
31 ਸਾਲਾ ਵਿਅਕਤੀ ਹਸਪਤਾਲ 'ਚ ਭਰਤੀ
ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਮੰਕੀਪੌਕਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਪੁਸ਼ਟੀ ਸਿਹਤ ਮੰਤਰਾਲੇ ਨੇ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮਰੀਜ਼ 31 ਸਾਲਾ ਵਿਅਕਤੀ ਹੈ, ਜਿਸ ਨੂੰ ਮੌਲਾਨਾ ਆਜ਼ਾਦ ਮੈਡੀਕਲ ਕਾਲਜ 'ਚ ਦਾਖਲ ਕਰਵਾਇਆ ਗਿਆ ਹੈ।
Monkeypox
ਰਿਪੋਰਟ ਮੁਤਾਬਕ ਮੰਕੀਪੌਕਸ ਤੋਂ ਪੀੜਤ ਵਿਅਕਤੀ ਦੀ ਕੋਈ ਯਾਤਰਾ ਇਤਿਹਾਸ ਨਹੀਂ ਹੈ। ਵਿਅਕਤੀ ਨੂੰ ਬੁਖਾਰ ਅਤੇ ਚਮੜੀ ਦੇ ਜ਼ਖ਼ਮਾਂ ਨਾਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਪਰ ਆਦਮੀ ਨੂੰ ਮੰਕੀਪੌਕਸ ਦੀ ਪੁਸ਼ਟੀ ਕੀਤੀ ਗਈ ਹੈ। ਦੱਸਣਯੋਗ ਹੈ ਕਿ ਦਿੱਲੀ ਤੋਂ ਪਹਿਲਾਂ ਕੇਰਲ ਵਿੱਚ ਮੰਕੀਪੌਕਸ ਦੇ ਤਿੰਨ ਮਰੀਜ਼ ਪਾਏ ਗਏ ਹਨ।
Monkeypox
ਇਹ ਤਿੰਨੇ ਮਰੀਜ਼ ਯੂਏਈ ਤੋਂ ਪਰਤੇ ਸਨ ਅਤੇ ਉੱਥੇ ਉਹ ਇੱਕ ਸੰਕਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਏ ਸਨ। ਜਾਣਕਾਰੀ ਅਨੁਸਾਰ ਤਾਜ਼ਾ ਮਾਮਲਾ ਜੋ ਦਿੱਲੀ ਵਿੱਚ ਮਾਮਲਾ ਸਾਹਮਣੇ ਆਇਆ ਹੈ, ਉਹ ਬਿਲਕੁਲ ਵੱਖਰਾ ਹੈ ਅਤੇ ਉਸ ਮਰੀਜ਼ ਦੀ ਵਿਦੇਸ਼ ਯਾਤਰਾ ਦੀ ਕੋਈ ਹਿਸਟਰੀ ਵੀ ਨਹੀਂ ਹੈ।