ਵੀਡੀਉ ਹੋਈ ਵਾਇਰਲ
ਅਜਮੇਰ: ਦਯਾਨੰਦ ਕਾਲਜ (ਅਜਮੇਰ), ਬੇਵਰ ਰੋਡ (ਰਾਮਗੰਜ) ਵਿਖੇ ਸ਼ਨੀਵਾਰ ਨੂੰ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਸੀਤਾਰਾਮ ਚੌਧਰੀ ਅਤੇ ਕਾਲਜ ਦੇ ਪ੍ਰਿੰਸੀਪਲ ਡਾ: ਲਕਸ਼ਮੀਕਾਂਤ ਸ਼ਰਮਾ ਵਿਚਕਾਰ ਲੜਾਈ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਹੈ। ਇਸ ਵੀਡੀਓ ਵਿਚ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਪ੍ਰਿੰਸੀਪਲ ਦੇ ਥੱਪੜ ਮਾਰਦੇ ਦਿਖਾਈ ਦੇ ਰਹੇ ਹਨ।
Photo
ਦੋਵਾਂ ਵਿਚਾਲੇ ਹੋਈ ਇਸ ਲੜਾਈ ਤੋਂ ਬਾਅਦ ਦੇਰ ਸ਼ਾਮ ਦੋਵਾਂ ਧਿਰਾਂ ਨੇ ਰਾਮਗੰਜ ਥਾਣੇ ਵਿਚ ਇਕ ਦੂਜੇ ਖਿਲਾਫ ਐਫਆਈਆਰ ਦਰਜ ਕਰਵਾਈ। ਪੁਲਿਸ ਨੇ ਦੋਵਾਂ ਪਾਸਿਆਂ ਤੋਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਸੀਤਾਰਾਮ ਚੌਧਰੀ ਸੋਮਵਾਰ ਨੂੰ ਆਪਣਾ ਜਨਮ ਦਿਨ ਕਾਲਜ ਕੈਂਪਸ ਵਿਚ ਮਨਾ ਰਹੇ ਸਨ। ਜਦੋਂ ਕੇਕ ਕੱਟਿਆ ਜਾ ਰਿਹਾ ਸੀ, ਤਾਂ ਪ੍ਰਿੰਸੀਪਲ ਉਥੇ ਪਹੁੰਚ ਗਏ ਅਤੇ ਦੋਵਾਂ ਵਿਚਕਾਰ ਝਗੜਾ ਸ਼ੁਰੂ ਹੋ ਗਿਆ।
Photo
ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਨੇ ਪ੍ਰਿੰਸੀਪਲ ’ਤੇ ਕੇਕ ਦਾ ਟੁਕੜਾ ਸੁੱਟ ਦਿੱਤਾ ਅਤੇ ਗੁੱਸੇ ਵਿਚ ਆ ਕੇ ਪ੍ਰਿੰਸੀਪਲ ਨੇ ਉਸ ਨੂੰ ਥੱਪੜ ਮਾਰ ਦਿੱਤਾ। ਮਾਹੌਲ ਗਰਮਾ ਗਿਆ ਅਤੇ ਪ੍ਰਿੰਸੀਪਲ ਦੇ ਥੱਪੜ ਮਾਰਨ ਦਾ ਜਵਾਬ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਸੀਤਾਰਾਮ ਨੇ ਵੀ ਥੱਪੜ ਰਾਹੀਂ ਦਿੱਤਾ। ਦੋਵਾਂ ਵਿਚਾਲੇ ਝਗੜਾ ਸ਼ੁਰੂ ਹੋ ਗਿਆ। ਇਸ ਦੌਰਾਨ ਉਥੇ ਮੌਜੂਦ ਪ੍ਰੋਫੈਸਰ ਅਤੇ ਵਿਦਿਆਰਥੀਆਂ ਨੇ ਮਾਮਲੇ ਨੂੰ ਸ਼ਾਂਤ ਕਰਨ ਲਈ ਦਖਲ ਦਿੱਤਾ। ਇਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ ਹੈ
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।
                    
                