
ਉਹਨਾਂ ਕਿਹਾ ਕਿ ਇਹ ਸੈਨਿਕ ‘ਸੁਰੱਖਿਆ ਢਾਲ’ ਹਨ, ਜਿਨ੍ਹਾਂ ਦੀ ਬਦੌਲਤ ਅਸੀਂ ਸਾਰੇ ਭਾਰਤੀ ਬਿਨਾਂ ਕਿਸੇ ਡਰ ਦੇ ਸ਼ਾਂਤੀ ਨਾਲ ਸੌਂ ਸਕਦੇ ਹਾਂ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਫੌਜੀਆਂ ਨਾਲ ਦੀਵਾਲੀ ਮਨਾਉਣ ਲਈ ਕਾਰਗਿਲ ਪਹੁੰਚੇ। ਪ੍ਰਧਾਨ ਮੰਤਰੀ ਦਫਤਰ ਨੇ ਕਿਹਾ, ''ਪ੍ਰਧਾਨ ਮੰਤਰੀ ਮੋਦੀ ਕਾਰਗਿਲ ਪਹੁੰਚ ਗਏ ਹਨ, ਜਿੱਥੇ ਉਹ ਦੇਸ਼ ਦੇ ਬਹਾਦਰ ਸੈਨਿਕਾਂ ਨਾਲ ਦੀਵਾਲੀ ਮਨਾਉਣਗੇ।'' ਪੀਐਮ ਮੋਦੀ ਨੇ ਵੀ ਦੇਸ਼ਵਾਸੀਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਟਵੀਟ ਕੀਤਾ, "ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਰੋਸ਼ਨੀਆਂ ਦਾ ਇਹ ਤਿਉਹਾਰ ਸਾਰਿਆਂ ਦੀ ਜ਼ਿੰਦਗੀ ਵਿਚ ਖੁਸ਼ੀਆਂ ਅਤੇ ਚੰਗੀ ਸਿਹਤ ਲੈ ਕੇ ਆਵੇ।"
ਇਸ ਮੌਕੇ ਉਹਨਾਂ ਕਿਹਾ ਕਿ ਸਾਡੀ ਨਾਗਰਿਕਾਂ ਦੀ ਦੀਵਾਲੀ…ਸਾਡੇ ਪਟਾਕੇ ਵੱਖਰੇ ਹਨ। ਤੁਹਾਡੇ ਪਟਾਕੇ ਵੀ ਵੱਖਰੇ ਹਨ ਅਤੇ ਧਮਾਕੇ ਵੀ ਵੱਖਰੇ ਹਨ। ਭਾਰਤੀ ਸਰਹੱਦਾਂ ਦੀ ਸੁਰੱਖਿਆ ਵਿਚ ਤਾਇਨਾਤ ਸੈਨਿਕਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਕਿਹਾ ਕਿ ਇਹ ਸੈਨਿਕ ‘ਸੁਰੱਖਿਆ ਢਾਲ’ ਹਨ, ਜਿਨ੍ਹਾਂ ਦੀ ਬਦੌਲਤ ਅਸੀਂ ਸਾਰੇ ਭਾਰਤੀ ਬਿਨਾਂ ਕਿਸੇ ਡਰ ਦੇ ਸ਼ਾਂਤੀ ਨਾਲ ਸੌਂ ਸਕਦੇ ਹਾਂ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਅਯੁੱਧਿਆ ਵਿਚ ਵਿਸ਼ਾਲ 'ਦੀਪੋਤਸਵ' ਪ੍ਰੋਗਰਾਮ ਸ਼ਿਰਕਤ ਕੀਤੀ। ਦੱਸ ਦੇਈਏ ਕਿ 2014 ਵਿਚ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਨਿਕਾਂ ਨਾਲ ਦੀਵਾਲੀ ਮਨਾਈ ਸੀ। ਉਦੋਂ ਤੋਂ ਉਹ ਹਰ ਸਾਲ ਦੇਸ਼ ਦੀ ਰੱਖਿਆ ਲਈ ਆਪਣੇ ਘਰਾਂ ਤੋਂ ਦੂਰ ਰਹਿ ਰਹੇ ਸੈਨਿਕਾਂ ਦੇ ਨਾਲ ਇਹ ਤਿਉਹਾਰ ਮਨਾ ਰਹੇ ਹਨ।