
ਟਾਟਾ ਸਟੀਲ ਦੇ ਇੰਡਸਟਰੀਅਲ ਬਾਈ ਪ੍ਰੋਡਕਟ ਡਿਵੀਜ਼ਨ ਦੇ ਸੀਨੀਅਰ ਅਧਿਕਾਰੀ ਪ੍ਰਭਾਤ ਕੁਮਾਰ ਮੁਤਾਬਕ ਇਹ ਸਟੀਲ ਦੇ ਸਲੈਗ ਨਾਲ ਬਣਨ ਵਾਲਾ ਬਾਈ ਪ੍ਰੋਡਕਟ ਹੈ।
ਜਮਸ਼ੇਦਪੁਰ , ( ਪੀਟੀਆਈ ) : ਜਮਸ਼ੇਦਪੁਰ ਵਿਖੇ ਸਟੀਲ ਨਾਲ ਤਿਆਰ ਕੀਤੀ ਗਈ ਢਾਈ ਕਿਲੋਮੀਟਰ ਸੜਕ ਦਾ ਪ੍ਰਯੋਗ ਕਾਮਯਾਬ ਰਹਿਣ ਤੋਂ ਬਾਅਦ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਅਧੀਨ ਬਣਨ ਵਾਲਆਂ ਸੜਕਾਂ ਵਿਚ ਸਟੀਲ ਸਲੈਗ ਦੀ ਵਰਤੋਂ ਕੀਤੀ ਜਾਵੇਗੀ। ਕੌਂਸਲ ਆਫ ਸਾਇੰਟਿਫਿਕ ਐਂਡ ਇੰਡਸਟਰੀਅਲ ਰਿਸਰਚ ਅਤੇ ਸੈਂਟਰਲ ਰੋਡ ਰਿਸਰਚ ਇੰਸਟੀਚਿਊਟ ਨੇ ਨਾਗਪੁਰ ਵਿਖੇ ਇੰਡੀਅਨ ਰੋਡ ਕਾਂਗਰਸ ਵਿਚ ਇਸ ਦੀ ਰੀਪਰਟ ਜਾਰੀ ਕੀਤੀ ਹੈ। ਅਜੇ ਸਿਰਫ ਪੇਡੂੰ ਖੇਤਰਾਂ ਵਿਚ ਇਨ੍ਹਾਂ ਸੜਕਾਂ ਦੀ ਵਰਤੋਂ ਕੀਤੀ ਜਾਵੇਗੀ।
CSIR-Central Road Research Institute
ਹਾਈਵੇਅ ਲਈ ਇਸ ਤਕਨੀਕ ਤੇ ਅਜੇ ਖੋਜ ਚਲ ਰਹੀ ਹੈ। ਨੈਸ਼ਨਲ ਹਾਈਵੇਅ-33 'ਤੇ ਲਗਭਗ ਦੋ ਸਾਲ ਪਹਿਲਾਂ ਪਾਰਡੀਹ ਕਾਲੀ ਮੰਦਰ ਦੇ ਅੱਗੇ 500 ਮੀਟਰ ਲੰਮੀ ਸੜਕ ਵਿਚ ਸਟੀਲ ਸਲੈਗ ਦੀ ਵਰਤੋਂ ਕੀਤੀ ਗਈ ਸੀ। 2014-15 ਵਿਚ ਜਮਸ਼ੇਦਪੁਰ ਵਿਖੇ ਡਿਮਣਾ ਦੇ ਨੇੜੇ ਵੀ ਸਟੀਲ ਸਲੈਗ ਨਾਲ ਦੋ ਕਿਲੋਮੀਟਰ ਲੰਮੀ ਸੜਕ ਬਣਾਈ ਗਈ ਸੀ। ਤਾਕਤ ਅਤੇ ਗੁਣਵੱਤਾ ਵਿਚ ਇਸ ਨੂੰ ਬਿਹਤਰ ਪਾਇਆ ਗਿਆ ਹੈ। ਇਸ ਸੜਕ ਤੇ ਰੋਜ਼ਾਨਾ 1200 ਤੋਂ 1300 ਭਾਰੀ ਵਾਹਨ ਲੰਘਦੇ ਹਨ। ਇਹ ਦੋਹਾਂ ਸੜਕਾਂ ਨਿਰੀਖਣ ਵਿਚ ਸਹੀ ਪਾਈਆਂ ਗਈਆਂ।
Tata Steel plant in Jamshedpur
ਸੀਐਸਆਈਆਰ ਅਤੇ ਸੀਆਈਆਈਆਰ ਦੀ ਰੀਪੋਰਟ ਮੁਤਾਬਕ ਜਦ ਨੈਸ਼ਨਲ ਹਾਈਵੇਅ ਤੇ ਇਹ ਪ੍ਰਯੋਗ ਕਾਮਯਾਬ ਰਿਹਾ ਹੈ ਤਾਂ ਪੇਡੂੰ ਇਲਾਕਿਆਂ ਵਿਚ ਇਸ ਨਵੀਂ ਤਕਨੀਕ ਨਾਲ ਬਣੀ ਸੜਕ ਹੋਰ ਵਧੀਆ ਰਹੇਗੀ ਕਿਉਂਕਿ ਉਥੇ ਭਾਰੀ ਵਾਹਨ ਘੱਟ ਗਿਣਤੀ ਵਿਚ ਲੰਘਦੇ ਹਨ। ਮੌਜੂਦਾ ਸਮੇਂ ਵਿਚ ਝਾਰਖੰਡ ਅਤੇ ਓਡੀਸ਼ਾ ਵਿੱਚ ਪਿੰਡਾਂ ਦੀਆਂ ਸੜਕਾਂ ਦੀ ਉਸਾਰੀ ਵਿਚ ਇਸ ਤਕਨੀਕ ਦੀ ਵਰਤੋਂ ਕੀਤੀ ਜਾਣੀ ਹੈ। ਟਾਟਾ ਸਟੀਲ ਦੇ ਇੰਡਸਟਰੀਅਲ ਬਾਈ ਪ੍ਰੋਡਕਟ ਡਿਵੀਜ਼ਨ ਦੇ ਸੀਨੀਅਰ ਅਧਿਕਾਰੀ ਪ੍ਰਭਾਤ ਕੁਮਾਰ ਮੁਤਾਬਕ ਇਹ ਸਟੀਲ ਦੇ ਸਲੈਗ ਨਾਲ ਬਣਨ ਵਾਲਾ ਬਾਈ ਪ੍ਰੋਡਕਟ ਹੈ।
Steel Slag for road construction
ਸਟੀਲ ਸਲੈਗ ਦੀਆਂ ਸੜਕਾਂ ਵਿਚ ਗਿੱਟੀ ਦੀ ਜਗ੍ਹਾ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਟਾਟਾ ਸਟੀਲ ਤੋਂ ਨਿਕਲਣ ਵਾਲੇ 0-65 ਮਿਮੀ ਸਲੈਗ ਨੂੰ ਪ੍ਰੌਸੈਸ ਕਰ ਕੇ ਐਗ੍ਰੇਟੋ ਬਣਾਇਆ ਜਾਂਦਾ ਹੈ। ਇਸ ਨੂੰ ਤਿਆਰ ਕਰਨ ਵਿਚ ਛੇ ਮਹੀਨੇ ਦਾ ਸਮਾਂ ਲਗਦਾ ਹੈ। ਸਟੀਲ ਸਲੈਗ ਦੀ ਕੀਮਤ 250 ਤੋਂ 300 ਰੁਪਏ ਪ੍ਰਤੀ ਟਨ ਹੁੰਦੀ ਹੈ। ਜਦਕਿ ਗਿੱਟੀ ਦੀ ਕੀਮਤ 850 ਰੁਪਏ ਤੋਂ 1000 ਰੁਪਏ ਜਾਂ ਕਈ ਵਾਰ ਇਸ ਦਾ ਮੁੱਲ 2 ਹਜ਼ਾਰ ਰੁਪਏ ਪ੍ਰਤੀ ਟਨ ਤੱਕ ਪਹੁੰਚ ਜਾਂਦਾ ਹੈ।
ਇਸ ਲਈ ਗਿੱਟੀ ਦੇ ਮੁਕਾਬਲੇ ਸਟੀਲ ਦੀ ਸੜਕ ਸਸਤੀ ਪਵੇਗੀ। ਇਸ ਸਬੰਧੀ ਮਾਹਰਾਂ ਦਾ ਮੰਨਣਾ ਹੈ ਕਿ ਇਹ ਭਾਰੀ ਹੁੰਦੀ ਹੈ ਅਤੇ ਇਸ ਦੀ ਉਮਰ ਗਿੱਟੀ ਵਾਲੀ ਸੜਕ ਤੋਂ ਵੱਧ ਹੋਵੇਗੀ। ਇਸ ਨਾਲ ਸੜਕਾਂ ਤੋਂ ਉਠਣ ਵਾਲੇ ਧੂੰੰਏ ਤੋਂ ਵੀ ਨਿਜ਼ਾਤ ਮਿਲੇਗੀ। ਸਟੀਲ ਸਲੈਗ ਨਾਲ ਵਾਤਾਵਰਣ ਨੂੰ ਜਾਂ ਸੜਕ ਕਿਨਾਰ ਰਹਿਣ ਵਾਲੇ ਲੋਕਾਂ ਦੀ ਸਿਹਤ ਤੇ ਕੋਈ ਮਾੜਾ ਅਸਰ ਨਹੀਂ ਪੈਂਦਾ।