
ਜੰਮੂ-ਕਸ਼ਮੀਰ ਦੇ ਸਰਹੱਦੀ ਕੁਪਵਾੜਾ ਜ਼ਿਲ੍ਹੇ ਵਿਚ
ਕੁਪਵਾੜਾ : ਜੰਮੂ-ਕਸ਼ਮੀਰ ਦੇ ਸਰਹੱਦੀ ਕੁਪਵਾੜਾ ਜ਼ਿਲ੍ਹੇ ਵਿਚ ਨਿਯੰਤਰਣ ਰੇਖਾ (ਐੱਲ.ਓ.ਸੀ) ਦੇ ਕੋਲ ਗਸ਼ਤ ਕਰ ਰਹੇ ਸੁਰੱਖਿਆ ਬਲਾਂ ਨੇ ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ (ਪੀ.ਓ.ਕੇ) ਵੱਲੋਂ ਘੁਸਪੈਠ ਦੀ ਕੋਸ਼ਿਸ਼ ਨੂੰ ਅਸਫ਼ਲ ਕਰਦੇ ਹੋਏ ਦੋ ਅਤਿਵਾਦੀਆਂ ਨੂੰ ਮਾਰ ਸੁੱਟਿਆ। ਸੁਰੱਖਿਆ ਮੰਤਰਾਲੇ ਦੇ ਬੁਲਾਰਾ ਕਰਨਲ ਰਾਜੇਸ਼ ਕਾਲੀਆ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਕਰਨਲ ਕਾਲੀਆ ਨੇ ਦੱਸਿਆ ਕਿ ਐੱਲ.ਓ.ਸੀ ਦੇ ਕੋਲ ਨਿਯਮਿਤ ਗਸ਼ਤ ਕਰ ਰਹੇ ਸੁਰੱਖਿਆ ਬਲਾਂ ਨੇ ਐਤਵਾਰ ਨੂੰ ਪੀ.ਓ.ਕੇ ਦੇ ਵੱਲ ਅੱਤਵਾਦੀਆਂ ਦੇ ਇਕ ਸਮੂਹ ਨੂੰ ਘੁਸਪੈਠ ਦੀ ਕੋਸ਼ਿਸ਼ ਕਰਦੇ ਹੋਏ ਦੇਖਿਆ। ਸੁਰੱਖਿਆ ਬਲਾਂ ਨੇ ਆਤੰਕਵਾਦੀਆਂ ਨੂੰ ਲਲਕਾਰਦੇ ਹੋਏ ਆਤਮ ਸਮਰਪਣ ਕਰਨ ਲਈ ਕਿਹਾ ਪਰ ਆਤੰਕਵਾਦੀਆਂ ਨੇ ਸਵੈਚਾਲਿਤ ਹਥਿਆਰਾਂ ਨਾਲ ਉਹਨਾਂ ਉਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ।
ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ ਜਿਸ ਵਿਚ ਦੋ ਅਤਿਵਾਦੀ ਮਾਰੇ ਗਏ। ਐਤਵਾਰ ਨੂੰ ਹਨੇਰਾ ਹੋਣ ਦੇ ਕਾਰਨ ਸੁਰੱਖਿਆ ਬਲਾਂ ਨੇ ਆਪਣਾ ਅਭਿਆਨ ਰੋਕ ਦਿੱਤਾ ਸੀ। ਅੱਜ ਸਵੇਰੇ ਅਭਿਆਨ ਦੁਬਾਰਾ ਸ਼ੁਰੂ ਕੀਤਾ ਗਿਆ। ਤਾਜ਼ਾ ਜਾਣਕਾਰੀ ਮਿਲਣ ਤਕ ਸੁਰੱਖਿਆ ਬਲਾਂ ਦਾ ਅਭਿਆਨ ਅਜੇ ਵੀ ਜਾਰੀ ਹੈ।