
ਮ੍ਰਿਤਕ ਦਾ ਤਲਾਕ ਹੋ ਚੁੱਕਿਆ ਸੀ ਅਤੇ ਉਹ ਆਪਣੀਆਂ ਦੋ ਧੀਆਂ ਅਤੇ ਇੱਕ ਪੁੱਤਰ ਨਾਲ ਰਹਿੰਦਾ ਸੀ
ਨਵੀਂ ਦਿੱਲੀ - ਆਮ ਆਦਮੀ ਪਾਰਟੀ ਦੇ ਇੱਕ ਆਗੂ ਦੀ ਵੀਰਵਾਰ ਨੂੰ ਪੱਛਮੀ ਦਿੱਲੀ ਦੇ ਰਾਜੌਰੀ ਗਾਰਡਨ ਇਲਾਕੇ ਵਿੱਚ ਉਸ ਦੇ ਘਰ ਵਿੱਚ ਲਟਕਦੀ ਲਾਸ਼ ਮਿਲੀ।
ਪੁਲਿਸ ਅਨੁਸਾਰ ਆਮ ਆਦਮੀ ਪਾਰਟੀ ਦੇ ਲੇਬਰ ਸੈੱਲ ਦੇ ਸਕੱਤਰ ਸੰਦੀਪ ਭਾਰਦਵਾਜ (55) ਨੂੰ ਉਸ ਦਾ ਇੱਕ ਦੋਸਤ ਕੁਕਰੇਜਾ ਹਸਪਤਾਲ ਲੈ ਗਿਆ।
ਪੱਛਮੀ ਦਿੱਲੀ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ ਘਨਸ਼ਿਆਮ ਬਾਂਸਲ ਨੇ ਦੱਸਿਆ ਕਿ ਪੁਲਿਸ ਨੂੰ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਰਾਜੌਰੀ ਗਾਰਡਨ ਦੇ ਰਹਿਣ ਵਾਲੇ ਸੰਦੀਪ ਭਾਰਦਵਾਜ ਨੂੰ ਉਸ ਦੇ ਘਰ ਤੋਂ ਮ੍ਰਿਤਕ ਲਿਆਂਦਾ ਗਿਆ ਸੀ।
ਪੁਲਿਸ ਦੀ ਅਪਰਾਧ ਸ਼ਾਖਾ ਦੀ ਟੀਮ ਨੂੰ ਮੌਕੇ ’ਤੇ ਬੁਲਾਇਆ ਗਿਆ। ਪੁਲਿਸ ਨੇ ਦੱਸਿਆ ਕਿ ਧਾਰਾ 174 ਤਹਿਤ ਕਾਨੂੰਨ ਅਨੁਸਾਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਮ੍ਰਿਤਕ ਸੰਦੀਪ ਭਾਰਦਵਾਜ ਸੰਗਮਰਮਰ ਅਤੇ ਹੋਰ ਪੱਥਰਾਂ ਦਾ ਕਾਰੋਬਾਰ ਕਰਦਾ ਸੀ। ਉਸ ਦਾ ਤਲਾਕ ਹੋ ਚੁੱਕਿਆ ਸੀ ਅਤੇ ਉਹ ਆਪਣੀਆਂ ਦੋ ਧੀਆਂ ਅਤੇ ਇੱਕ ਪੁੱਤਰ ਨਾਲ ਰਹਿੰਦਾ ਸੀ।