
ਦੁਨੀਆਂ ਵਿਚ ਕਈ ਅਜਿਹੇ ਲੋਕ ਵੀ ਹੁੰਦੇ ਹਨ ਜਿਨ੍ਹਾਂ ਨੂੰ ਮਰਿਆਦਾ ਨਾਂ ਦੀ ਕੋਈ ਚੀਜ਼ ਪਤਾ ਹੀ ਨਹੀਂ ਹੁੰਦੀ।
ਬਠਿੰਡਾ, (ਕ੍ਰਾਈਮ ਰਿਪੋਰਟਰ): ਦੁਨੀਆਂ ਵਿਚ ਕਈ ਅਜਿਹੇ ਲੋਕ ਵੀ ਹੁੰਦੇ ਹਨ ਜਿਨ੍ਹਾਂ ਨੂੰ ਮਰਿਆਦਾ ਨਾਂ ਦੀ ਕੋਈ ਚੀਜ਼ ਪਤਾ ਹੀ ਨਹੀਂ ਹੁੰਦੀ। ਅਜਿਹੇ ਲੋਕ ਮਰਿਆਦਾ ਦੀ ਉਲੰਘਣਾ ਕਰ ਕੇ ਨਾ ਸਿਰਫ਼ ਕਿਸੇ ਦੀਆਂ ਭਾਵਨਾਵਾਂ ਨੂੰ ਹੀ ਸੱਟ ਮਾਰਦੇ ਹਨ ਬਲਕਿ ਸਮਾਜ ਨੂੰ ਵੀ ਗੰਦਾ ਕਰ ਦਿੰਦੇ ਹਨ। ਅਜਿਹਾ ਹੀ ਕਾਰਾ ਇਥੇ ਇਕ ਸਿਰਫਿਰੇ ਨੇ ਕੀਤਾ ਹੈ।
pornographic picturesਉਸ ਨੇ ਮਰਿਆਦਾ ਦੀ ਉਲੰਘਣਾ ਕਰ ਕੇ ਇਕ ਪਤੀ-ਪਤਨੀ ਵਿਚ ਦਰਾਰ ਪਾਉਣ ਦੀ ਕੋਸ਼ਿਸ਼ ਕੀਤੀ। ਐਨਐਫਐਲ ਕਾਲੋਨੀ ਬਠਿੰਡਾ ਵਿਚ ਵਿਆਹੀ ਜਲੰਧਰ ਦੀ ਮੁਟਿਆਰ ਦੀਆਂ ਅਸ਼ਲੀਲ ਤਸਵੀਰਾਂ ਉਸ ਦੇ ਰਿਸ਼ਤੇਦਾਰ ਨੌਜਵਾਨ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿਤੀਆਂ।ਮੁਟਿਆਰ ਦਾ ਵਿਆਹ 7 ਮਈ ਨੂੰ ਹੋਇਆ ਸੀ। ਵਿਆਹ ਤੋਂ ਸੱਤ ਦਿਨ ਬਾਅਦ ਹੀ ਉਸ ਸਿਰਫਿਰੇ ਨੇ ਮੁਟਿਆਰ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿਤਾ ਸੀ।
ਕਥਿਤ ਦੋਸ਼ੀ ਨੇ ਇਹ ਤਸਵੀਰਾਂ ਮੁਟਿਆਰ ਦੇ ਪਤੀ ਅਤੇ ਪਤੀ ਦੇ ਮੈਨੇਜਰ ਦੇ ਮੋਬਾਈਲ 'ਤੇ ਭੇਜ ਦਿਤੀਆਂ। ਭਾਵੇਂ ਉਸ ਦੀ ਇਸ ਹੋਛੀ ਹਰਕਤ 'ਤੇ ਮੁਟਿਆਰ ਦੇ ਪਤੀ ਨੇ ਅਪਦੀ ਪਤਨੀ ਬਾਰੇ ਕੋਈ ਸ਼ੱਕ ਨਹੀਂ ਕੀਤਾ। ਜਿਸ ਤੋਂ ਬਾਅਦ ਧੀਰਜ ਤੋਂ ਕੰਮ ਲੈਂਦਿਆਂ ਪੀੜਤ ਤੇ ਉਸ ਦੇ ਪਤੀ ਨੇ ਪਹਿਲਾਂ ਉਸ ਨੌਜਵਾਨ ਨੂੰ ਸਮਝਾਇਆ ਪਰ ਜਦੋਂ ਉਹ ਨਾ ਮੰਨਿਆ ਤਾਂ ਉਨ੍ਹਾਂ ਉਸ ਦੇ ਵਿਰੁਧ ਪੁਲਿਸ ਕੋਲ ਸ਼ਿਕਾਇਤ ਕਰ ਦਿਤੀ। ਕਥਿਤ ਦੋਸ਼ੀ ਦੀ ਪਹਿਚਾਣ ਰਾਕੇਸ਼ ਜੈਨਾ ਵਾਸੀ ਸੰਤ ਕਰਤਾਰ ਪਾਨੀਪਤ ਦੇ ਤੌਰ 'ਤੇ ਹੋਈ ਹੈ।
pornographic picturesਪੀੜਤ ਮੁਟਿਆਰ ਨੇ ਦਸਿਆ ਕਿ ਆਰੋਪੀ ਰਾਕੇਸ਼ ਉਸ ਦਾ ਦੂਰ ਦਾ ਰਿਸ਼ਤੇਦਾਰ ਹੈ। ਉਸ ਨੇ ਵਿਆਹ ਤੋਂ ਪਹਿਲਾਂ ਉਸ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਲਈਆਂ ਸਨ। ਵਿਆਹ ਤੋਂ ਸੱਤ ਦਿਨ ਬਾਅਦ ਹੀ ਉਸ ਨੇ ਇਹ ਤਸਵੀਰਾਂ ਨੂੰ ਉਸ ਦੇ ਪਤੀ ਅਤੇ ਉਨ੍ਹਾਂ ਦੇ ਮੈਨੇਜਰ ਦੇ ਮੋਬਾਈਲ 'ਤੇ ਭੇਜਣੀਆਂ ਸ਼ੁਰੂ ਕਰ ਦਿਤੀਆਂ। ਉਸ ਨੇ ਦਸਿਆ ਕਿ ਕਥਿਤ ਦੋਸ਼ੀ ਉਸ ਨੂੰ ਮੈਸੇਜ ਕਰ ਕੇ ਕਹਿੰਦਾ ਹੈ ਕਿ ਉਹ ਉਸ ਦੀ ਪਹਿਲੀ ਪਤਨੀ ਹੈ।
pornographic picturesਉਸ ਨੇ ਧੋਖੇ ਨਾਲ ਦੂਜਾ ਵਿਆਹ ਕਰਵਾਇਆ ਹੈ।ਪੀੜਤਾ ਅਨੁਸਾਰ ਆਰੋਪੀ ਰਾਕੇਸ਼ ਨੇ ਉਸ ਨੂੰ ਧਮਕੀ ਦਿਤੀ ਕਿ ਉਹ ਇਕ ਲੱਖ ਲੈ ਕੇ ਪਤੀ ਨੂੰ ਛੱਡ ਕੇ ਉਸ ਦੇ ਕੋਲ ਆ ਜਾਵੇ। ਨਹੀਂ ਤਾਂ ਉਹ ਉਸ ਦੀਆਂ ਹੋਰ ਤਸਵੀਰਾਂ ਵੀ ਵਾਇਰਲ ਕਰ ਦੇਵੇਗਾ। ਪੁਲਿਸ ਨੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।