ਖ਼ਬਰਾਂ   ਰਾਸ਼ਟਰੀ  24 Oct 2020  ਪੀਐਮ ਮੋਦੀ ਅੱਜ ਕਰਨਗੇ ਤਿੰਨ ਪ੍ਰਾਜੈਕਟਾਂ ਦਾ ਉਦਘਾਟਨ, ਗੁਜਰਾਤ ਦੇ ਕਿਸਾਨਾਂ ਨੂੰ ਹੋਵੇਗਾ ਫਾਇਦਾ

ਪੀਐਮ ਮੋਦੀ ਅੱਜ ਕਰਨਗੇ ਤਿੰਨ ਪ੍ਰਾਜੈਕਟਾਂ ਦਾ ਉਦਘਾਟਨ, ਗੁਜਰਾਤ ਦੇ ਕਿਸਾਨਾਂ ਨੂੰ ਹੋਵੇਗਾ ਫਾਇਦਾ

ਏਜੰਸੀ
Published Oct 24, 2020, 9:23 am IST
Updated Oct 24, 2020, 9:23 am IST
ਮੋਦੀ ਗੁਜਰਾਤ ਦੇ ਕਿਸਾਨਾਂ ਲਈ ਕਿਸਾਨ ਸੂਰਯੋਦਿਆ ਯੋਜਨਾ ਦੀ ਕਰਨਗੇ ਸ਼ੁਰੂਆਤ 
PM Narendra Modi to inaugurate three key projects in Gujarat today
 PM Narendra Modi to inaugurate three key projects in Gujarat today

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਪਣੇ ਗ੍ਰਹਿ ਰਾਜ ਗੁਜਰਾਤ ਵਿਚ ਤਿੰਨ ਪ੍ਰਾਜੈਕਟਾਂ ਦਾ ਵੀਡੀਓ ਕਾਨਫਰੰਸ ਰਾਹੀਂ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਦਫਤਰ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਪੀਐਮ ਮੋਦੀ ਗੁਜਰਾਤ ਦੇ ਕਿਸਾਨਾਂ ਲਈ ਕਿਸਾਨ ਸੂਰਯੋਦਿਆ ਯੋਜਨਾ ਦੀ ਸ਼ੁਰੂਆਤ ਕਰਨਗੇ।

PM Modi PM Modi

ਇਸ ਤੋਂ ਇਲਾਵਾ ਪ੍ਰਧਾਨਮੰਤਰੀ ਜੂਨਾਗੜ ਜ਼ਿਲ੍ਹੇ ਦੇ ਗਿਰਨਾਰ ਰੋਪਵੇਅ ਅਤੇ ਅਹਿਮਦਾਬਾਦ ਸਥਿਤ ਬੱਚਿਆਂ ਸਬੰਧੀ ਯੂਐਨ ਮਹਿਤਾ ਹਾਰਟ ਇੰਸਟੀਚਿਊਟ ਅਤੇ ਖੋਜ ਕੇਂਦਰ ਅਤੇ ਦਿਲ ਦੀਆਂ ਬਿਮਾਰੀਆਂ ਸਬੰਧੀ ਹਸਪਤਾਲ ਦਾ ਉਦਘਾਟਨ ਕਰਨਗੇ। ਇਸ ਮੌਕੇ ਉਹ ਅਹਿਮਦਾਬਾਦ ਸਦਰ ਹਸਪਤਾਲ ਵਿਚ ਟੈਲੀ-ਕਾਰਡੀਓਲੌਜੀ ਲਈ ਮੋਬਾਈਲ ਐਪਲੀਕੇਸ਼ਨ ਸਹੂਲਤ ਦਾ ਉਦਘਾਟਨ ਵੀ ਕਰਨਗੇ।

PM Narendra Modi to inaugurate three key projects in Gujarat PM Narendra Modi to inaugurate three key projects in Gujarat

ਗੁਜਰਾਤ ਸਰਕਾਰ ਨੇ ਸਿੰਜਾਈ ਲਈ ਦਿਨ-ਸਮੇਂ ਦੀ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਗੁਜਰਾਤ ਹਾਲ ਹੀ ਵਿਚ ਕਿਸਾਨ ਸੂਰਯੋਦਿਆ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਇਸ ਦੇ ਤਹਿਤ ਸਵੇਰੇ ਪੰਜ ਵਜੇ ਤੋਂ ਰਾਤ ਦੇ ਨੌਂ ਵਜੇ ਤੱਕ ਕਿਸਾਨਾਂ ਨੂੰ ਬਿਜਲੀ ਸਪਲਾਈ ਕਰਨ ਦਾ ਪ੍ਰਬੰਧ ਹੈ।

PM ModiPM Modi

ਇਸ ਯੋਜਨਾ ਦੇ ਪਹਿਲੇ ਪੜਾਅ ਵਿਚ ਦਾਹੋਦ, ਪਟਨ, ਮਾਹੀਸਾਗਰ, ਪੰਚਮਹਿਲ, ਛੋਟਾ ਉਦੈਪੁਰ, ਖੇੜਾ, ਆਨੰਦ ਅਤੇ ਗਿਰ-ਸੋਮਨਾ ਜ਼ਿਲ੍ਹੇ ਸ਼ਾਮਲ ਕੀਤੇ ਗਏ ਹਨ। ਬਾਕੀ ਜ਼ਿਲ੍ਹੇ 2023 ਤੱਕ ਪੜਾਅਵਾਰ ਇਸ ਯੋਜਨਾ ਵਿਚ ਸ਼ਾਮਲ ਕੀਤੇ ਜਾਣਗੇ।

Location: India, Delhi, New Delhi
Advertisement