
ਸੁਪਰੀਮ ਕੋਰਟ ਨੇ ਗ਼ੈਰ ਕਾਨੂੰਨੀ ਖ਼ਾਨਾਂ ਦੀ ਖ਼ੁਦਾਈ ਦੇ ਚਲਦੇ ਰਾਜਸਥਾਨ ਦੇ ਅਰਾਵਲੀ ਖ਼ੇਤਰ ਵਿਚ 31 ਪਹਾੜੀਆਂ ਲਾਪਤਾ ਹੋਣ ਤੇ...
ਨਵੀਂ ਦਿੱਲੀ (ਭਾਸ਼ਾ) : ਸੁਪਰੀਮ ਕੋਰਟ ਨੇ ਗ਼ੈਰ ਕਾਨੂੰਨੀ ਖ਼ਾਨਾਂ ਦੀ ਖ਼ੁਦਾਈ ਦੇ ਚਲਦੇ ਰਾਜਸਥਾਨ ਦੇ ਅਰਾਵਲੀ ਖ਼ੇਤਰ ਵਿਚ 31 ਪਹਾੜੀਆਂ ਲਾਪਤਾ ਹੋਣ ਤੇ ਹੈਰਾਨੀ ਜਾਹਿਰ ਕੀਤੀ। ਸੈਕਸ਼ਨ ਬੈਂਚ ਨੇ ਇਕ ਕੇਂਦਰੀ ਕਮੇਟੀ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਰਾਜਸਥਾਨ ਸਰਕਾਰ ਨੂੰ 48 ਘੰਟਿਆਂ ਦੇ ਅੰਦਰ ਅਰਾਵਲੀ ਪਹਾੜ ਸੀਰੀਜ਼ ਦੇ 115.34 ਏਕੜ ਖ਼ੇਤਰ ਵਿਚ ਗ਼ੈਰ ਕਾਨੂੰਨੀ ਖ਼ਾਨਾਂ ਦੀ ਖ਼ੁਦਾਈ ਬੰਦ ਕਰਨ ਦੇ ਨਿਰਦੇਸ਼ ਦਿਤੇ ਹਨ। ਨਾਲ ਹੀ ਕਿਹਾ ਕਿ ਰਾਜ ਵਿਚੋਂ ਇਹਨਾਂ ਪਹਾੜੀਆਂ ਦਾ ਗਾਇਬ ਹੋਣਾ ਵੀ ਦਿੱਲੀ ਦੇ ਵੱਧਦੇ ਪ੍ਰਦੂਸ਼ਣ ਦੇ ਪੱਧਰ ਦੀ ਵਜ੍ਹਾ ਹੈ।
Aravali Hills
ਕੋਰਟ ਨੇ ਟਿੱਪਣੀ ਵਿਚ ਕਿਹਾ ਹੈ ਕਿ ਤੁਸੀਂ ਰਾਜ ਦੇ ਕੁਝ ਖਣਿਕਾਂ ਲਈ ਦਿੱਲੀ ਦੇ ਲੱਖਾਂ ਲੋਕਾਂ ਦੇ ਜੀਵਨ ਨੂੰ ਖ਼ਤਰੇ ਵਿਚ ਪਾ ਰਹੇ ਹਾਂ। ਜੱਜ ਮਦਨ ਬੀ ਲੋਕੁਰ ਅਤੇ ਦੀਪਕ ਗੁਪਤਾ ਦੀ ਬੈਂਚ ਨੇ ਮੰਗਲਵਾਰ ਨੂੰ ਕਿਹਾ ਕਿ ਰਾਜਸਥਾਨ ਸਰਕਾਰ ਨੂੰ ਅਰਾਵਲੀ ਖੇਤਰ ਵਿਚ ਖ਼ਾਨਾਂ ਦੀ ਗਤੀਵਿਧੀਆਂ ਨਾਲ ਚਾਹੇ 5000 ਕਰੋੜ ਰੁਪਏ ਦਾ ਰਾਜ ਨੂੰ ਮਾਲੀ ਸਹਾਇਤਾ ਮਿਲੀ ਹੈ। ਪਰ, ਇਸ ਦੇ ਲਈ ਦਿੱਲੀ ਦੇ ਲੱਖਾਂ ਲੋਕਾਂ ਦੇ ਜੀਵਨ ਨੂੰ ਖ਼ਤਰੇ ਵਿਚ ਨ ਹੀਂ ਪਾਇਆ ਜਾ ਸਕਦਾ। ਕਿਉਂਕਿ ਪਹਾੜੀਆਂ ਦਾ ਸਾਫ਼ ਹੁੰਦੇ ਜਾਣਾ ਵੀ ਰਾਸ਼ਟਰੀ ਰਾਜਧਾਨ ਖੇਤਰ (ਐਨਸੀਆਰ) ਵਿਚ ਵਧਦੇ ਪ੍ਰਦੂਸਣ ਪੱਧਰ ਦੀ ਇਕ ਵਜ੍ਹਾ ਹੈ।
Aravali Hills
ਜੱਜ ਲੋਕੁਰ ਨੇ ਰਾਜਸਥਾਨ ਵੱਲੋਂ ਪੇਸ਼ ਵਕੀਲ ਤੋਂ ਪੁਛਿਆ ਕਿ ਭਾਰਤੀ ਵਣ ਸਰਵੇਖਣ ਦੇ ਲਈ 128 ਨਮੂਨਿਆਂ ਦੇ ਮੁਤਾਬਿਕ, 31 ਪਹਾੜੀਆਂ ਗਾਇਬ ਹੋ ਚੁੱਕੀਆਂ ਹਨ। ਜੇਕਰ ਦੇਸ਼ ਵਿਚੋਂ ਪਹਾੜ ਹੀ ਗਾਇਬ ਹੋ ਜਾਣਗੇ ਤਾਂ ਕੀ ਹੋਵੇਗਾ? ਕੀਤ ਲੋਕ ਹਨੁਮਾਨ ਬਣ ਗਏ ਹਨ, ਜਿਹੜੇ ਪਹਾੜੀਆਂ ਲੈ ਕੇ ਭੱਜੇ ਜਾ ਰਹੇ ਹਨ? ਬੈਂਚ ਨੇ ਕੇਂਦਰੀ ਅਧਿਕਾਰਤਾ ਕਮੇਟੀ ਦੀ ਰਿਪੋਰਟ ਦੇ ਹਵਾਲੇ ਤੋਂ ਕਿਹਾ ਕਿ ਰਾਜਸਥਾਨ ਵਿਚ 15-20 ਫੀਸਦੀ ਪਹਾੜੀਆਂ ਗਾਇਬ ਹੋ ਚੁਕੀਆਂ ਹਨ। ਇਹ ਜਮੀਨੀ ਹਕੀਕਤ ਹੈ। ਇਸ ਲਈ ਤੁਸੀਂ ਕਿਸ ਨੂੰ ਜਿੰਮੇਵਾਰ ਮੰਨੋਗੇ।
Aravali Hills
ਗੈਰ ਕਾਨੂੰਨੀ ਖਾਨਾਂ ਦੀ ਖੁਦਾਈ ਚਰਦੇ ਅਰਾਵਲੀ ਪਹਾੜ ਸੀਰੀਜ਼ ਨੂੰ ਬਚਾਉਣ ਵਿਚ ਰਾਜ ਇਕਦਮ ਨਾਕਾਮ ਹੋ ਗਈ ਹੈ। ਅਦਾਲਤ ਨੇ ਕਿਹਾ ਕਿ ਉਹ ਰਾਜ ਸਰਕਾਰ ਦੀ ਸਟੇਟਸ ਰਿਪੋਰਟ ਤੋਂ ਬਿਲਕੁਲ ਵੀ ਇਤਫ਼ਾਕ ਨਹੀਂ ਰੱਖਦੀ ਹੈ ਕਿਉਂਕਿ ਉਸ ਦੇ ਅਧੀਨ ਅਧਕਾਂਸ਼ ਬਿਊਰੋ ਵਿਚ ਸਾਰਾ ਦੋਸ਼ ਏਐਫਏਐਸਆਈ ਉਤੇ ਥਾਪ ਦਿੱਤਾ ਗਿਆ ਹੈ। ਰਾਜਸਥਾਨ ਸਰਕਾਰ ਨੂੰ ਇਹ ਯਾਦ ਰੱਖਣਾ ਚਾਹੀਦਾ ਏਐਫਏਐਸਆਈ ਭਾਰਤ ਸਰਕਾਰ ਦੀ ਸੰਸਥਾ ਹੈ ਅਤੇ ਉਸ ਉਤੇ ਬੇਆਰਾ ਦੋਸ਼ ਲਗਾਉਣਾ ਠੀਕ ਨਹੀਂ ਹੈ।
Aravali Hills
ਇਹ ਵੀ ਪੜ੍ਹੋ : ਰਾਜ ਸਰਕਾਰ ਦੇ ਜਵਾਬ ਤੋਂ ਸਰਬਉੱਚ ਅਦਾਲਤ ਨੇ ਪਹਾੜਾਂ ਦੀ ਮੌਜੂਦਗੀ ਦੀ ਮਹੱਤਤਾ ਨੂੰ ਦੱਸਦਿਆਂ ਕਿਹਾ, ਪਹਾੜਾਂ ਨੂੰ ਭਗਵਾਨ ਨੇ ਬਣਾਇਆ ਹੈ। ਭਗਵਾਨ ਦੀ ਇਸ ਰਚਨਾ ਦੇ ਪਿੱਛੇ ਕੁਝ ਤਾਂ ਕਾਰਨ ਹੈ। ਇਹ (ਪਹਾੜ) ਆੜ ਦਾ ਕੰਮ ਕਰਦੇ ਹਨ। ਜੇਕਰ ਅਸੀਂ ਸਾਰੇ ਪਹਾੜਾਂ ਨੂੰ ਹਟਾਉਣਾ ਸ਼ੁਰਾ ਕਰ ਦਈਏ ਤਾਂ ਐਨਸੀਆਰ ਦੇ ਨੇੜੇ-ਤੇੜੇ ਦੇ ਖੇਤਰਾਂ ਤੋਂ ਪ੍ਰਦੂਸ਼ਣ ਦਿੱਲੀ ਵਿਚ ਆ ਜਾਵੇਗਾ। ਇਹ ਵੀ ਇਕ ਵਜ੍ਹਾ ਹੀ ਸਕਦੀ ਹੈ ਕਿ ਦਿੱਲੀ ਵਿਚ ਇਨ੍ਹਾ ਪ੍ਰਦੂਸ਼ਣ ਹੈ।