
ਇਹ ਤਸਵੀਰ ਉਦੋਂ ਲਈ ਗਈ ਸੀ ਜਦੋਂ ਮੋਦੀ ਸੈਨਿਕ ਸਕੂਲ ਗਏ ਸਨ, ਜਿੱਥੇ ਉਹ ਪੜ੍ਹਾਈ ਕਰਦੇ ਸਨ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਾਰਗਿਲ ਵਿਚ ਹਥਿਆਰਬੰਦ ਬਲਾਂ ਦੇ ਜਵਾਨਾਂ ਨਾਲ ਦੀਵਾਲੀ ਮਨਾਈ। ਇਸ ਮੌਕੇ ਫੌਜ ਦੇ ਇਕ ਅਧਿਕਾਰੀ ਨੇ 2001 ਵਿਚ ਪੀਐਮ ਮੋਦੀ ਦੇ ਗੁਜਰਾਤ ਦੇ ਮੁੱਖ ਮੰਤਰੀ ਰਹਿਣ ਦੌਰਾਨ ਉਹਨਾਂ ਨਾਲ ਲਈ ਗਈ ਇਕ ਤਸਵੀਰ ਉਹਨਾਂ ਨੂੰ ਤੋਹਫੇ ਵਜੋਂ ਦਿੱਤੀ। ਇਹ ਤਸਵੀਰ ਉਦੋਂ ਲਈ ਗਈ ਸੀ ਜਦੋਂ ਮੋਦੀ ਸੈਨਿਕ ਸਕੂਲ ਗਏ ਸਨ, ਜਿੱਥੇ ਉਹ ਪੜ੍ਹਾਈ ਕਰਦੇ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਮੇਜਰ ਅਮਿਤ ਨੇ ਗੁਜਰਾਤ ਦੇ ਬਲਾਚੜੀ ਸਥਿਤ ਸੈਨਿਕ ਸਕੂਲ 'ਚ ਮੋਦੀ ਨਾਲ ਮੁਲਾਕਾਤ ਕੀਤੀ ਸੀ। ਮੋਦੀ ਸੂਬੇ ਦੇ ਮੁੱਖ ਮੰਤਰੀ ਬਣਨ ਤੋਂ ਤੁਰੰਤ ਬਾਅਦ ਅਕਤੂਬਰ ਵਿਚ ਉਸ ਸਕੂਲ ਵਿਚ ਗਏ ਸਨ।
ਇਕ ਅਧਿਕਾਰੀ ਨੇ ਕਿਹਾ, ''ਇਹ ਬਹੁਤ ਹੀ ਭਾਵੁਕ ਮੁਲਾਕਾਤ ਸੀ ਜਦੋਂ ਦੋਵੇਂ ਅੱਜ ਕਾਰਗਿਲ 'ਚ ਇਕ ਦੂਜੇ ਨੂੰ ਮਿਲੇ।ਤਸਵੀਰ ਵਿਚ ਅਮਿਤ ਅਤੇ ਇਕ ਹੋਰ ਵਿਦਿਆਰਥੀ ਮੋਦੀ ਤੋਂ ਸ਼ੀਲਡ ਲੈਂਦੇ ਨਜ਼ਰ ਆ ਰਹੇ ਹਨ। 2014 ਵਿਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪੀਐਮ ਮੋਦੀ ਹਰ ਸਾਲ ਹਥਿਆਰਬੰਦ ਬਲਾਂ ਦੇ ਜਵਾਨਾਂ ਨਾਲ ਦੀਵਾਲੀ ਮਨਾਉਂਦੇ ਆ ਰਹੇ ਹਨ।