
ਪ੍ਰਿਯੰਕਾ ਗਾਂਧੀ ਨੇ ਆਰੋਪ ਲਗਾਇਆ ਕਿ ‘ਆਤਮ ਨਿਰਭਰ’ ਦੀ ਗੱਲ ਕਰਦੇ ਕਰਦੇ ਪੂਰੀ ਸਰਕਾਰ ਨੂੰ ‘ਅਰਬਪਤੀ ਮਿੱਤਰਾਂ ’ਤੇ ਨਿਰਭਰ’ ਕਰ ਦਿੱਤਾ।
ਨਵੀਂ ਦਿੱਲੀ: ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ (Priyanka Gandhi attacks Centre) ਨੇ ਵਿੱਤ ਮੰਤਰੀ ਨਿਰਮਲਾ ਸੀਤਰਮਨ ਦੀ ਛੇ ਲੱਖ ਕਰੋੜ ਰੁਪਏ ਦੀ ਰਾਸ਼ਟਰੀ ਮੁੱਦਰੀਕਰਨ ਯੋਜਨਾ ਦੇ ਐਲਾਨ ਤੋਂ ਬਾਅਦ ਆਰੋਪ ਲਗਾਇਆ ਕਿ ‘ਆਤਮ ਨਿਰਭਰ’ ਦੀ ਗੱਲ ਕਰਦੇ ਕਰਦੇ ਪੂਰੀ ਸਰਕਾਰ ਨੂੰ ‘ਅਰਬਪਤੀ ਮਿੱਤਰਾਂ ’ਤੇ ਨਿਰਭਰ’ ਕਰ ਦਿੱਤਾ।
Priyanka Gandhi
ਹੋਰ ਪੜ੍ਹੋ: ਸੁਪਰੀਮ ਕੋਰਟ ਨੇ 5000 ਝੁੱਗੀਆਂ ਢਾਹੁਣ 'ਤੇ ਲਾਈ ਰੋਕ, ਰੇਲਵੇ ਅਤੇ ਸਰਕਾਰ ਨੂੰ ਨੋਟਿਸ ਜਾਰੀ
ਉਹਨਾਂ ਨੇ ਟਵੀਟ ਕੀਤਾ, ‘ਆਤਮ ਨਿਰਭਰ ਦਾ ਜੁਮਲਾ ਦਿੰਦੇ-ਦਿੰਦੇ ਪੂਰੀ ਸਰਕਾਰ ਨੂੰ ਹੀ ਅਰਬਪਤੀ ਮਿੱਤਰਾਂ ’ਤੇ ਨਿਰਭਰ ਕਰ ਦਿੱਤਾ ਗਿਆ। ਸਾਰਾ ਕੰਮ ਉਹਨਾਂ ਅਰਬਪਤੀ ਮਿੱਤਰਾਂ ਲਈ, ਸਾਰੀ ਜਾਇਦਾਦ ਉਹਨਾਂ ਲਈ... 70 ਸਾਲਾਂ ਵਿਚ ਦੇਸ਼ ਦੀ ਜਨਤਾ ਦੀ ਮਿਹਨਤ ਨਾਲ ਬਣੀ ਲੱਖਾਂ ਕਰੋੜਾਂ ਰੁਪਏ ਦੀ ਜਾਇਦਾਦ ਅਪਣੇ ਅਰਬਪਤੀ ਮਿੱਤਰਾਂ ਨੂੰ ਦੇ ਰਹੀ ਹੈ ਇਹ ਸਰਕਾਰ’।
Tweet
ਹੋਰ ਪੜ੍ਹੋ: ਗੁਰਦਾਸ ਮਾਨ ਨੇ ਸੋਸ਼ਲ ਮੀਡੀਆ ਜ਼ਰੀਏ ਦਿੱਤੀ ਸਫ਼ਾਈ, ਵਿਵਾਦਤ ਬਿਆਨ ਲਈ ਮੰਗੀ ਮੁਆਫੀ
ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Union Finance Minister Nirmala Sitharaman) ਨੇ ਸੋਮਵਾਰ ਨੂੰ ਛੇ ਲੱਖ ਕਰੋੜ ਰੁਪਏ ਦੀ ਰਾਸ਼ਟਰੀ ਮੁਦਰੀਕਰਨ ਯੋਜਨਾ (National Monetization Pipeline) ਦਾ ਐਲਾਨ ਕੀਤਾ। ਇਸ ਦੇ ਤਹਿਤ ਯਾਤਰੀ ਟਰੇਨ, ਰੇਲਵੇ ਸਟੇਸ਼ਨ ਨੂੰ ਲੈ ਕੇ ਹਵਾਈ ਅੱਡੇ, ਸੜਕਾਂ ਅਤੇ ਸਟੇਡੀਅਮ ਦਾ ਮੁਦਰੀਕਰਨ ਸ਼ਾਮਲ ਹੈ। ਇਹਨਾਂ ਬੁਨਿਆਦੀ ਢਾਂਚਾ ਖੇਤਰਾਂ ਵਿਚ ਨਿੱਜੀ ਕੰਪਨੀਆਂ ਨੂੰ ਸ਼ਾਮਲ ਕਰਦੇ ਹੋਏ ਸਾਧਨ ਇਕੱਠੇ ਕੀਤੇ ਜਾਣਗੇ ਅਤੇ ਜਾਇਦਾਦ ਦਾ ਵਿਕਾਸ ਕੀਤਾ ਜਾਵੇਗਾ।
Nirmala Sitharaman
ਹੋਰ ਪੜ੍ਹੋ: ਸਮਰਾਲਾ : ਕਾਰ ਤੇ ਮੋਟਰਸਾਈਕਲ ਦੀ ਆਪਸ 'ਚ ਹੋਈ ਭਿਆਨਕ ਟੱਕਰ, ਦੋ ਦੀ ਮੌਤ
ਨਿੱਜੀ ਨਿਵੇਸ਼ ਹਾਸਲ ਕਰਨ ਲਈ ਚੇਨਈ, ਭੋਪਾਲ, ਵਾਰਾਣਸੀ ਅਤੇ ਵਡੋਦਰਾ ਸਮੇਤ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਕਰੀਬ 25 ਹਵਾਈ ਅੱਡੇ, 40 ਰੇਲਵੇ ਸਟੇਸ਼ਨਾਂ, 15 ਰੇਲਵੇ ਸਟੇਡੀਅਮ ਅਤੇ ਕਈ ਰੇਲਵੇ ਕਲੋਨੀਆਂ ਦੀ ਪਛਾਣ ਕੀਤੀ ਗਈ ਹੈ। ਇਹਨਾਂ ਨੂੰ ਨਿੱਜੀ ਸੈਕਟਰ ਦੇ ਨਿਵੇਸ਼ ਨਾਲ ਵਿਕਸਿਤ ਕੀਤਾ ਜਾਵੇਗਾ।