
ਜਿਲ੍ਹੇ ਦੇ ਪਾਂਡਵਪੂਰਾ ਤਾਲੁਕ ਦੇ ਨੇੜੇ ਹੋਏ ਇਸ ਹਾਦਸੇ ਵਿਚ ਲੋਕਾਂ ਨੂੰ ਬਚਣ ਦਾ ਕੋਈ ਮੌਕਾ ਨਹੀਂ ਮਿਲ ਸਕਿਆ ਅਤੇ ਸਾਰੇ ਡੁੱਬਣ ਲੱਗੇ।
ਬੇਂਗਲੁਰੂ , ( ਭਾਸ਼ਾ ) : ਕਰਨਾਟਕਾ ਦੇ ਮਾਂਡਯਾ ਵਿਖੇ ਇਕ ਨਿਜੀ ਬੱਸ ਬੇਕਾਬੂ ਹੋ ਕੇ ਕਾਵੇਰੀ ਨਦੀ ਨਾਲ ਜੁੜੀ ਨਹਿਰ ਵਿਚ ਜਾ ਡਿੱਗੀ । ਇਸ ਹਾਦਸੇ ਦੌਰਾਨ ਬੱਸ ਵਿਚ ਸਵਾਰ 15 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ ਵਾਲੀ ਥਾਂ ਤੇ ਬਚਾਅ ਕੰਮ ਜਾਰੀ ਹੈ। ਖ਼ਬਰਾਂ ਮੁਤਾਬਕ ਮਾਂਡਯਾ ਜਿਲ੍ਹੇ ਵਿਚ ਕਾਵੇਰੀ ਨਦੀ ਨਾਲ ਨਿਕਲਣ ਵਾਲੀ ਵੀਸੀ ਨਹਿਰ ਵਿਚ ਇਕ ਨਿਜੀ ਬੱਸ ਬੇਕਾਬੂ ਹੋ ਕੇ ਡਿੱਗ ਗਈ।
ਜਿਲ੍ਹੇ ਦੇ ਪਾਂਡਵਪੂਰਾ ਤਾਲੁਕ ਦੇ ਨੇੜੇ ਹੋਏ ਇਸ ਹਾਦਸੇ ਵਿਚ ਲੋਕਾਂ ਨੂੰ ਬਚਣ ਦਾ ਕੋਈ ਮੌਕਾ ਨਹੀਂ ਮਿਲ ਸਕਿਆ ਅਤੇ ਸਾਰੇ ਡੁੱਬਣ ਲੱਗੇ। ਅਜੇ ਸਿਰਫ ਬੱਸ ਵਿਚ ਸਵਾਰ 15 ਲੋਕਾਂ ਦੀ ਮੌਤ ਦੀ ਗੱਲ ਸਾਹਮਣੇ ਆਈ ਹੈ। ਮ੍ਰਿਤਕਾਂ ਦੀ ਗਿਣਤੀ ਵੱਧ ਵੀ ਸਕਦੀ ਹੈ। ਮਰਨ ਵਾਲਿਆਂ ਵਿਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ। ਮੌਕੇ ਤੇ ਪੁਲਿਸ ਅਤੇ ਸਥਾਨਕ ਅਧਿਕਾਰੀਆਂ ਤੋਂ ਇਲਾਵਾ ਹੋਰ ਲੋਕ ਵੀ ਮਦਦ ਅਤੇ ਬਚਾਅ ਕੰਮ ਵਿਚ ਲੱਗੇ ਹੋਏ ਹਨ।