
ਸਾਡੇ ਦੇਸ਼ ਵਿਚ ਪ੍ਰਾਚੀਨ ਕਾਲ ਤੋਂ ਹੀ ਕਈ ਅੰਧਵਿਸ਼ਵਾਸ ਦਾ ਬੋਲਬਾਲਾ ਰਿਹਾ ਹੈ
ਨਵੀਂ ਦਿੱਲੀ, ਸਾਡੇ ਦੇਸ਼ ਵਿਚ ਪ੍ਰਾਚੀਨ ਕਾਲ ਤੋਂ ਹੀ ਕਈ ਅੰਧਵਿਸ਼ਵਾਸ ਦਾ ਬੋਲਬਾਲਾ ਰਿਹਾ ਹੈ। ਪੜੇ ਲਿਖੇ ਹੋਣ ਦੇ ਬਾਵਜੂਦ ਲੋਕ ਅੱਖਾਂ ਬੰਦ ਕਰਕੇ ਢੋਂਗੀਆਂ ਦੀਆਂ ਝੂਠੀਆਂ ਗੱਲਾਂ ਉੱਤੇ ਵਿਸ਼ਵਾਸ ਕਰ ਲੈਂਦੇ ਹਨ। ਜਿਸ ਦਾ ਉਦਾਹਰਣ ਅਸੀ ਲਗਾਤਾਰ ਮੀਡੀਆ ਵਿਚ ਆਈਆਂ ਖਬਰਾਂ ਵਿਚ ਦੇਖਦੇ ਰਹਿੰਦੇ ਹਾਂ। ਅਸੀ ਇਨ੍ਹਾਂ ਢੋਗੀਂ ਬਾਬਿਆਂ ਉੱਤੇ ਸਿਰਫ ਵਿਸ਼ਵਾਸ ਹੀ ਨਹੀਂ ਕਰਦੇ ਸਗੋਂ ਪੂਰੀ ਸ਼ਰਧਾ ਨਾਲ ਇਹਨਾਂ ਦੀਆਂ ਗੱਲਾਂ ਦਾ ਪਾਲਣ ਵੀ ਕਰਦੇ ਹਾਂ।
Kissing baba arrested
ਅਜਿਹਾ ਹੀ ਇੱਕ ਮਾਮਲਾ ਅਸਾਮ ਦੇ ਮੋਰੀਗਾਂਵ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਅਜਿਹੇ ਬਾਬੇ ਦਾ ਪਤਾ ਚੱਲਿਆ ਹੈ ਜੋ ਕਿਸੇ ਵੀ ਰੋਗ ਦਾ ਇਲਾਜ ਔਰਤਾਂ ਨੂੰ ਗਲੇ ਲਗਾਕੇ ਅਤੇ ਚੁੰਮ ਕੇ ਠੀਕ ਕਰ ਦਿੰਦਾ ਹੈ। ਮੋਰੀਗਾਂਵ ਦੇ ਭੋਰਤਾਪੁਲ ਪਿੰਡ ਵਿਚ ਆਪਣੇ ਆਪ ਨੂੰ ਭਗਵਾਨ ਕਹਿਣ ਵਾਲਾ ਬਾਬਾ ਰਾਮ ਪ੍ਰਕਾਸ਼ ਚੌਹਾਨ ਦਾਅਵਾ ਕਰਦਾ ਹੈ ਕਿ ਉਹ ਕਿਸੇ ਵੀ ਔਰਤ ਦਾ ਇਲਾਜ ਉਸ ਨੂੰ ਗਲੇ ਲਗਾਕੇ ਅਤੇ ਉਸ ਨੂੰ ਚੁੰਮ ਕੇ ਕਰ ਸਕਦਾ ਹੈ।
ਬਾਬੇ ਦਾ ਦਾਅਵਾ ਹੈ ਕਿ ਉਹ ਆਪਣੀਆਂ ਸ਼ਕਤੀਆਂ ਦੇ ਨਾਲ ਲੋਕਾਂ ਦੀਆਂ ਸਰੀਰਕ ਅਤੇ ਮਨੋਵਿਗਿਆਨਕ ਸਮਸਿਆਵਾਂ ਨੂੰ ਠੀਕ ਕਰਨ ਲਈ ਔਰਤਾਂ ਨੂੰ ਗਲੇ ਲਗਾਕੇ ਉਨ੍ਹਾਂ ਨੂੰ ਚੁੰਮ ਕੇ ਠੀਕ ਕਰਦਾ ਹੈ, ਜਿਸ ਦੇ ਨਾਲ ਔਰਤਾਂ ਨੂੰ ਰਾਹਤ ਮਿਲਦੀ ਹੈ।
Kissing baba arrested
ਜਦੋਂ ਲੋਕਾਂ ਨੂੰ ਬਾਬੇ ਦੀ ਇਸ ਅਸ਼ਲੀਲ ਹਰਕਤ ਦੇ ਬਾਰੇ ਵਿਚ ਪਤਾ ਲੱਗਿਆ ਤਾਂ ਬਾਬੇ ਦੇ ਖਿਲਾਫ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਜਿਸ ਤੋਂ ਬਾਅਦ ਪੁਲਿਸ ਨੇ ਬਾਬੇ ਨੂੰ ਔਰਤਾਂ ਦੇ ਨਾਲ ਅਸ਼ਲੀਲ ਹਰਕਤ ਕਰਨ ਦੇ ਇਲਜ਼ਾਮ ਵਿਚ ਗਿਰਫਤਾਰ ਕਰ ਲਿਆ ਹੈ। ਸਾਡੇ ਦੇਸ਼ ਵਿਚ ਅਜਿਹੇ ਹੋਰ ਵੀ ਪਾਖੰਡੀ ਬਾਬੇ ਪੁਲਿਸ ਦੇ ਹੱਥੇ ਚੜ੍ਹ ਚੁੱਕੇ ਹਨ ਜੋ ਇਲਾਜ ਦੇ ਨਾਮ 'ਤੇ ਔਰਤਾਂ ਦਾ ਸ਼ੋਸ਼ਣ ਕਰਦੇ ਹਨ।