ਅੱਧੇ ਘੰਟੇ ਵਿਚ ਦੋ ਐਨਕਾਉਂਟਰ, ਤਿੰਨ ਬਦਮਾਸ਼ ਗ੍ਰਿਫਤਾਰ
Published : Nov 24, 2018, 1:30 pm IST
Updated : Nov 24, 2018, 1:30 pm IST
SHARE ARTICLE
Criminal Arrested
Criminal Arrested

ਦਿੱਲੀ ਦੇ ਨਜ਼ਦੀਕ ਨੋਇਡਾ–ਗ੍ਰੇਟਰ ਨੋਇਡਾ ਵਿਚ ਅੱਜ-ਕੱਲ੍ਹ ਬਦਮਾਸ਼ਾਂ ਦੇ ਨਾਲ ਪੁਲਿਸ ਦੀ ਲਗਾਤਾਰ......

ਨਵੀਂ ਦਿੱਲੀ (ਪੀ.ਟੀ.ਆਈ): ਦਿੱਲੀ ਦੇ ਨਜ਼ਦੀਕ ਨੋਇਡਾ–ਗ੍ਰੇਟਰ ਨੋਇਡਾ ਵਿਚ ਅੱਜ-ਕੱਲ੍ਹ ਬਦਮਾਸ਼ਾਂ ਦੇ ਨਾਲ ਪੁਲਿਸ ਦੀ ਲਗਾਤਾਰ ਮੁੱਠਭੇੜ ਹੋ ਰਹੀ ਹੈ। ਗੁਜ਼ਰੇ 10 ਦਿਨਾਂ ਵਿਚ ਹੁਣ ਤੱਕ 12 ਐਨਕਾਉਂਟਰ ਕਰਕੇ ਗੌਤਮਬੁੱਧ ਨਗਰ ਪੁਲਿਸ ਨੇ ਲਗ-ਭਗ ਦੋ ਦਰਜ਼ਨਾਂ ਬਦਮਾਸ਼ਾਂ ਨੂੰ ਜਖ਼ਮੀ ਕੀਤਾ ਹੈ। ਜਦੋਂ ਕਿ ਲਗ-ਭਗ ਇਕ ਦਰਜ਼ਨ ਤੋਂ ਜ਼ਿਆਦਾ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਹੈ। ਹਾਲਾਂਕਿ ਪੁਲਿਸ ਦੀ ਕਾਰਵਾਈ ਦਾ ਬਦਮਾਸ਼ਾਂ ਉਤੇ ਕੋਈ ਅਸਰ ਨਹੀਂ ਦਿਖ ਰਿਹਾ ਹੈ। ਇਲਾਕੇ ਵਿਚ ਬਦਮਾਸ਼ਾਂ ਦੀਆਂ ਵਾਰਦਾਤਾਂ ਜਾਰੀ ਹਨ।

CrimeCrime

ਸ਼ੁੱਕਰਵਾਰ ਨੂੰ ਸ਼ਾਮ ਢਲਦੇ ਹੀ ਸਿਰਫ਼ ਅੱਧੇ ਘੰਟੇ ਵਿਚ ਨੋਇਡਾ ਅਤੇ ਗ੍ਰੇਟਰ ਨੋਇਡਾ ਵਿਚ ਦੋ ਐਨਕਾਉਂਟਰ ਹੋਏ। ਪੁਲਿਸ ਨੇ ਦੋ ਜਖ਼ਮੀਆਂ ਸਮੇਤ ਤਿੰਨ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ। ਪਹਿਲੀ ਮੁੱਠਭੇੜ ਨੋਇਡਾ ਵਿਚ ਹੋਈ। ਇਥੇ ਪੁਲਿਸ ਨੇ ਇਕ ਮੋਟਰਸਾਇਕਲ, 1.05.000 ਰੁਪਏ ਨਗਦੀ,  ਗ਼ੈਰਕਾਨੂੰਨੀ ਹਥਿਆਰ ਅਤੇ ਕੁਝ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਦੇ ਮੁਤਾਬਕ ਸ਼ਾਮ ਢਲਦੇ ਹੀ ਨੋਇਡਾ ਦੇ ਸੈਕਟਰ-20 ਪੁਲਿਸ ਨੇ ਸੈਕਟਰ-8 ਵਿਚ ਮਿਲੀ ਖ਼ਬਰ ਦੇ ਆਧਾਰ ਉਤੇ ਚੈਕਿੰਗ ਸ਼ੁਰੂ ਕੀਤੀ।

CrimeCrime

ਇਸ ਦੌਰਾਨ ਪੁਲਿਸ ਨੇ ਜਦੋਂ ਦੋ ਮੋਟਰਸਾਇਕਲ ਸਵਾਰਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਦੋਨੇਂ ਆਰੋਪੀ ਪੁਲਿਸ ਉਤੇ ਫਾਇਰਿੰਗ ਕਰਦੇ ਹੋਏ ਭੱਜਣ ਲੱਗੇ। ਪੁਲਿਸ ਨੇ ਪਿਛਾ ਕਰਕੇ ਕੁਝ ਹੀ ਦੂਰੀ ਉਤੇ ਕਰਾਸ ਫਾਇਰਿੰਗ ਕੀਤੀ। ਜਿਸ ਵਿਚ ਮੁਸ਼ੀਰ ਨਾਮ  ਦੇ ਬਦਮਾਸ਼ ਦੇ ਪੈਰ ਵਿਚ ਗੋਲੀ ਲੱਗੀ ਅਤੇ ਉਹ ਜਖ਼ਮੀ ਹੋ ਗਿਆ। ਜਦੋਂ ਕਿ ਇਸ ਬਦਮਾਸ਼ ਦੇ ਦੂਜੇ ਸਾਥੀ ਹਰਸ਼ ਨੂੰ ਪੁਲਿਸ ਨੇ ਇੰਝ ਹੀ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਜਖ਼ਮੀ ਨੂੰ ਇਲਾਜ ਲਈ ਜਿਲ੍ਹਾ ਹਸਪਤਾਲ ਵਿਚ ਭਰਤੀ ਕਰਵਾਇਆ ਹੈ।

Delhi PoliceDelhi Police

ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਸ਼ੀਰ ਦਿਲੀ ਦੇ ਨੰਦ ਨਗਰੀ ਦਾ ਨਿਵਾਸੀ ਹੈ ਅਤੇ ਉਸ ਉਤੇ ਲਗ-ਭਗ ਦੋ ਦਰਜ਼ਨ ਲੁੱਟ, ਹੱਤਿਆ ਦੇ ਮਾਮਲੇ ਦਰਜ਼ ਹਨ। ਨੋਇਡਾ ਵਿਚ ਪੁਲਿਸ ਬਦਮਾਸ਼ਾਂ ਨੂੰ ਫੜਨ ਦੀ ਕੋਸ਼ਿਸ਼ ਕਰ ਹੀ ਰਹੀ ਸੀ ਕਿ ਗ੍ਰੇਟਰ ਨੋਇਡਾ ਤੋਂ ਖਬਰ ਆਈ ਕਿ ਡੱਗਾ ਗੋਲ ਚੱਕਰ ਦੇ ਕੋਲ ਚੈਕਿੰਗ ਦੇ ਦੌਰਾਨ ਦੋ ਬਦਮਾਸ਼ਾਂ ਦੇ ਨਾਲ  ਪੁਲਿਸ ਦੀ ਮੁੱਠਭੇੜ ਹੋਈ ਹੈ। ਇਸ ਮੁੱਠਭੇੜ ਵਿਚ ਬਦਮਾਸ਼ ਮੁਸਤਕੀਮ ਦੇ ਪੈਰ ਵਿਚ ਗੋਲੀ ਲੱਗੀ ਜਦੋਂ ਕਿ ਉਸ ਦਾ ਇੱਕ ਸਾਥੀ ਹਨ੍ਹੇਰੇ ਦਾ ਫਾਇਦਾ ਚੁੱਕ ਕੇ ਫ਼ਰਾਰ ਹੋ ਗਿਆ।

CrimeCrime

ਫਿਲਹਾਲ ਪੁਲਿਸ ਨੇ ਜਖ਼ਮੀ ਨੂੰ ਇਲਾਜ਼ ਲਈ ਜਿਲ੍ਹਾ ਹਸਪਤਾਲ ਵਿਚ ਭਰਤੀ ਕਰਾ ਦਿਤਾ ਹੈ। ਮੌਕੇ ਉਤੇ ਪੁਲਿਸ ਨੇ ਇਕ ਮੋਟਰਸਾਇਕਲ, ਇਕ ਪਿਸਤੌਲ ਤਹਿਤ ਕੁਝ ਕਾਰਤੂਸ ਬਰਾਮਦ ਕੀਤੇ ਹਨ। ਸ਼ੁਰੂਆਤੀ ਜਾਂਚ ਵਿਚ ਪਤਾ ਚੱਲਿਆ ਹੈ ਕਿ ਜਖ਼ਮੀ ਬਦਮਾਸ਼ ਟਰੋਨਿਕਾ ਸਿਟੀ ਲੋਨੀ ਗਾਜ਼ਿਆਬਾਦ ਦਾ ਰਹਿਣ ਵਾਲਾ ਹੈ। ਪੁਲਿਸ  ਦੇ ਮੁਤਾਬਕ ਇਸ ਸ਼ਖਸ ਉਤੇ ਲਗ-ਭਗ ਡੇਢ ਦਰਜ਼ਨ ਮੁਕੱਦਮੇ ਦਰਜ਼ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement