3 ਮਹੀਨੇ ਵਿਚ ਲੁਟੇਰੀ ਦੁਲਹਨ ਨੇ ਗਾਜਿਆਬਾਦ ਦੇ 27 ਘਰ ਕੀਤੇ ਸਾਫ 
Published : Sep 24, 2018, 1:27 pm IST
Updated : Sep 24, 2018, 1:27 pm IST
SHARE ARTICLE
robber brides loot 27 houses in 3 months
robber brides loot 27 houses in 3 months

ਗਾਜਿਆਬਾਦ ਵਿਚ ਲੁਟੇਰੀ ਦੁਲਹਨ ਗੈਂਗ ਦੀਆਂ ਘਟਨਾਵਾਂ ਸਰਗਰਮ ਹੋ ਰਹੀਆਂ ਹਨ।

ਗਾਜਿਆਬਾਦ : ਗਾਜਿਆਬਾਦ ਵਿਚ ਲੁਟੇਰੀ ਦੁਲਹਨ ਗੈਂਗ ਦੀਆਂ ਘਟਨਾਵਾਂ ਸਰਗਰਮ ਹੋ ਰਹੀਆਂ ਹਨ। ਕਰੀਬ ਤਿੰਨ ਮਹੀਨਿਆਂ ਵਿਚ ਹੀ ਲੁਟੇਰੀ ਦੁਲਹਨ ਆਪਣੇ ਸਾਥਿਆਂ ਨਾਲ 27 ਨੋਜਵਾਨਾਂ ਨੂੰ ਨਿਸ਼ਾਨਾ ਬਣਾ ਚੁੱਕੀ ਹੈ। ਇਸ ਗਿਰੋਹ ਦਾ ਦੀ ਨਜ਼ਰ ਉਹਨਾਂ ਯੂਵਾਵਾਂ ਤੇ ਹੁੰਦੀ ਹੈ ਜੋ ਕੰਮਕਾਜ਼ੀ ਹੁੰਦੇ ਹਨ ਅਤੇ ਕਿਸੇ ਕਾਰਣ ਵਿਆਹ ਨਹੀਂ ਕਰਵਾ ਸਕੇ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਲੁਟੇਰੀ ਦੁਲਹਨ ਇਨ•ਾਂ ਨੋਜਵਾਨਾਂ ਤੋਂ ਸਮਾਨ ਅਤੇ ਕੈਸ਼ ਆਦਿ ਲੈ ਕੇ ਰਫੂਚੱਕਰ ਹੋ ਜਾਂਦੀਆਂ ਹਨ। ਦੋ ਦਿਨ ਪਹਿਲਾਂ ਹੀ ਠਗੀ ਦੇ ਸ਼ਿਕਾਰ ਤਿੰਨ ਪੀੜਤਾਂ ਨੇ ਸਾਹਿਬਾਬਾਦ ਥਾਣੇ ਵਿੱਚ ਪੁੱਜ ਕੇ ਇਸ ਸਬੰਧੀ ਸ਼ਿਕਾਇਤ ਕੀਤੀ ਹੈ।

ਤਿੰਨ ਮਹੀਨੇ ਵਿਚ ਸਾਹਿਬਾਬਾਦ ਥਾਣਾ ਖੇਤਰ ਵਿਚੋਂ ਥਾਣਾ ਖੇਤਰ ਤੋਂ 17, ਖੋੜਾਂ  ਤੋਂ 7, ਇੰਦਰਾਪੂਰਮ ਤੋਂ ਇੱਕ ਅਤੇ ਲਿੰਕ ਰੋਡ ਤੋਂ ਦੋ ਨੋਜਵਾਨਾਂ ਨੇ ਠਗੀ ਦੇ ਮਾਮਲੇ ਦਰਜ਼ ਕਰਵਾਏ ਹਨ। ਪੀੜਤਾਂ ਦੀ ਸ਼ਿਕਾਇਤ ਤੇ ਆਧਾਰ ਤੇ ਪੁਲਿਸ ਅਜਿਹੇ ਗਿਰੋਹ ਦੇ ਮੈਂਬਰਾਂ ਦੀ ਤਲਾਸ਼ ਵਿਚ ਜੁਟ ਗਈ ਹੈ। ਸਾਹਿਬਾਬਾਦ ਦੀ ਕੁਟੀ ਕਲੋਨੀ ਵਸਨੀਕ ਫਿਰਾਜ਼ ਪਲਾਸਿਟਕ ਦਾ ਕਾਰੋਬਾਰ ਕਰਦੇ ਹਨ। ਮੁਲਰੂਪ ਵਿੱਚ ਮੁਰਾਦਾਬਾਦ ਦੇ ਰਹਿਣ ਵਾਲੇ ਫਿਰਾਜ ਨੇ ਦਸਿਆ ਕਿ ਕਰੀਬ ਇੱਕ ਸਾਲ ਪਹਿਲਾਂ ਉਸਦਾ ਦੋਸਤ ਉਸਦੇ ਲਈ ਇੱਕ ਕੁੜੀ ਦਾ ਰਿਸ਼ਤਾ ਲੈ ਕੇ ਆਇਆ ਤੇ ਕੁਝ ਮਹੀਨੇ ਬਾਅਦ ਹੀ ਉਸ ਦਾ ਵਿਆਹ ਹੋ ਗਿਆ।

ਪੀੜਤ ਦਾ ਕਹਿਣਾ ਹੈ ਕਿ ਵਿਆਹ ਦੇ ਚਾਰ ਮਹੀਨੇ ਬਾਅਦ ਹੀ ਉਸਦੀ ਪਤਨੀ ਸਰੀਫਨ ਉਰਫ ਸਰੀਫਾ ਉਸਦੇ ਘਰ ਤੋਂ 36 ਹਜ਼ਾਰ ਰੁਪਏ, ਲੋੜੀਂਦਾ ਸਮਾਨ ਅਤੇ ਕੀਮਤੀ ਕਪੜੇ ਲੈ ਕੇ ਫ਼ਰਾਰ ਹੋ ਗਈ। ਉਸਤੋਂ ਬਾਅਦ ਹੀ ਸਰੀਫਾ ਦਾ ਫੋਨ ਬੰਦ ਹੈ। ਇਸ ਦੌਰਾਨ ਉਸਨੇ ਦੋਸਤ ਰਾਂਹੀ ਪਤਨੀ ਦੇ ਪਰਿਵਾਰ ਵਾਲਿਆਂ ਨਾਲ ਸੰਪਰੰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਰਿਆਂ ਦੇ ਨਬੰਰ ਬੰਦ ਆ ਰਹੇ ਹਨ। ਇਸੇ ਤਰਾਂ  ਹੀ ਬੁਲੰਦਸ਼ਹਿਰ ਨਿਵਾਸੀ ਭੁਪਿੰਦਰ ਨੋਇਡਾ ਦੀ ਕੰਪਨੀ ਵਿੱਚ ਸੀਨੀਅਰ ਮੈਨੇਜਰ ਹਨ।

ਪੀੜਤ ਨੇ ਦਸਿਆ ਕਿ ਨੋਇਡਾ ਵਿਖੇ ਉਸਦੀ ਮੁਲਾਕਾਤ ਬੰਗਾਲ ਨਿਵਾਸੀ ਕੁੜੀ ਨਾਲ ਹੋਈ ਤੇ ਕਰੀਬ ਛੇ ਮਹੀਨੇ ਪਹਿਲਾਂ ਦੋਹਾਂ ਨੇ ਮੰਦਿਰ ਵਿੱਚ ਵਿਆਹ ਕਰਵਾ ਲਿਆ। ਉਸਨੇ ਦੋਸ਼ ਲਗਾਇਆ ਹੈ ਕਿ ਉਹ ਦੋ ਮਹੀਨੇ ਦੀ ਟਰੇਨਿੰਗ ਲਈ ਵਿਦੇਸ਼ ਗਿਆ ਸੀ। ਵਾਪਿਸ ਆਇਆ ਤੇ ਉਸਦੇ ਕਮਰੇ ਤੇ ਤਾਲਾ ਲੱਗਿਆ ਸੀ। ਦੋ ਕਮਰਿਆਂ ਦਾ ਫਲੈਟ ਪੂਰੀ ਤਰ•ਾਂ ਖਾਲੀ ਸੀ। ਪਤਨੀ ਘਰ ਦਾ ਸਾਰਾ ਸਮਾਨਸ, ਦੋ ਏਸੀ, 2 ਲੱਖ ਕੈਸ਼, 4 ਲੱਖ ਦੇ ਗਹਿਣੇ ਅਤੇ ਪੀੜਤ ਦੀ ਨੋਕਰੀ ਨਾਲ ਜੁੜੇ ਕਾਗਜ਼ ਲੈ ਕੇ ਫਰਾਰ ਹੋ ਗਈ। ਨੰਬਰ ਦੇ ਆਧਾਰ ਤੇ ਪੀੜਨ ਨੇ ਪਤਨੀ ਦੀ ਲੋਕੇਸ਼ਨ ਪਤਾ ਕੀਤੀ ਤਾਂ ਉਹ ਬੰਗਾਲ ਵਿੱਚ ਮਿਲੀ।

ਪੀੜਤ ਨੇ ਇਸ ਨੰਬਰ ਤੇ ਆਧਾਰ ਤੇ ਸਾਹਿਬਾਬਾਦ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ। ਗਿਰੋਹ ਵੱਲੋਂ ਅੰਜਾਮ ਦਿੱਤੀਆਂ ਜਾ ਰਹੀਆਂ ਘਟਨਾਵਾਂ ਤਹਿਤ ਇੱਕ ਹੋਰ ਕੇਸ ਵਿਚ ਕੈਬ ਚਾਲਕ ਸਮੀਰ ਨੇ ਦੱਸਿਆ ਕਿ ਪਿਛਲੇ ਪੰਜ ਸਾਲ ਤੋਂ ਉਹ ਅਰਥਲਾ ਵਿਚ ਕਿਰਾਏ ਤੇ ਰਹਿ ਰਿਹਾ ਸੀ। ਮੈਟਰੀਮੋਨੀਅਲ ਵੈਬਸਾਈਟ ਦੀ ਮਦਦ ਨਾਲ ਉਸਦਾ ਵਿਆਹ ਫਰਾਹ ਨਾਮ ਦੀ ਕੁੜੀ ਨਾਲ ਹੋਇਆ ਸੀ। ਵਿਆਹ ਵਿਚ ਦੋਹਾਂ ਪੱਖਾਂ ਤੋਂ ਹੀ ਕੋਈ ਪਰਿਵਾਰ ਵਾਲਾ ਨਹੀਂ ਆਇਆ ਸੀ। ਸੱਤ ਮਹੀਨੇ ਤੱਕ ਦੋਨੋਂ ਕਿਰਾਏ ਤੇ ਰਹਿ ਰਹੇ ਸਨ।

ਸਮੀਰ ਨੇ ਦੱਸਿਆ ਕਿ 20 ਦਿਨ ਪਹਿਲਾਂ ਹੀ ਦੋਹਾਂ ਵਿਚ ਰਾਜਨਗਰ ਐਕਸਟੇਂਸ਼ਨ ਦੀ ਸੁਸਾਇਟੀ ਵਿਚ ਫਲੈਟ ਖਰੀਦਣ ਦੀ ਯੋਜਨਾ ਬਣੀ ਸੀ। ਚਾਰ ਦਿਨ ਪਹਿਲਾਂ ਉਸਨੇ ਦੋਸਤਾਂ ਦੀ ਮਦਦ ਨਾਲ ਬਿਲਡਰ ਨੂੰ ਦੇਣ ਲਈ ਦੋ ਲੱਖ ਰੁਪਏ ਬਤੌਰ ਟੋਕਨ ਮਨੀ ਦਾ ਇੰਤਜ਼ਾਮ ਕੀਤਾ ਸੀ ਤੇ ਦੋ ਲੱਖ ਰੁਪਏ ਘਰ ਰੱਖੇ ਸੀ। ਬੀਤੇ ਵੀਰਵਾਰ ਦੀ ਰਾਤ ਉਹ ਘਰ ਵਾਪਿਸ ਆਇਆ ਤਾਂ ਕਮਰੇ ਤੇ ਤਾਲਾ ਲੱਗਿਆ ਸੀ। ਅਜਿਹਾ ਮੰਨਣਾ ਹੈ ਕਿ ਫਰਾਹ ਕੈਸ਼ ਅਤੇ ਗਹਿਣੇ ਲੈ ਕੇ ਫਰਾਰ ਹੋ ਗਈ। ਫਰਾਹ ਦਾ ਨੰਬਰ ਵੀ ਬੰਦ ਹੈ ਤੇ ਪੀੜਤ ਦੇ ਪਤੀ ਨੇ ਨੰਬਰ ਦੇ ਆਧਾਰ ਤੇ ਸਾਹਿਬਾਬਾਦ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ।

ਪੁਲਿਸ ਦਾ ਮੰਨਣਾ ਹੈ ਕਿ ਅਜਿਹੇ ਗਿਰੋਹ ਦੇ ਲੋਕਾਂ ਦੀ ਨਜ਼ਰ ਦਿਲੀ ਐਨਸੀਆਰ ਦੇ ਨੋਜਵਾਨਾਂ ਤੇ ਜਿਆਦਾ ਰਹਿੰਦੀ ਹੈ। ਕਾਰਣ ਕਿ ਬਿਹਤਰ ਭਵਿੱਖ ਦੀ ਤਲਾਸ਼ ਵਿਚ ਜ਼ਿਆਦਾਤਰ ਲੋਕ ਆਪਣੇ ਮੂਲ ਖੇਤਰ ਨੂੰ ਛੱਡ ਕੇ ਇੱਥੇ ਰਹਿਣ ਆਉਂਦੇ ਹਨ। ਭਵਿੱਖ ਸੰਵਾਰਨ ਵਿੱਚ ਸਮਾਂ ਲੱਗ ਜਾਣ ਕਾਰਣ ਕਈ ਨੋਜਵਾਨ ਵਿਆਹ ਨਹੀਂ ਕਰ ਪਾਉਦੇ । ਅਜਿਹੇ ਨੋਜਵਾਨਾਂ ਨੂੰ ਫਸਾ ਕੇ ਗਿਰੋਹ ਦੇ ਲੋਕ ਵਿਆਹ ਕਰਵਾ ਦਿੰਦੇ ਹਨ ਤੇ ਉਨ•ਾਂ ਨੂੰ ਗੱਲਾਂ ਵਿੱਚ ਉਲਝਾ ਕੇ ਪਰਿਵਾਰ ਨੂੰ ਜਾਣਕਾਰੀ ਨਾਂ ਦੇਣ ਲਈ ਕਹਿੰਦੇ ਹਨ।

ਵਿਆਹ ਦੇ ਕੁਝ ਮਹੀਨੇ ਬਾਅਦ ਹੀ ਇਨਾਂ ਨੋਜਵਾਨਾਂ ਨੂੰ ਠਗ ਲਿਆ ਜਾਂਦਾ ਹੈ। ਸ਼ੁਰੂਆਤ ਵਿਚ ਪੁਲਿਸ ਅਜਿਹੇ ਮਾਮਲਿਆਂ ਨੂੰ ਪਤੀ ਪਤਨੀ ਦੇ ਆਪਸੀ ਵਿਵਾਦ ਮੰਨ ਕੇ ਜਾਂਚ ਕਰਦੀ ਹੈ ਤੇ ਬਾਅਦ ਵਿੱਚ ਪੁਲਿਸ ਗੁਮਸ਼ੁਦਗੀ ਦੇ ਤੌਰ ਤੇ ਦਰਜ਼ ਕਰਦੀ ਹੈ। ਇਸਦੇ ਬਾਅਦ ਪੁਲਿਸ ਦੋਸ਼ੀ ਦੇ ਨੰਬਰ ਦੀ ਸਰਵੇਖਣ ਦੀ ਮਦਦ ਨਾਲ ਲੋਕੇਸ਼ਨ ਦੀ ਪਛਾਣ ਕਰਦੀ ਹੈ। ਤਿੰਨ ਮਹੀਨੇ ਵਿਚ ਦਰਜ਼ ਵੱਖੋ-ਵੱਖ ਥਾਣਿਆਂ ਵਿੱਚ 27 ਮਾਮਲਿਆਂ ਵਿਚ ਪੁਲਿਸ ਅਜੇ ਤਕ ਕਿਸੇ ਵੀ ਲੁਟੇਰੀ ਦੁਲਹਨ ਨੂੰ ਬਰਾਮਦ ਨਹੀਂ ਕਰ ਪਾਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement