ਖ਼ਬਰਾਂ |

ਤਾਜ਼ਾ |

PGI Injection Case: PGI 'ਚ ਗਲਤ ਟੀਕਾ ਲਗਾਉਣ ਦੀ ਘਟਨਾ ਮਗਰੋਂ ਡਰੈਸ ਕੋਡ ਨੂੰ ਲੈ ਕੇ ਨਵੇਂ ਨਿਰਦੇਸ਼
Published : Nov 24, 2023, 1:47 pm IST
Updated : Nov 24, 2023, 1:47 pm IST
SHARE ARTICLE
PGIMER warns staff not wearing uniform, ID
PGIMER warns staff not wearing uniform, ID

ਗਲੇ ’ਚ ਪਾ ਕੇ ਰੱਖਿਆ ਜਾਵੇ ਆਈਡੀ ਕਾਰਡ

PGI Injection Case: ਪੀਜੀਆਈ ਦੇ ਨਹਿਰੂ ਹਸਪਤਾਲ ਵਿਚ ਮਹਿਲਾ ਮਰੀਜ਼ ਨੂੰ ਜ਼ਹਿਰੀਲਾ ਟੀਕਾ ਲਗਾਉਣ ਦੇ ਮਾਮਲੇ ਤੋਂ ਬਾਅਦ ਹਸਪਤਾਲ ਦੇ ਅਧਿਕਾਰੀਆਂ ਨੇ ਅਪਣੇ ਸਟਾਫ ਅਤੇ ਡਾਕਟਰਾਂ ਨੂੰ ਕੰਮ 'ਤੇ ਵਰਦੀ ਅਤੇ ਪਛਾਣ ਪੱਤਰ ਪਹਿਨਣ ਦੇ ਨਿਰਦੇਸ਼ ਦਿਤੇ ਹਨ।

ਜਾਰੀ ਹੁਕਮਾਂ ਵਿਚ, ਪੀਜੀਆਈ ਦੇ ਡਾਇਰੈਕਟਰ ਡਾ. ਵਿਵੇਕ ਲਾਲ ਨੇ ਕਿਹਾ, “ਇਹ ਦੇਖਿਆ ਗਿਆ ਹੈ ਕਿ ਸਟਾਫ਼ ਮੈਂਬਰ, ਜਿਨ੍ਹਾਂ ਵਿਚ ਫੈਕਲਟੀ, ਰੈਜ਼ੀਡੈਂਟ ਡਾਕਟਰ, ਵਿਦਿਆਰਥੀ, ਨਰਸਿੰਗ ਅਤੇ ਪੈਰਾਮੈਡੀਕਲ ਸਟਾਫ਼ ਸ਼ਾਮਲ ਹਨ, ਵਰਦੀ ਦੇ ਨਾਲ ਨਾ ਤਾਂ ਏਪਰਨ ਅਤੇ ਨਾ ਹੀ ਪਛਾਣ ਪੱਤਰ ਪਾਉਂਦੇ ਹਨ। ਸੰਸਥਾ ਦੇ ਸਾਰੇ ਸਟਾਫ਼ ਮੈਂਬਰਾਂ ਨੂੰ ਏਪਰਨ, ਵਰਦੀ ਅਤੇ ਪਛਾਣ ਪੱਤਰ ਪਾ ਕੇ ਨਿਯਮਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿਤੇ ਜਾਂਦੇ ਹਨ”।

ਦੱਸ ਦੇਈਏ ਕਿ 15 ਨਵੰਬਰ ਨੂੰ ਨਹਿਰੂ ਹਸਪਤਾਲ ਡੀ ਬਲਾਕ ਦੀ ਤੀਜੀ ਮੰਜ਼ਿਲ 'ਤੇ ਗਾਇਨੀਕੋਲਾਜੀ ਵਾਰਡ 'ਚ ਇਕ ਅਣਪਛਾਤੀ ਲੜਕੀ ਨੇ ਦਾਖਲ ਹੋ ਕੇ ਮਹਿਲਾ ਮਰੀਜ਼ ਨੂੰ ਗਲਤ ਟੀਕਾ ਲਗਾ ਦਿਤਾ ਸੀ। ਰਾਜਪੁਰਾ ਦੀ ਵਸਨੀਕ ਮਰੀਜ਼ ਹਰਮੀਤ ਕੌਰ (25) ਨੂੰ 3 ਨਵੰਬਰ ਨੂੰ ਗੁਰਦਿਆਂ ਦੀ ਸਮੱਸਿਆ ਕਾਰਨ ਪੀਜੀਆਈ ਦੇ ਆਈਸੀਯੂ ਵਿਚ ਦਾਖਲ ਕਰਵਾਇਆ ਗਿਆ ਸੀ। ਉਸ ਨੂੰ 13 ਨਵੰਬਰ ਨੂੰ ਗਾਇਨੀਕੋਲਾਜੀ ਵਾਰਡ ਵਿਚ ਸ਼ਿਫਟ ਕੀਤਾ ਗਿਆ ਸੀ।

ਛੇ ਦਿਨਾਂ ਬਾਅਦ ਚੰਡੀਗੜ੍ਹ ਪੁਲਿਸ ਨੇ ਮੁਲਜ਼ਮ ਜਸਪ੍ਰੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ। ਇਸ ਦੌਰਾਨ ਖੁਲਾਸਾ ਹੋਇਆ ਕਿ ਮਹਿਲਾ ਮਰੀਜ਼ ਦੇ ਭਰਾ ਜਸਮੀਤ ਸਿੰਘ ਨੇ ਜਸਪ੍ਰੀਤ ਕੌਰ ਨੂੰ ਟੀਕਾ ਲਗਾਉਣ ਲਈ ਪੈਸੇ ਦੇ ਕੇ ਭੇਜਿਆ ਸੀ। ਮਾਮਲੇ ਵਿਚ ਪੁਲਿਸ ਨੇ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

 (For more news apart from PGIMER warns staff not wearing uniform and ID, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement