
ਵੈਕਸੀਨ ਸਲਾਟ ਬੁੱਕ ਕਰਨ ਲਈ ਤੁਹਾਨੂੰ ਹੁਣ ਕੋਵਿਨ ਐਪ ਜਾਂ ਅਰੋਗਿਆ ਸੇਤੂ ਐਪ ਦੀ ਜ਼ਰੂਰਤ ਨਹੀਂ ਹੋਵੇਗੀ।
ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਜੰਗ ਅਜੇ ਵੀ ਜਾਰੀ ਹੈ। ਕੋਰੋਨਾ (Coronavirus) ਨੂੰ ਹਰਾਉਣ ਲਈ ਦੇਸ਼ ਭਰ ’ਚ ਟੀਕਾਕਰਨ ਕੀਤਾ ਜਾ ਰਿਹਾ ਹੈ। ਹੁਣ ਕੋਵਿਡ ਟੀਕਾਕਰਨ ਲਈ ਵੀ ਸਲਾਟ (Covid Vaccination Slot) ਵਟਸਐਪ ਰਾਹੀਂ ਬੁੱਕ ਕੀਤੇ ਜਾ ਸਕਦੇ ਹਨ। ਵੈਕਸੀਨ ਸਲਾਟ (Book on Whatsapp) ਬੁੱਕ ਕਰਨ ਲਈ ਤੁਹਾਨੂੰ ਹੁਣ ਕੋਵਿਨ ਐਪ ਜਾਂ ਅਰੋਗਿਆ ਸੇਤੂ ਐਪ ਦੀ ਜ਼ਰੂਰਤ ਨਹੀਂ ਹੋਵੇਗੀ। ਕੰਪਨੀ ਦੀ ਇਹ ਪਹਿਲ ਦੇਸ਼ ਦੇ ਸਾਰੇ ਵਟਸਐਪ ਉਪਭੋਗਤਾਵਾਂ ਲਈ ਲਾਭਦਾਇਕ ਸਾਬਤ ਹੋਵੇਗੀ। ਇਹ ਜਾਣਕਾਰੀ ਵਟਸਐਪ ਦੇ ਮੁੱਖੀ ਵਿਲ ਕੈਥਕਾਰਟ (Will Cathcart) ਨੇ ਇਕ ਟਵੀਟ ਰਾਹੀਂ ਦਿੱਤੀ ਹੈ।
Vaccination
MyGov ਦੇ ਸੀਈਓ ਅਭਿਸ਼ੇਕ ਨੇ ਟਵੀਟ ਕਰਕੇ ਵਟਸਐਪ ਰਾਹੀਂ ਸਲਾਟ ਬੁੱਕ ਕਰਨ ਦੀ ਸਾਰੀ ਪ੍ਰਕਿਰਿਆ ਬਾਰੇ ਵਿਸਥਾਰ ਵਿਚ ਦੱਸਿਆ ਹੈ। ਉਨ੍ਹਾਂ ਨੇ ਟਵੀਟ 'ਚ ਕਿਹਾ ਕਿ, “ਤੁਸੀਂ ਹੁਣ ਵਟਸਐਪ 'ਤੇ ਆਪਣਾ ਟੀਕਾਕਰਨ ਸਲਾਟ ਬੁੱਕ ਕਰ ਸਕਦੇ ਹੋ। ਉਨ੍ਹਾਂ ਦੱਸਿਆ ਕਿ ਬੁੱਕ ਸਲਾਟ ਲਿਖ ਕੇ ਇਸ ਨੂੰ ਵਟਸਐਪ 'ਤੇ ਮਾਈਗੋਵਇੰਡਿਆ ਕੋਰੋਨਾ ਹੈਲਪਡੈਸਕ 'ਤੇ ਭੇਜੋ। OTP ਦੀ ਤਸਦੀਕ ਕਰੋ ਅਤੇ ਸਲਾਟ ਬੁੱਕ ਕਰਨ ਲਈ ਦੱਸੇ ਗਏ ਸਟੈਪਸ ਦੀ ਪਾਲਣਾ ਕਰੋ।"
WhatsApp
ਇਸ ਤਰ੍ਹਾਂ ਕਰੋ ਸਲਾਟ ਬੁੱਕ:
- ਸਭ ਤੋਂ ਪਹਿਲਾਂ ਵਟਸਐਪ ਦੇ ਇਸ https://wa.me/919013151515 ਲਿੰਕ 'ਤੇ ਕਲਿਕ ਕਰੋ।
- ਇਹ ਲਿੰਕ ਤੁਹਾਨੂੰ ਕੋਰੋਨਾ ਹੈਲਪਡੈਸਕ ’ਤੇ ਲੈ ਜਾਵੇਗਾ।
- ਇਸ ਤੋਂ ਬਾਅਦ 'ਬੁੱਕ ਸਲਾਟ' ਦੇ ਵਿਕਲਪ 'ਤੇ ਕਲਿਕ ਕਰੋ।
- ਬੁਕਿੰਗ ਤੋਂ ਬਾਅਦ ਤੁਹਾਡੇ ਰਜਿਸਟਰਡ ਨੰਬਰ 'ਤੇ OTP ਆਵੇਗਾ।
- ਵਟਸਐਪ ਚੈਟ ਵਿਚ ਆਪਣੀ ਪਸੰਦੀਦਾ ਤਰੀਕ ਅਤੇ ਸਥਾਨ, ਆਧਾਰ ਪਿੰਨ ਕੋਡ ਅਤੇ ਟੀਕੇ ਦੀ ਕਿਸਮ ਦੀ ਚੋਣ ਕਰੋ।
- ਸਲਾਟ ਪ੍ਰਾਪਤ ਕਰੋ ਅਤੇ ਆਪਣੀ ਨਿਯੁਕਤੀ ਦੇ ਦਿਨ ਟੀਕਾਕਰਨ ਕੇਂਦਰ ਜਾਓ।
ਵੈਕਸੀਨੇਸ਼ਨ ਸਰਟੀਫ਼ਿਕੇਟ ਵੀ ਕਰੋ ਇਸ ਤਰ੍ਹਾਂ ਡਾਉਨਲੋਡ:
- ਸੰਪਰਕ ਨੰਬਰ ਸੇਵ ਕਰੋ: +91 9013151515
- ਵਟਸਐਪ 'ਤੇ ‘ਕੋਵਿਡ ਸਰਟੀਫਿਕੇਟ’ ਲਿਖ ਕੇ ਭੇਜੋ।
- OTP ਭਰੋ।
- ਸਰਟੀਫਿਕੇਟ ਡਾਉਨਲੋਡ ਕਰੋ।