸ਼ਤੇਦਾਰ ਦੇ ਘਰ ਜਾ ਰਹੀ ਸੀ। ਜਦਕਿ ਤੀਜੀ ਔਰਤ ਨੇ ਕਿਹਾ ਕਿ ਉਹ ਘਰ-ਘਰ ਜਾ ਕੇ ਕੱਪੜਾ ਵੇਚਣ ਦਾ ਕੰਮ ਕਰਦੀ ਹੈ ਅਤੇ ਚੌਥੀ ਔਰਤ ਨੇ ਕਿਹਾ ਕਿ ਉਹ ਨਾਲ ਦੇ ਬੈਂਕ ਵਿਚ ਕੰਮ ਆਈ ਸੀ।
West Bengal Policeਮੈਤੀ ਨੇ ਦਸਿਆ ਕਿ ਬੱਚਾ ਚੋਰ ਹੋਣ ਦੇ ਸ਼ੱਕ ਵਿਚ ਭੀੜ ਨੇ ਚਾਰੇ ਔਰਤਾਂ ਨਾਲ ਕਥਿਤ ਤੌਰ 'ਤੇ ਮਾਰਕੁੱਟ ਕੀਤੀ ਅਤੇ ਉਨ੍ਹਾਂ ਵਿਚ ਦੋ ਨੂੰ ਨੰਗੀਆਂ ਕਰ ਦਿਤਾ। ਪੁਲਿਸ ਨੇ ਔਰਤਾਂ ਨੂੰ ਭੀੜ ਤੋਂ ਬਚਾਇਆ ਅਤੇ ਉਨ੍ਹਾਂ ਨੇ ਨੇੜੇ ਤੇ ਮੁਢਲੇ ਸਿਹਤ ਕੇਂਦਰ ਵਿਚ ਪਹੁੰਚਾਇਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਮੁਖੀ ਮੈਤੀ ਨੇ ਕਿਹਾ ਕਿ ਇਸ ਘਟਨਾ ਦੇ ਸਬੰਧ ਵਿਚ ਫਿਲਹਾਲ ਹਾਲੇ ਤਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪਹਿਲਾਂ ਦੀ ਘਟਨਾ ਦੇ ਮਾਮਲੇ ਵਿਚ ਕਈ ਲੋਕਾਂ ਦੇ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਕਾਨੂੰਨ ਵਿਵਸਥਾ ਵਿਗਾੜਨਾ ਚਾਹ ਰਹੇ ਕੁੱਝ ਲੋਕ ਬੱਚਾ ਚੋਰੀ ਦੀਆਂ ਅਫ਼ਵਾਹਾਂ ਫੈਲਾਅ ਰਹੇ ਹਨ।
Policeਦਸ ਦਈਏ ਕਿ ਪੱਛਮ ਬੰਗਾਲ ਤੋਂ ਇਲਾਵਾ ਦੇਸ਼ ਵਿਚ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ ਵਿਚ ਕਈ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਘਟਨਾਵਾਂ ਪੁਲਿਸ ਦੀ ਸਖ਼ਤੀ ਅਤੇ ਜਾਗਰੂਕਤਾ ਦੇ ਬਾਵਜੂਦ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਸੋਸ਼ਲ ਮੀਡੀਆ 'ਤੇ ਅਫਵਾਹਾਂ ਫੈਲਾਏ ਜਾਣ ਕਾਰਨ ਇਹ ਘਟਨਾਵਾਂ ਵਾਪਰ ਰਹੀਆਂ ਹਨ, ਜਿਨ੍ਹਾਂ ਕਾਰਨ ਕਈ ਥਾਵਾਂ 'ਤੇ ਮਾਹੌਲ ਖ਼ਰਾਬ ਹੋ ਰਿਹਾ ਹੈ।