
ਇਹ ਨਾਟਕ ਬੱਚਿਆਂ ਵਿਚ ਬਹੁਤ ਮਸ਼ਹੂਰ ਹੁੰਦਾ ਸੀ, ਹਾਲਾਂਕਿ ਇਹ ਨਾਟਕ ਬਹੁਤ ਪਹਿਲਾਂ ਕਿਸੇ ਕਾਰਨ ਰੋਕਿਆ ਗਿਆ ਸੀ
ਨਵੀਂ ਦਿੱਲੀ: ਮੋਟਰ ਵਹੀਕਲ ਐਕਟ ਵਿਚ ਬਦਲਾਅ ਹੋਣ ਦੇ ਬਾਅਦ ਤੋਂ ਚਲਾਨ ਦੀਆਂ ਖ਼ਬਰਾਂ ਪੂਰੇ ਦੇਸ਼' ਚ ਸੁਰਖੀਆਂ ਬਣ ਰਹੀਆਂ ਹਨ। ਆਮ ਆਦਮੀ ਸਮੇਤ ਪੁਲਿਸ ਵਾਲਿਆਂ ਦੇ ਚਲਾਨਾਂ ਦੀਆਂ ਖਬਰਾਂ ਵੀ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਹੁਣ ਸ਼ਕਤੀਮਾਨ ਦੀ ਇਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਟ੍ਰੈਫਿਕ ਪੁਲਿਸ ਨੇ ਸ਼ਕਤੀਮਾਨ ਦਾ ਚਲਾਨ ਵੀ ਕੱਟ ਦਿੱਤਾ।
ਸ਼ਕਤੀਮਾਨ ਦੀ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੇ ਪ੍ਰਤੀਕਰਮ ਵੀ ਆਉਣੇ ਸ਼ੁਰੂ ਹੋ ਗਏ ਹਨ। ਸ਼ਕਤੀਮਾਨ ਦੀ ਇਸ ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਟ੍ਰੈਫਿਕ ਪੁਲਿਸ ਉਸ ਨੂੰ ਫੜ ਲੈਂਦੀ ਹੈ ਅਤੇ ਕਹਿੰਦੀ ਹੈ ਕਿ ਤੁਸੀਂ ਬਿਨਾਂ ਲਾਇਸੈਂਸ ਦੇ ਹਵਾ ਵਿਚ ਉੱਡਦੇ ਰਹਿੰਦੇ ਹੋ ਇਸ ਲਈ ਹੁਣ ਤੁਹਾਡਾ ਚਲਾਨ ਵੀ ਕੱਟ ਦਿੱਤਾ ਜਾਵੇਗਾ। ਸ਼ਕਤੀਮਾਨ ਚਲਾਨ ਦੇ ਨਾਮ 'ਤੇ ਹੈਰਾਨ ਹਨ।
ਇਹ ਨਾਟਕ ਬੱਚਿਆਂ ਵਿਚ ਬਹੁਤ ਮਸ਼ਹੂਰ ਹੁੰਦਾ ਸੀ, ਹਾਲਾਂਕਿ ਇਹ ਨਾਟਕ ਬਹੁਤ ਪਹਿਲਾਂ ਕਿਸੇ ਕਾਰਨ ਰੋਕਿਆ ਗਿਆ ਸੀ ਪਰ ਇਸ ਦੀਆਂ ਯਾਦਾਂ ਅੱਜ ਵੀ ਲੋਕਾਂ ਦੇ ਮਨਾਂ ਵਿਚ ਤਾਜ਼ਾ ਹਨ। ਦੱਸ ਦੇਈਏ ਕਿ ਮੋਟਰ ਵਾਹਨ ਸੋਧ ਐਕਟ ਪਾਸ ਹੋਣ ਤੋਂ ਬਾਅਦ, ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
ਨਵੇਂ ਐਕਟ ਦੇ ਅਨੁਸਾਰ ਟ੍ਰੈਫਿਕ ਨਿਯਮਾਂ ਨੂੰ ਤੋੜਨ ਵਾਲਿਆਂ 'ਤੇ ਸਖ਼ਤ ਜ਼ੁਰਮਾਨੇ ਵੀ ਲਗਾਏ ਜਾ ਰਹੇ ਹਨ। ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਜਿਹੜੇ ਨਵੇਂ ਮੋਟਰ ਵਹੀਕਲ ਐਕਟ ਦੇ ਜ਼ੁਰਮਾਨੇ ਨੂੰ ਘੱਟ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਘੱਟ ਕਰਨ। ਸਾਡਾ ਉਦੇਸ਼ ਹਾਦਸਿਆਂ ਨੂੰ ਘਟਾਉਣਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।