
ਇਸ ਇਮਾਰਤ ਦਾ ਨਿਰਮਾਣ 1358 ਵਿਚ ਸ਼ੁਰੂ ਹੋਇਆ ਸੀ ਅਤੇ 1882 ਵਿਚ ਇਹ ਬਣ ਕੇ ਤਿਆਰ ਹੋਈ ਸੀ
ਸੈਨਿਲੋ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਫ਼ਰਾਂਸ ਦੀ 2 ਦਿਨੀਂ ਯਾਤਰਾ 'ਤੇ ਪਹੁੰਚੇ। ਹਵਾਈ ਅੱਡੇ 'ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਨਰਿੰਦਰ ਮੋਦੀ ਨੂੰ ਫ਼੍ਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਅਪਣੇ ਦੇਸ਼ ਦੀ ਸਭਿਆਚਾਰਕ ਵਿਰਾਸਤ ਦਾ ਬਿਹਤਰੀਨ ਨਗੀਨਾ ਕਹਾਉਣ ਵਾਲੀ ਇਮਾਰਤ 'ਸੈਤੋ ਦੇ ਸੈਨਿਲੀ' ਦਿਖਾਈ। ਇਸ ਦੇ ਨਾਲ ਹੀ ਇਮਾਰਤ ਦੀ ਇਤਿਹਾਸਿਕ ਮਹੱਤਤਾ ਦੇ ਬਾਰੇ ਵਿਚ ਦਸਿਆ। ਵਾਸਤੂਕਲਾ ਦਾ ਦਹਾਕਿਆਂ ਪੁਰਾਣਾ ਸ਼ਾਹਕਾਰ 'ਸੈਤੋ ਦੇ ਸੈਨਿਲੀ' ਪੈਰਿਸ ਤੋਂ ਕਰੀਬ 50 ਕਿਲੋਮੀਟਰ ਦੂਰ ਸਥਿਤ ਹੈ।
Emmanuel macron shows pm narendra modi france famous historic building
ਇਸ ਇਮਾਰਤ ਦਾ ਨਿਰਮਾਣ 1358 ਵਿਚ ਸ਼ੁਰੂ ਹੋਇਆ ਸੀ ਅਤੇ 1882 ਵਿਚ ਇਹ ਬਣ ਕੇ ਤਿਆਰ ਹੋਈ ਸੀ। ਇਹ ਅਸਲ ਵਿਚ ਦੋ ਇਮਾਰਤਾਂ ਹਨ। ਐਤਿਤ ਸੈਤੋ ਦਾ ਨਿਰਮਾਣ 1560 ਵਿਚ ਪੂਰਾ ਹਇਆ। ਦੂਜੀ ਇਮਾਰਤ ਗ੍ਰਾਨ ਸੈਤੋ ਹੈ, ਜਿਸ ਨੂੰ ਫ਼੍ਰਾਂਸੀਸੀ ਕ੍ਰਾਂਤੀ ਦੌਰਾਨ ਨਸ਼ਟ ਕਰ ਦਿਤਾ ਗਿਆ ਸੀ। 1870 ਦੇ ਦਹਾਕੇ ਵਿਚ ਇਸ ਦੀ ਮੁੜ ਉਸਾਰੀ ਕੀਤੀ ਗਈ। ਮੋਦੀ ਨੇ ਫ਼ਰਾਂਸ ਦੀ ਯਾਤਰਾ 'ਤੇ ਰਵਾਨਾ ਹੋਣ ਤੋਂ ਪਹਿਲਾਂ ਇਕ ਬਿਆਨ ਵਿਚ ਕਿਹਾ ਸੀ
My visit to France has been a successful one. We have discussed numerous issues, that would strengthen relations in existing sectors and enhance cooperation in newer areas. I thank the people and Government of France for their hospitality. pic.twitter.com/xizRWlrAGc
— Narendra Modi (@narendramodi) August 23, 2019
Ma visite en France a été un succès. Nous avons discuté de nombreuses questions qui renforceraient les relations dans les secteurs existants et impliqueraient une coopération dans de nouveaux domaines. Je remercie le peuple et le Gouvernement de leur hospitalité. pic.twitter.com/sWiWFXV077
— Narendra Modi (@narendramodi) August 23, 2019
ਕਿ ਫ਼ਰਾਂਸ ਭਾਰਤ ਦਾ ਮਜ਼ਬੂਤ ਰਣਨੀਤਕ ਹਿੱਸੇਦਾਰ ਹੈ ਅਤੇ ਦੋਵੇਂ ਦੇਸ਼ ਇਸ ਦੀ ਮਹੱਤਤਾ ਡੂੰਘਾਈ ਨਾਲ ਸਮਝਦੇ ਹਨ ਅਤੇ ਇਸ ਨੂੰ ਸਾਂਝਾ ਕਰਦੇ ਹਨ। ਇਸ ਦੇ ਨਾਲ ਉਨ੍ਹਾਂ ਨੇ ਆਸ ਜਤਾਈ ਕਿ ਇਹ ਯਾਤਰਾ ਆਪਸੀ ਖ਼ੁਸ਼ਹਾਲੀ, ਸ਼ਾਂਤੀ ਅਤੇ ਤਰੱਕੀ ਲਈ ਫ਼ਰਾਂਸ ਨਾਲ ਭਾਰਤ ਦੀ ਲੰਬੇ ਸਮੇਂ ਦੀ ਮਿਆਦ ਵਾਲੀ ਅਤੇ ਬਹੁਮੁੱਲੀ ਦੋਸਤੀ ਨੂੰ ਹੋਰ ਵਧਾਵਾ ਦੇਵੇਗੀ।