
ਮੋਹਾਲੀ ਪੁਲਿਸ ਨੇ ਅੱਜ ਨਾਮੀ ਗੈਂਗਸਟਰ ਰਕਸ਼ਿਤ ਸੈਣੀ ਨੂੰ ਗ੍ਰਿਫਤਾਰ ਕੀਤਾ ਹੈ।
ਚੰਡੀਗੜ੍ਹ : ਮੋਹਾਲੀ ਪੁਲਿਸ ਵਲੋਂ ਅੱਜ ਦੇ ਨਾਮੀ ਗੈਂਗਸਟਰ ਰਕਸ਼ਿਤ ਸੈਣੀ ਨੂੰ ਗ੍ਰਿਫਤਾਰ ਕਰਨ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਮੁਹਾਲੀ ਪੁਲਿਸ ਨੇ ਰਕਸ਼ਿਤ ਸੈਣੀ ਨੂੰ ਮੋਹਾਲੀ ਦੇ ਦਾਰਾ ਸਟੂਡੀਓ ਕੋਲੋਂ 32 ਬੋਰ ਦੀ ਪਿਸਤੌਲ ਸਮੇਤ 5 ਜ਼ਿੰਦਾ ਕਾਰਤੂਸ ਸਣੇ ਗਿਰਫ਼ਤਾਰ ਕੀਤਾ ਹੈ। ਨਾਲ ਹੀ ਇਹ ਵੀ ਦਸਿਆ ਜਾ ਰਿਹਾ ਹੈ ਕਿ ਸੈਣੀ ਇਥੇ ਕਿਸੇ ਵਿਅਕਤੀ ਨੂੰ ਅਸਲਾ ਸਪਲਾਈ ਕਰਨ ਆਇਆ ਸੀ। ਜਿਸ ਦੌਰਾਨ ਪੁਲਿਸ ਵਲੋਂ ਕਾਰਵਾਈ ਕਰਦਿਆਂ ਉਸ ਨੂੰ ਮੋਹਾਲੀ ਦੇ ਦਾਰਾ ਸਟੂਡੀਓ ਦੇ ਨੇੜਿਓ ਦਬੋਚ ਲਿਆ।