
ਜ਼ਿਲੇ ਅੰਦਰ ਸਰਕਾਰੀ ਸਕੂਲਾਂ ਅੰਦਰ ਪੜ੍ਹਦੇ ਵਿਦਿਆਰਥੀਆਂ ਨੂੰ ਪ੍ਰਾਈਵੇਟ ਸੂਕਲਾਂ ਦੀ ਤਰਜ 'ਤੇ ਲੋੜੀਦੀਆਂ ਸਾਰੀਆਂ ਸਹੂਲਤਾਂ ਪ੍ਰਦਾਨ ਕਰਨ..............
ਗੁਰਦਾਸਪੁਰ : ਜ਼ਿਲੇ ਅੰਦਰ ਸਰਕਾਰੀ ਸਕੂਲਾਂ ਅੰਦਰ ਪੜ੍ਹਦੇ ਵਿਦਿਆਰਥੀਆਂ ਨੂੰ ਪ੍ਰਾਈਵੇਟ ਸੂਕਲਾਂ ਦੀ ਤਰਜ 'ਤੇ ਲੋੜੀਦੀਆਂ ਸਾਰੀਆਂ ਸਹੂਲਤਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ ਤੇ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਰਕੇਸ ਬਾਲਾ ਜਿਲਾ ਸਿੱਖਿਆ ਅਫਸਰ (ਸ) ਨੇ ਦੱਸਿਆ ਕਿ ਡੀ.ਸੀ. ਵਿਪੁਲ ਉਜਵਲ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਅੰਦਰ ਹੋਰ ਬਿਹਤਰ ਵਿੱਦਿਅਕ ਸਹੂਲਤਾਂ ਦੇਣ ਦੇ ਮੰਤਵ ਨਾਲ ਜਿਲੇ ਅੰਦਰ 25 ਸਕੂਲਾਂ ਨੂੰ ਸਮਾਰਟ ਸਕੂਲ ਬਣਇਆ ਜਾ ਰਿਹਾ ਹੈ।
ਜਿਸ ਤਹਿਤ ਵਿਭਾਗ ਵਲੋਂ 249.16 ਲੱਖ ਰੁਪਏ ਦੀ ਗ੍ਰਾਂਟ ਰਿਲੀਜ਼ ਕਰ ਦਿੱਤੀ ਗਈ ਹੈ। ਇਸ ਮੌਕੇ ਸ੍ਰੀ ਰਕੇਸ ਗੁਪਤਾ ਤੇ ਗੁਰਨਾਮ ਸਿੰਘ ਡਿਪਟੀ ਡੀ.ਈ.ਓ (ਸ) ਵੀ ਮੋਜੂਦ ਸਨ। ਉਹਨਾਂ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੀ ਦਸ਼ਾ ਨੂੰ ਹੋਰ ਬਿਹਤਰ ਬਣਾਉਣ ਦੇ ਮੰਤਵ ਨਾਲ ਸਕਲਾਂ ਦੇ ਕਮਰਿਆਂ ਦੀ ਮੁਰੰਮਤ, ਬਾਥਰੂਮਾਂ ਦੀ ਹਾਲਤ ਹੋਰ ਬਿਹਤਰ ਬਣਾਉਣ, ਸਕੂਲ ਨੂੰ ਰੰਗ ਰੋਗਨ ਕਰਨਾ ਸਮੇਤ ਹੋਰ ਬਦਲਾਅ ਕਰਕੇ ਸਕੂਲਾਂ ਅੰਦਰ ਵਿਦਿਆਰਥੀਆਂ ਨੂੰ ਹੋਰ ਖੂਬਸੂਰਤ ਵਾਤਾਵਰਣ ਮੁਹੱਈਆ ਕਰਵਾਇਆ ਜਾਵੇਗਾ।
ਉਨਾਂ ਦੱਸਿਆ ਕਿ ਜਿਲੇ ਅੰਦਰ ਬਣਨ ਵਾਲੇ ਸਮਾਰਟ ਸਕੂਲਾਂ ਲਈ 249.16 ਲੱਖ ਰੁਪਏ ਦੀ ਰਾਸ਼ੀ ਵਿਭਾਗ ਵਲੋਂ ਜਾਰੀ ਕੀਤੀ ਜਾ ਚੁੱਕੀ ਹੈ ਤੇ ਸੂਕਲਾਂ ਅੰਦਰ ਵਿਕਾਸ ਕੰਮ ਕੀਤੇ ਜਾ ਰਹੇ ਹਨ। ਉਨਾਂ ਅੱਗੇ ਦੱਸਿਆ ਕਿ ਪਹਿਲੇ ਪੜਾਅ ਵਿਚ ਦੀਨਾਨਗਰ ਬਲਾਕ ਵਿਚ 08, ਗੁਰਦਾਸਪੁਰ ਬਲਾਕ ਵਿਚ 03, ਫਤਿਹਗੜ੍ਹ ਚੂੜੀਆਂ ਬਲਾਕ ਵਿਚ 04, ਸ੍ਰੀ ਹਰਗੋਬਿੰਦਪੁਰ ਬਲਾਕ ਵਿਚ 03, ਡੇਰਾ ਬਾਬਾ ਨਾਨਕ ਬਲਾਕ ਵਿਚ 04 , ਬਟਾਲਾ ਬਲਾਕ ਵਿਚ 01, ਅਤੇ ਕਾਦੀਆਂ ਬਲਾਕ ਵਿਚ 02 ਸਮਾਰਟ ਸਕੂਲ ਬਣਾਇਆ ਜਾਵੇਗਾ ।